04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ -ਪਾਲੀ, ਸੰਦੀਪ

ਟਾਹਲੀ ਸਾਹਿਬ, ਜੇਠੂਵਾਲ, 3 ਸਤੰਬਰ (ਵਿਨੋਦ ਭੀਲੋਵਾਲ, ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਵਿਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਲੋਕਾਂ ਨੂੰ ਝੂਠਾ ਪ੍ਰਚਾਰ ਕਰਕੇ ਆਪਣੇ ਝਾਂਸਿਆਂ ਵਿਚ ਲਿਆ ਕੇ ਸਰਕਾਰ ਬਣਾਈ ਜਦੋਂ ਕਿ ਹੁਣ ਲੋਕ ਕਦੇ ਵੀ ਉਨ੍ਹਾਂ ਦੇ ਝਾਂਸਿਆ ਵਿਚ ਨਹੀਂ ਆਉਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਮਰਪਾਲ ਸਿੰਘ ਪਾਲੀ ਤੇ ਸਾਬਕਾ ਸਰਪੰਚ ਸੰਦੀਪ ਸਿੰਘ ਉਦੋਕੇ ਨੇ ਸਾਂਝੇ ਤੌਰ ’ਤੇ ਕੀਤਾ ।

ਅਜੀਤ ਡੈਸਕ 04-09-2026
ਟਾਹਲੀ ਸਾਹਿਬ, ਜੇਠੂਵਾਲ, 3 ਸਤੰਬਰ (ਵਿਨੋਦ ਭੀਲੋਵਾਲ, ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਵਿਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਲੋਕਾਂ ਨੂੰ ਝੂਠਾ ਪ੍ਰਚਾਰ ਕਰਕੇ ਆਪਣੇ ਝਾਂਸਿਆਂ ਵਿਚ ਲਿਆ ਕੇ ਸਰਕਾਰ ਬਣਾਈ ਜਦੋਂ ਕਿ ਹੁਣ ਲੋਕ ਕਦੇ ਵੀ ਉਨ੍ਹਾਂ ਦੇ ਝਾਂਸਿਆ ਵਿਚ ਨਹੀਂ ਆਉਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਮਰਪਾਲ ਸਿੰਘ ਪਾਲੀ ਤੇ ਸਾਬਕਾ ਸਰਪੰਚ ਸੰਦੀਪ ਸਿੰਘ ਉਦੋਕੇ ਨੇ ਸਾਂਝੇ ਤੌਰ ’ਤੇ ਕੀਤਾ । ਪਾਲੀ ਤੇ ਸੰਦੀਪ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਪਾਰਟੀ ਨੂੰ ਸੂਬੇ ਵਿਚ ਸਿਖਰਾਂ ’ਤੇ ਪਹੁੰਚਾਉਣ ਲਈ ਦਿਨ ਰਾਤ ਕੀਤਾ ਜਾ ਰਿਹਾ ਹੈ ਜਿਸ ਮਿਹਨਤ ਦੀ ਬਦੌਲਤ ਲੋਕ ਅੱਜ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ । ਇਸ ਮੌਕੇ ਪ੍ਰਧਾਨ ਸੁਲੱਖਣ ਸਿੰਘ, ਗੁਰਵਿੰਦਰ ਸਿੰਘ ਗਿੰਦਾ, ਬਚਿੱਤਰ ਸਿੰਘ, ਬਾਬਾ ਰਣਜੀਤ ਸਿੰਘ, ਗੁਰਮੁਖ ਸਿੰਘ, ਹਰਦੀਪ ਸਿੰਘ, ਕਵਲਜੀਤ ਸਿੰਘ, ਦਲਜਿੰਦਰ ਸਿੰਘ, ਸ਼ਮਸ਼ੇਰ ਸਿੰਘ ਸਮੇਤ ਹੋਰ ਅਕਾਲੀ ਵਰਕਰ ਸ਼ਾਮਿਲ ਸਨ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ ਦੇ ਬੀ.ਏ/ਬੀ.ਐਸ.ਸੀ ਚੌਥੇ ਸਮੈਸਟਰ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚੀਫ਼ ਖ਼ਾਲਸਾ ਦੀਵਾਨ ਵਿਖੇ ਕਥਾ-ਕੀਰਤਨ ਦੀ ਅੰਮ੍ਰਿਤਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।