07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਹੁਣ ਪੰਜਾਬ ਦੀਆਂ ‘ਧੀਆਂ’ ਨੂੰ ਨਵੀ ਭਗਵੰਤ ਮਾਨ ਸਰਕਾਰ ਪਾਸੋਂ ਇਨਸਾਫ਼ ਦੀ ਕੋਈ ਆਸ ਨਹੀਂ : ਬੀਬਾ ਗੁਰਵਿੰਦਰ ਕੌਰ ਜਲਾਲਉਸਮਾ

ਬਾਬਾ ਬਕਾਲਾ ਸਾਹਿਬ, 6 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ ਮੁੱਖ ਮੰਤਰੀ ਪੰਜਾਬ ਦੀ ਪਤਨੀ ਅਤੇ ਸਾਂਢੂ ਦੀ ਮਿਲੀ ਭੁਗਤ ਜੱਗ ਜਾਹਰ ਹੋ ਚੁੱਕੀ ਹੈ, ਜਿਨ੍ਹਾਂ ਨੇ ਪੰਜ ਕਰੋੜ ਰੁਪਏ ਵਿਚ ਪੰਜਾਬ ਦੀ ਕਿਸੇ ਧੀ ਦੀ ਇੱਜ਼ਤ ਦਾ ਸੌਦਾ ਕਰਨ ਦਾ ਘਿਨਾਉਣਾ ਪਾਪ ਕੀਤਾ ਹੈ । ਅੱਜ ਪੰਜਾਬ ਦੀਆਂ ਧੀਆਂ ਵਿਚ ਸਰਕਾਰ ਪ੍ਰਤੀ ਰੋਸ ਹੈ, ਅਤੇ ‘ਧੀਆਂ ਸਤਿਕਾਰ ਯੋਜਨਾ’ ਰਾਹੀਂ ਲਾਲਚ ਦੇਣ ਵਾਲੇ ਭਗਵੰਤ ਮਾਨ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਹੁਣ ਪੰਜਾਬ ਦੀਆਂ ‘ਧੀਆਂ’ ਨੂੰ ਵੀ ਭਗਵੰਤ ਮਾਨ ਸਰਕਾਰ ਪਾਸੋਂ ਇਨਸਾਫ ਦੀ ਕੋਈ ਆਸ ਨਹੀਂ ਰਹੀ ।’

ਅਜੀਤ ਡੈਸਕ 07-09-2026
ਬਾਬਾ ਬਕਾਲਾ ਸਾਹਿਬ, 6 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ ਮੁੱਖ ਮੰਤਰੀ ਪੰਜਾਬ ਦੀ ਪਤਨੀ ਅਤੇ ਸਾਂਢੂ ਦੀ ਮਿਲੀ ਭੁਗਤ ਜੱਗ ਜਾਹਰ ਹੋ ਚੁੱਕੀ ਹੈ, ਜਿਨ੍ਹਾਂ ਨੇ ਪੰਜ ਕਰੋੜ ਰੁਪਏ ਵਿਚ ਪੰਜਾਬ ਦੀ ਕਿਸੇ ਧੀ ਦੀ ਇੱਜ਼ਤ ਦਾ ਸੌਦਾ ਕਰਨ ਦਾ ਘਿਨਾਉਣਾ ਪਾਪ ਕੀਤਾ ਹੈ ।ਅੱਜ ਪੰਜਾਬ ਦੀਆਂ ਧੀਆਂ ਵਿਚ ਸਰਕਾਰ ਪ੍ਰਤੀ ਰੋਸ ਹੈ, ਅਤੇ ‘ਧੀਆਂ ਸਤਿਕਾਰ ਯੋਜਨਾ’ ਰਾਹੀਂ ਲਾਲਚ ਦੇਣ ਵਾਲੇ ਭਗਵੰਤ ਮਾਨ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਹੁਣ ਪੰਜਾਬ ਦੀਆਂ ‘ਧੀਆਂ’ ਨੂੰ ਵੀ ਭਗਵੰਤ ਮਾਨ ਸਰਕਾਰ ਪਾਸੋਂ ਇਨਸਾਫ ਦੀ ਕੋਈ ਆਸ ਨਹੀਂ ਰਹੀ ।’ ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾਵ ਇਥੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਦੀ ਧਰਮ ਸੁਪਤਨੀ ਬੀਬਾ ਗੁਰਵਿੰਦਰ ਕੌਰ ਜਲਾਲਉਸਮਾ ਸਾ: ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਮੀਟਿੰਗ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਧੀਆਂ ਦੀ ਇੱਜ਼ਤ, ਸੁਰੱਖਿਆ ਅਤੇ ਸਨਮਾਨ ਲਈ ਆਵਾਜ਼ ਬੁਲੰਦ ਕਰਨ ਵਾਸਤੇ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬੀਬਾ ਗਨੀਵ ਕੌਰ ਮਜੀਠੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਕਰ ਰਹੀਆਂ ਧੀਆਂ ਨੂੰ ਗ੍ਰਿਫਤਾਰ ਕਰਨਾ ਅਤਿ ਨਿੰਦਣਯੋਗ ਹੈ । ਇਸ ਮੌਕੇ ਇਸ ਮੌਕੇ ਬੀਬੀ ਰਣਜੀਤ ਕੌਰ ਰਈਆ, ਬੀਬੀ ਮਨਜੀਤ ਕੌਰ ਸਾ: ਸਰਪੰਚ ਕਲੇਰ ਘੁਮਾਣ, ਮੈਡਮ ਸੋਨੀਆ, ਬੀਬੀ ਕੁਲਵਿੰਦਰ ਕੌਰ ਮੱਦ (ਸਰਕਲ ਪ੍ਰਧਾਨ), ਬੀਬੀ ਹਰਜਿੰਦਰ ਕੌਰ, ਬੀਬੀ ਗੁਰਮੀਤ ਕੌਰ ਬੱਲ ਰਈਆ, ਬੀਬੀ ਬਲਜੀਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਪ੍ਰਭਜੀਤ ਕੌਰ ਖਾਲਸਾ ਬੁਤਾਲਾ (ਸਰਕਲ ਪ੍ਰਧਾਨ), ਬੀਬੀ ਮਨਪ੍ਰੀਤ ਕੌਰ, ਬੀਬੀ ਕੁਲਦੀਪ ਕੌਰ (ਪ੍ਰਧਾਨ ਬੁਤਾਲਾ), ਦਲਬੀਰ ਕੌਰ, ਪਲਵਿੰਦਰ ਕੌਰ, ਹਰਨੀਤ ਕੌਰ, ਪ੍ਰਵੀਨ ਕੌਰ, ਬਲਵਿੰਦਰ ਕੌਰ ਬੁਤਾਲਾ ਅਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਜੂਨੀਅਰ ਏਸ਼ੀਆ ਕੱਪ : ਭਾਰਤ ਨੇ ਜਪਾਨ ਨਾਲ ਡਰਾਅ ਖੇਡਿਆ ਅਗਲੀ ਖ਼ਬਰ ਭਲਾ ਪਿੰਡ ਤੋਂ ਡੇਢ ਦਰਜਨ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।