ਗਜ਼ਟਿਡ ਐਜੂਕੇਸ਼ਨ ਸਕੂਲ ਸਰਵਿਸਿਜ਼ ਐਸੋਸੀਏਸ਼ਨ ਦੀ ਅਹਿਮ ਮੀਟਿੰਗ
ਕੇਂਦਰ ਦੇ ਸਕੂਲ ਪ੍ਰਿੰਸੀਪਲਾਂ ਨਾਲੋਂ ਪੰਜਾਬ ਦੇ ਪ੍ਰਿੰਸੀਪਲਾਂ ਨੂੰ ਮਿਲ ਰਹੀ ਘੱਟ ਤਨਖ਼ਾਹ : ਗਿਆਸਾ
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗਜ਼ਟਿਡ ਐਜੂਕੇਸ਼ਨ ਸਕੂਲ ਸਰਵਿਸਿਜ਼ ਐਸੋਸੀਏਸ਼ਨ (ਗਿਆਸਾ) ਵਲੋਂ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਸਰਕਾਰੀ ਸਕੂਲ ਪ੍ਰਿੰਸੀਪਲਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸੰਬੰਧੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਪ੍ਰਿੰਸੀਪਲਾਂ ਵਲੋਂ ਸਕੂਲਾਂ ’ਚ ਨਿਭਾਈਆਂ ਜਾ ਰਹੀਆਂ ਵੱਡੀਆਂ ਜ਼ਿੰਮੇਵਾਰੀਆਂ, ਸੇਵਾ-ਸੰਬੰਧੀ ਮੁੱਦਿਆਂ, ਤਨਖ਼ਾਹ ਸਕੇਲ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗਜ਼ਟਿਡ ਐਜੂਕੇਸ਼ਨ ਸਕੂਲ ਸਰਵਿਸਿਜ਼ ਐਸੋਸੀਏਸ਼ਨ (ਗਿਆਸਾ) ਵਲੋਂ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਸਰਕਾਰੀ ਸਕੂਲ ਪ੍ਰਿੰਸੀਪਲਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸੰਬੰਧੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਪ੍ਰਿੰਸੀਪਲਾਂ ਵਲੋਂ ਸਕੂਲਾਂ ’ਚ ਨਿਭਾਈਆਂ ਜਾ ਰਹੀਆਂ ਵੱਡੀਆਂ ਜ਼ਿੰਮੇਵਾਰੀਆਂ, ਸੇਵਾ-ਸੰਬੰਧੀ ਮੁੱਦਿਆਂ, ਤਨਖ਼ਾਹ ਸਕੇਲ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਭ ਤੋਂ ਪ੍ਰਮੁੱਖ ਮੁੱਦਾ ਪੰਜਾਬ ਦੇ ਸਕੂਲ ਪ੍ ਰਿੰਸੀਪਲਾਂ ਦੇ ਘੱਟ ਤਨਖ਼ਾਹ ਸਕੇਲ ਦਾ ਰਿਹਾ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਪ੍ਰਿੰਸੀਪਲਾਂ ਨੂੰ ਕੇਂਦਰ ਸਰਕਾਰ ਦੇ ਸਾਮਾਨ ਅਹੁਦੇ ’ਤੇ ਕੰਮ ਕਰ ਰਹੇ ਪ੍ਰਿੰਸੀਪਲਾਂ ਦੇ ਮੁਕਾਬਲੇ ਕਾਫ਼ੀ ਘੱਟ ਤਨਖ਼ਾਹ ਮਿਲ ਰਹੀ ਹੈ। ਇਸ ਤੋਂ ਇਲਾਵਾ ਬਿਹਾਰ, ਰਾਜਸਥਾਨ ਅਤੇ ਹੋਰ ਕਈ ਰਾਜਾਂ ’ਚ ਵੀ ਸਾਮਾਨ ਅਹੁਦਿਆਂ ’ਤੇ ਤਨਖ਼ਾਹ ਪੰਜਾਬ ਨਾਲੋਂ ਵੱਧ ਹੈ।ਆਗੂਆਂ ਅਨੁਸਾਰ ਇਸ ਕਾਰਨ ਪੰਜਾਬ ਦੇ ਪ੍ਰਿੰਸੀਪਲਾਂ ਨੂੰ ਲਗਭਗ 15,000 ਤੋਂ 20,000 ਪ੍ਰਤੀ ਮਹੀਨਾ ਤੱਕ ਦਾ ਤਨਖ਼ਾਹੀ ਘਾਟਾ ਸਹਿਣਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਦੇ ਸਰਕਾਰੀ ਕਰਮਚਾਰੀਆਂ ਨੂੰ ਦੂਜੇ ਰਾਜਾਂ ਦੇ ਮੁਕਾਬਲੇ ਵੱਧ ਤਨਖ਼ਾਹ ਮਿਲਣ ਸੰਬੰਧੀ ਦਿੱਤੇ ਗਏ ਬਿਆਨ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਸਕੂਲ ਪ੍ਰਿੰਸੀਪਲਾਂ ਦੇ ਤਨਖ਼ਾਹ ਸਕੇਲ ਦੀ ਕੇਂਦਰ ਸਰਕਾਰ ਅਤੇ ਹੋਰ ਰਾਜਾਂ ਨਾਲ ਤੁਰੰਤ ਤੁਲਨਾਤਮਕ ਸਮੀਖਿਆ ਕਰਵਾਈ ਜਾਵੇ। ਪ੍ਰਿੰਸੀਪਲਾਂ ਨੂੰ ਮਿਲ ਰਹੀ ਤਨਖ਼ਾਹ ਦੇ ਅੰਤਰ ਨੂੰ ਦੂਰ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ, ਯੋਗਤਾ, ਜ਼ਿੰਮੇਵਾਰੀ ਅਤੇ ਕੰਮ ਦੇ ਅਨੁਸਾਰ ਬਣਦਾ ਅਤੇ ਸਨਮਾਨਜਨਕ ਤਨਖ਼ਾਹ ਸਕੇਲ ਦਿੱਤਾ ਜਾਵੇ। ਇਸ ਮੌਕੇ ਰਾਜੀਵ ਕਪੂਰ, ਪਰਵਿੰਦਰ ਸਿੰਘ, ਸੁਨੀਲ ਗੁਪਤਾ, ਨਰੇਸ਼ ਕੁਮਾਰ, ਦੀਪਕ ਠੁਕਰਾਲ, ਜਸਬੀਰ ਸਿੰਘ, ਸੁਦਰਸ਼ਨ ਕੁਮਾਰ, ਜਸਪ੍ਰੀਤ ਸਿੰਘ, ਮਨਮੀਤ ਕੌਰ, ਅਨੁ ਬੇਦੀ, ਨਵਦੀਪ ਕੌਰ, ਰੀਟਾ ਮਹਾਜਨ, ਸਿੰਧੂ ਮਹਾਜਨ ਆਦਿ ਹਾਜ਼ਰ ਸਨ।