ਅਨਾਜ ਮੰਡੀ ਕੁਕੜਾਂਵਾਲਾ ਵਿਖੇ ਬਾਸਮਤੀ-1509 ਦੀ ਆਮਦ ਸ਼ੁਰੂ-3971 ਰੁਪਏ ਪ੍ਰਤੀ ਕੁਇੰਟਲ ਵਿਕੀ
ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ ਨੇ ਝੋਨੇ ਦੀ ਖਰੀਦ ਕਰਵਾਈ ਸ਼ੁਰੂ
ਹਰਸਾ ਛੀਨਾ, 6 ਸਤੰਬਰ (ਕੜਿਆਲ)- ਸਰੱਹਦੀ ਖੇਤਰ ਦੀ ਸਭ ਤੋਂ ਵੱਡੀਆਂ ਅਨਾਜ ਮੰਡੀਆਂ ਵਿਚ ਜਾਣੀ ਜਾਂਦੀ ਅਨਾਜ ਮੰਡੀ ਕੁਕੜਾਂਵਾਲਾ ਵਿਖੇ ਅੱਜ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਗਈ। ਮਾਰਕੀਟ ਕਮੇਟੀ ਚੋਗਾਵਾਂ ਅਧੀਨ ਪੈਂਦੀ ਅਨਾਜ ਮੰਡੀ ਕੁਕੜਾਂਵਾਲਾ ਦੇ ਆੜਤੀਆ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ, ਮੰਡੀ ਸੁਪਰਵਾਈਜ਼ਰ ਬਾਬਾ ਸਰਬਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਝੋਨੇ ਦੇ 2026 ਸੀਜਨ ਦੇ ਪਹਿਲੇ ਦਿਨ ਅੱਜ ਮੰਡੀ ਵਿਚ ਬਾਸਮਤੀ-1509 ਦੀ ਆਮਦ ਸ਼ੁਰੂ ਹੋਈ, ਜਿਸ ਦੌਰਾਨ ਝੋਨੇ ਦੀ ਖਰੀਦ ਦੀ ਸ਼ੁਰੂਆਤ ਮੰਡੀ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ ਵਲੋਂ ਸਮੂਹ ਆੜਤੀਆਂ ਦੀ ਹਾਜ਼ਰੀ ਵਿਚ ਖੁੱਲੀ ਬੋਲੀ ਰਾਹੀਂ ਕੀਤੀ ਗਈ।
ਹਰਸਾ ਛੀਨਾ, 6 ਸਤੰਬਰ (ਕੜਿਆਲ)- ਸਰੱਹਦੀ ਖੇਤਰ ਦੀ ਸਭ ਤੋਂ ਵੱਡੀਆਂ ਅਨਾਜ ਮੰਡੀਆਂ ਵਿਚ ਜਾਣੀ ਜਾਂਦੀ ਅਨਾਜ ਮੰਡੀ ਕੁਕੜਾਂਵਾਲਾ ਵਿਖੇ ਅੱਜ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਗਈ। ਮਾਰਕੀਟ ਕਮੇਟੀ ਚੋਗਾਵਾਂ ਅਧੀਨ ਪੈਂਦੀ ਅਨਾਜ ਮੰਡੀ ਕੁਕੜਾਂਵਾਲਾ ਦੇ ਆੜਤੀਆ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ, ਮੰਡੀ ਸੁਪਰਵਾਈਜ਼ਰ ਬਾਬਾ ਸਰਬਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਝੋਨੇ ਦੇ 2026 ਸੀਜਨ ਦੇ ਪਹਿਲੇ ਦਿਨ ਅੱਜ ਮੰਡੀ ਵਿਚ ਬਾਸਮਤੀ-1509 ਦੀ ਆਮਦ ਸ਼ੁਰੂ ਹੋਈ, ਜਿਸ ਦੌਰਾਨ ਝੋਨੇ ਦੀ ਖਰੀਦ ਦੀ ਸ਼ੁਰੂਆਤ ਮੰਡੀ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ ਵਲੋਂ ਸਮੂਹ ਆੜਤੀਆਂ ਦੀ ਹਾਜ਼ਰੀ ਵਿਚ ਖੁੱਲੀ ਬੋਲੀ ਰਾਹੀਂ ਕੀਤੀ ਗਈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਵਿਚ ਪੁੱਜੀ ਬਾਸਮਤੀ ਦੀ ਫਸਲ ਘੱਟੋ ਘੱਟ 3781 ਰੁਪਏ ਪ੍ਰਤੀ ਕੁਇੰਟਲ ਜਦਕਿ ਵੱਧ ਤੋਂ ਵੱਧ 3971 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਾ. ਉੱਪ ਚੇਅਰਮੈਨ ਮਾਰਕੀਟ ਕਮੇਟੀ ਸਤਿੰਦਰਪਾਲ ਸਿੰਘ ਸਿੰਦ ਵਰਨਾਲੀ, ਆੜਤੀ ਬਲਬੀਰ ਸਿੰਘ ਖਿਆਲੀਆ, ਖਜਾਨਚੀ ਰਜੇਸ਼ ਕੁਮਾਰ ਛੀਨਾ, ਆੜਤੀ ਕਾਰਜ ਸਿੰਘ ਦਾਲਮ, ਮਨੀ ਗਿੱਲ, ਸਾ. ਪ੍ਰਧਾਨ ਸਕੱਤਰ ਸਿੰਘ ਸਹਿੰਸਰਾ, ਰਵੀ ਸਰੀਨ, ਮਨਦੀਪ ਸਿੱਧੂ, ਧਰਮਿੰਦਰ ਸਿੰਘ ਲਾਡੀ ਸ਼ਾਹ, ਆੜਤੀ ਗੁਰਜੀਤ ਸਿੰਘ ਸ਼ਾਹੀ ਮਹਿਲਾਂਵਾਲਾ ਆਦਿ ਹਾਜਰ ਸਨ।