03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰਾਜਕੁਮਾਰ ਨੇ ਲੁੱਧੜ ਵਿਖੇ ਆਂਗਣਵਾੜੀ ਸੈਂਟਰ ਦੇ ਨਵੇਂ ਕਮਰੇ ਦਾ ਰੱਖਿਆ ਨੀਂਹ ਪੱਥਰ

ਜੇਠੂਵਾਲ, 2 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਆਪ ਪਾਰਟੀ ਐੱਸ. ਸੀ.

ਅਜੀਤ ਡੈਸਕ 03-09-2026
ਜੇਠੂਵਾਲ, 2 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਆਪ ਪਾਰਟੀ ਐੱਸ. ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਲੁੱਧੜ ਤੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹੈਡਮਾਸਟਰ ਗੁਰਪ੍ਰੀਤ ਸਿੰਘ ਨਾਗ ਕਲਾਂ ਵਲੋਂ ਆਂਗਣਵਾੜੀ ਸੈਂਟਰ ਲੁੱਧੜ ਦੇ ਨਵੇਂ ਕਮਰੇ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਸਰਪੰਚ ਰਾਜ ਕੁਮਾਰ ਲੁੱਧੜ ਨੇ ਕਿਹਾ ਕਿ ਬੱਚਿਆਂ ਨੂੰ ਚੰਗਾ ਵਿੱਦਿਅਕ ਮਾਹੌਲ, ਸਾਫ ਸੁਥਰਾ ਵਾਤਾਵਰਨ ਅਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਪੰਚਾਇਤ ਦਾ ਮੁੱਢਲਾ ਫਰਜ਼ ਬਣਦਾ ਹੈ ਅਤੇ ਇਸ ਆਂਗਣਵਾੜੀ ਕਮਰੇ ਦੀ ਉਸਾਰੀ ਜਲਦ ਮੁਕੰਮਲ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਆਂਗਣਵਾੜੀ ਬਿਲਡਿੰਗ ਬਣਾਉਣ ਦੀ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਆਪ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਉਸ ਮੰਗ ਨੂੰ ਪੂਰਿਆਂ ਕਰ ਵਿਖਾਇਆ। ਇਸ ਮੌਕੇ ਹੈਡਮਾਸਟਰ ਗੁਰਪ੍ਰੀਤ ਸਿੰਘ, ਡਾ. ਰਾਕੇਸ਼ ਕੁਮਾਰ ਸ਼ਰਮਾ, ਮੈਂਬਰ ਅੰਗਰੇਜ਼ਪਾਲ ਭਗਤ, ਮਾ: ਮਨਮੋਹਨ ਸਿੰਘ ਵੇਰਕਾ, ਮਾ: ਹਰਪ੍ਰੀਤ ਸਿੰਘ, ਮੈਂਬਰ ਹਰਜੀਤ ਸਿੰਘ ਗਿੱਲ, ਠੇਕੇਦਾਰ ਸਰਬਜੀਤ ਸਿੰਘ ਸੋਨੀ, ਵਿਜੇ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦਿਆਲ ਸਿੰਘ ਕੰਗ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਇਕਬਾਲ ਸਿੰਘ ਬੱਲ, ਸਰਪੰਚ ਗੁਰਬਿੰਦਰ ਸਿੰਘ ਸਾਹਬੀ ਕੋਟ ਮਹਿਤਾਬ... ਅਗਲੀ ਖ਼ਬਰ ਵੱਖ ਵੱਖ ਆਗੂਆਂ ਨੇ ਕਾਮਰੇਡ ਗੁਰਨਾਮ ਸਿੰਘ ਦਾਊਦ ਦੀ ਮੌਤ ’ਤੇ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।