09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਜ਼ਮੀਨ ਦੇ ਝਗੜੇ ਨੂੰ ਲੈ ਕੇ ਹਲਕਾ ਮਜੀਠਾ ਦੇ ਪਿੰਡ ਪਾਖਰਪੁਰਾ ਵਿਖੇ ਦੋ ਧਿਰਾਂ ਦੀ ਲੜਾਈ ’ਚ 5 ਸਾਲ ਦਾ ਬੱਚਾ ਜ਼ਖ਼ਮੀ

ਜੈਂਤੀਪੁਰ, 8 ਸਤੰਬਰ (ਭੁਪਿੰਦਰ ਸਿੰਘ ਗਿੱਲ)-ਜ਼ਮੀਨ ਦੇ ਝਗੜੇ ਨੂੰ ਲੈ ਕੇ ਹਲਕਾ ਮਜੀਠਾ ਦੇ ਪਿੰਡ ਪਾਖਰਪੁਰਾ ਵਿਖੇ ਦੋ ਧਿਰਾਂ ਦੀ ਲੜਾਈ ਵਿਚ 5 ਸਾਲਾ ਲੜਕਾ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਂਕਾਰ ਸਿੰਘ ਉਰਫ ਗੁਰਜੰਟ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪਾਖਰਪੁਰ ਥਾਣਾ ਕੱਥੂਨੰਗਲ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਮ 7:30 ਦੇ ਵਜੇ ਕਰੀਬ ਗੁਆਂਢ ਰਹਿੰਦੇ ਦਵਿੰਦਰ ਸਿੰਘ ਉਰਫ ਸੋਨੀ ਪੱਤਰ ਨਿਰਮਲ ਸਿੰਘ, ਸਿਕੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਪਾਖਰਪੁਰਾ ਹਾਲ ਵਾਸੀਆਨ ਅੰਮ੍ਰਿਤਸਰ ਸਮੇਤ ਲਖਵਿੰਦਰ ਸਿੰਘ ਪੁੱਤਰ ਦਲੀਪ ਸਿੰਘ, ਜਸਵੰਤ ਸਿੰਘ ਪੁੱਤਰ ਲਖਵਿੰਦਰ ਸਿੰਘ ਅਤੇ 15/16 ਹੋਰ ਅਣਪਛਾਤੇ ਵਿਅਕਤੀਆਂ ਜੋ ਤਿੰਨ ਗੱਡੀਆਂ ’ਤੇ ਸਵਾਰ ਹੋ ਕੇ ਸਾਡੇ ਘਰ ਦੇ ਬਾਹਰ ਆਏ ਤੇ ਆਉਂਦੇ ਹੀ ਗੇਟ ਨੂੰ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਸਾਡੀਆਂ ਔਰਤਾਂ ਵਲੋਂ ਬਾਹਰ ਨਿਕਲ ਕੇ ਵੇਖਿਆ ਤਾਂ ਦਵਿੰਦਰ ਸਿੰਘ ਉਰਫ ਸੋਨੀ, ਨੇ ਹੱਥ ਵਿਚ ਦਾਤਰ ਫੜਿਆ ਹੋਇਆ ਸੀ ਤੇ ਦੇਖਦੇ ਦੇਖਦੇ ਇਹ ਸਾਰੇ ਸਾਡੇ ਘਰ ਅੰਦਰ ਦਾਖਲ ਹੋ ਗਏ ਤੇ ਵਿਹਡ਼ੇ ਵਿਚ ਖੇਡ ਰਹੇ ਸਾਡੇ 5 ਸਾਲਾ ਲੜਕੇ ਦੇ ਸਿਰ ਵਿਚ ਦਾਤਰ ਨਾਲ ਹਮਲਾ ਕਰ ਦਿੱਤਾ ਜਦ ਮੈਂ ਘਰ ਆ ਕੇ ਆਪਣੇ ਭਤੀਜੇ ਨੂੰ ਗੰਭੀਰ ਰੂਪ ਜ਼ਖ਼ਮੀ ਹੋਇਆ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਹਿੱਲ ਗਈ ।

ਪੀੜਤ ਪਰਿਵਾਰ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ। ਤਸਵੀਰ : ਭੁਪਿੰਦਰ ਸਿੰਘ ਗਿੱਲ 09-09-2026
ਜੈਂਤੀਪੁਰ, 8 ਸਤੰਬਰ (ਭੁਪਿੰਦਰ ਸਿੰਘ ਗਿੱਲ)-ਜ਼ਮੀਨ ਦੇ ਝਗੜੇ ਨੂੰ ਲੈ ਕੇ ਹਲਕਾ ਮਜੀਠਾ ਦੇ ਪਿੰਡ ਪਾਖਰਪੁਰਾ ਵਿਖੇ ਦੋ ਧਿਰਾਂ ਦੀ ਲੜਾਈ ਵਿਚ 5 ਸਾਲਾ ਲੜਕਾ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਂਕਾਰ ਸਿੰਘ ਉਰਫ ਗੁਰਜੰਟ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪਾਖਰਪੁਰ ਥਾਣਾ ਕੱਥੂਨੰਗਲ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਮ 7:30 ਦੇ ਵਜੇ ਕਰੀਬ ਗੁਆਂਢ ਰਹਿੰਦੇ ਦਵਿੰਦਰ ਸਿੰਘ ਉਰਫ ਸੋਨੀ ਪੱਤਰ ਨਿਰਮਲ ਸਿੰਘ, ਸਿਕੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਪਾਖਰਪੁਰਾ ਹਾਲ ਵਾਸੀਆਨ ਅੰਮ੍ਰਿਤਸਰ ਸਮੇਤ ਲਖਵਿੰਦਰ ਸਿੰਘ ਪੁੱਤਰ ਦਲੀਪ ਸਿੰਘ, ਜਸਵੰਤ ਸਿੰਘ ਪੁੱਤਰ ਲਖਵਿੰਦਰ ਸਿੰਘ ਅਤੇ 15/16 ਹੋਰ ਅਣਪਛਾਤੇ ਵਿਅਕਤੀਆਂ ਜੋ ਤਿੰਨ ਗੱਡੀਆਂ ’ਤੇ ਸਵਾਰ ਹੋ ਕੇ ਸਾਡੇ ਘਰ ਦੇ ਬਾਹਰ ਆਏ ਤੇ ਆਉਂਦੇ ਹੀ ਗੇਟ ਨੂੰ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਸਾਡੀਆਂ ਔਰਤਾਂ ਵਲੋਂ ਬਾਹਰ ਨਿਕਲ ਕੇ ਵੇਖਿਆ ਤਾਂ ਦਵਿੰਦਰ ਸਿੰਘ ਉਰਫ ਸੋਨੀ, ਨੇ ਹੱਥ ਵਿਚ ਦਾਤਰ ਫੜਿਆ ਹੋਇਆ ਸੀ ਤੇ ਦੇਖਦੇ ਦੇਖਦੇ ਇਹ ਸਾਰੇ ਸਾਡੇ ਘਰ ਅੰਦਰ ਦਾਖਲ ਹੋ ਗਏ ਤੇ ਵਿਹਡ਼ੇ ਵਿਚ ਖੇਡ ਰਹੇ ਸਾਡੇ 5 ਸਾਲਾ ਲੜਕੇ ਦੇ ਸਿਰ ਵਿਚ ਦਾਤਰ ਨਾਲ ਹਮਲਾ ਕਰ ਦਿੱਤਾ ਜਦ ਮੈਂ ਘਰ ਆ ਕੇ ਆਪਣੇ ਭਤੀਜੇ ਨੂੰ ਗੰਭੀਰ ਰੂਪ ਜ਼ਖ਼ਮੀ ਹੋਇਆ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਹਿੱਲ ਗਈ । ਇਨ੍ਹਾਂ ਵਲੋਂ ਮੇਰੇ ਪਿਤਾ ਦੇ ਉੱਪਰ ਵੀ ਡਾਂਗਾਂ ਅਤੇ ਦਾਤਰਾਂ ਨਾਲ ਹਮਲਾ ਕਰਕੇ ਗਾਲੀ ਗਲੋਚ ਅਤੇ ਘਰ ਦੇ ਸਾਮਾਨ ਦੀ ਭੰਨ ਤੋੜ ਕਰਕੇ ਹਨ੍ਹੇਰੇ ਦਾ ਫਾਇਦਾ ਲੈਂਦੇ ਹੋਏ ਗੱਡੀਆਂ ਭਜਾ ਕੇ ਲੈ ਗਏ। ਉਨ੍ਹਾਂ ਅੱਗੇ ਦੱਸਿਆ ਕਿ ਜ਼ਖ਼ਮੀ ਭਤੀਜੇ ਫਤਿਹਵੀਰ ਸਿੰਘ ਨੂੰ ਅਸੀਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਮਜੀਠਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਡਾਕਟਰ ਵਲੋਂ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ । ਸਬੰਧਿਤ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੁਲਿਸ ਚੌਂਕੀ ਜੈਂਤੀਪੁਰ ਦੇ ਇੰਚਾਰਜ ਗਗਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਝਗੜੇ ਵਿਚ ਕੁਝ ਦੋਸ਼ੀ ਫੜ ਲਏ ਗਏ ਹਨ ਜਿਨ੍ਹਾਂ ਉੱਪਰ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਬਾਕੀ ਅਣਪਛਾਤੇ ਵਿਅਕਤੀਆਂ ਦੀ ਭਾਲ ਜਾਰੀ ਹੈ। ਇਸ ਸਬੰਧੀ ਦੂਜੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ ਅਤੇ ਠੇਕੇ ਤੇ ਜ਼ਮੀਨ ਵਾਹ ਰਹੇ ਲਖਵਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਸਾਡੇ ਪਰਿਵਾਰ ਵਲੋਂ ਦਵਿੰਦਰ ਸਿੰਘ ਸੋਨੀ ਪਾਸੋ ਜ਼ਮੀਨ ਠੇਕੇ ਉੱਪਰ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਮੇਰੇ ਪਤੀ ਤੇ ਮੇਰੇ ਬੇਟੇ ਉੱਪਰ ਪਰਚਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਹੈਂ।
ਪਿਛਲੀ ਖ਼ਬਰ ਬਾਬਾ ਪਾਲਾ ਸਿੰਘ ਜੀ ਗਊਆਂ ਵਾਲਿਆਂ ਦੀ ਯਾਦ ਨੂੰ ਸਮਰਪਿਤ 8ਵਾਂ ਕਬੱਡੀ ਗੋਲਡ ਕੱਪ ਅਤੇ ਮਹਾਨ ਗੁਰੂ ਕੇ ਲੰਗਰ ਕੱਲ੍ਹ ਨੂੰ-... ਅਗਲੀ ਖ਼ਬਰ ਫੇਰੂਮਾਨ ਕਾਲਜ ਰਈਆ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਉਪਦੇਸ਼ਾਂ ਸੰਬੰਧੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।