ਬਾਬਾ ਸਰਬਜੋਤ ਸਿੰਘ ਬੇਦੀ ਨੇ ਰੱਖਿਆ ‘ਸਰਾਏ’ ਦਾ ਨੀਂਹ ਪੱਥਰ
ਸੰਤੋਖਗੜ੍ਹ, 25 ਨਵੰਬਰ (ਧਰਮ ਪਾਲ)-‘ਕਿਲ੍ਹਾ ਬਾਬਾ ਸਾਹਿਬ ਸਿੰਘ ਜੀ ਬੇਦੀ’ ਵਿਖੇ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਸਰਬਜੋਤ ਸਿੰਘ ਬੇਦੀ ਦੁਆਰਾ ਅਰਦਾਸ ਕਰਨ ਉਪਰੰਤ ਜੈਕਾਰਿਆਂ ਅਤੇ ਨਾਅਰਿਆਂ ਦੀ ਗੂੰਜ ਵਿਚਕਾਰ ਇੱਕ ਨਵੀਂ ਸਰਾਏ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਉਸਾਰੀ ਦਾ ਉਦੇਸ਼ ਇੱਥੇ ਆਉਣ ਵਾਲੇ ਸੰਗਤ ਲਈ ਰਿਹਾਇਸ਼ ਦੇ ਵਾਧੂ ਪ੍ਰਬੰਧ ਕਰਨਾ ਹੈ।
ਅਜੀਤ ਡੈਸਕ
26-11-2026