20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਲੀਡਰਾਂ ਦੀ ਸੋਸ਼ਲ ਮੀਡੀਆ ’ਤੇ ਤਲਖੀ

ਨੰਗਲ, 20 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਲਾਗੇ ਆ ਰਹੀਆਂ ਹਨ ਤਿਵੇਂ ਤਿਵੇਂ ਸੋਸ਼ਲ ਮੀਡੀਆ ’ਤੇ ਰਾਜਸੀ ਤਲਖੀ ਮਰਿਆਦਾ ਦੀਆਂ ਧੱਜੀਆਂ ਉਡਾਅ ਰਹੀ ਹੈ। ਸ਼ਾਂਤ ਤੇ ਸਭਿਅਕ ਸ਼ਹਿਰ ਨੰਗਲ ਦੇ ਸਿੱਖਿਅਤ ਲੋਕ ਹੈਰਾਨ ਹਨ ਕਿ ਹਰ ਸਮੇਂ ਸੰਤਾਂ ਤੇ ਸ਼ਾਲੀਨਤਾ / ਸੰਸਕ੍ਰਿਤੀ ਦੀ ਖੱਪ ਪਾਉਣ ਵਾਲੀ ਇਕ ਵੱਡੀ ਰਾਜਸੀ ਪਾਰਟੀ ਦੇ ਆਗੂ ਇਕ ਦੂਜੇ ’ਤੇ ਕਿਵੇਂ ਚਿੱਕੜ ਸੁੱਟ ਰਹੇ ਹਨ ?

ਅਜੀਤ ਡੈਸਕ 21-11-2026
ਨੰਗਲ, 20 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਲਾਗੇ ਆ ਰਹੀਆਂ ਹਨ ਤਿਵੇਂ ਤਿਵੇਂ ਸੋਸ਼ਲ ਮੀਡੀਆ ’ਤੇ ਰਾਜਸੀ ਤਲਖੀ ਮਰਿਆਦਾ ਦੀਆਂ ਧੱਜੀਆਂ ਉਡਾਅ ਰਹੀ ਹੈ। ਸ਼ਾਂਤ ਤੇ ਸਭਿਅਕ ਸ਼ਹਿਰ ਨੰਗਲ ਦੇ ਸਿੱਖਿਅਤ ਲੋਕ ਹੈਰਾਨ ਹਨ ਕਿ ਹਰ ਸਮੇਂ ਸੰਤਾਂ ਤੇ ਸ਼ਾਲੀਨਤਾ / ਸੰਸਕ੍ਰਿਤੀ ਦੀ ਖੱਪ ਪਾਉਣ ਵਾਲੀ ਇਕ ਵੱਡੀ ਰਾਜਸੀ ਪਾਰਟੀ ਦੇ ਆਗੂ ਇਕ ਦੂਜੇ ’ਤੇ ਕਿਵੇਂ ਚਿੱਕੜ ਸੁੱਟ ਰਹੇ ਹਨ ? ਪਹਿਲਾਂ ਪੰਜ ਲੀਡਰਾਂ ਨੇ ਇਕ ਧਾਰਮਿਕ ਸਥਾਨ ’ਤੇ ਜਾ ਕੇ ਇਕ ਸੀਨੀਅਰ ਲੀਡਰ ਨੂੰ ਵੰਗਾਰਿਆ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਪਾਰਟੀ ਟਿਕਟ ਦਾ ਮਜ਼ਬੂਤ ਦਾਅਵੇਦਾਰ ਹੈ । ਲੰਘੇ ਦਿਨੀਂ ਲੀਡਰ ਨੇ ਜਵਾਬੀ ਹਮਲਾ ਕਰਦਿਆਂ ਇਹ ਪੋਸਟ ਪਾ ਦਿੱਤੀ “ਗਿੱਦੜਾਂ ਦਾ ਗਰੁੱਪ ਕਹਿੰਦਾ ਸ਼ੇਰ ਮਾਰਨਾ । ‘ਹਿਮਾਚਲ ਪ੍ਰਦੇਸ਼ ਦੇ ਇੱਕ ਸਾਬਕਾ ਮੁੱਖ ਮੰਤਰੀ ਦੀ ਨੰਗਲ ਫੇਰੀ ਦੌਰਾਨ ਵੀ ਸਥਾਨਕ ਤੇ ਬਾਹਰੀ ਉਮੀਦਵਾਰ ਦੇ ਮੁੱਦੇ ’ਤੇ ਲੀਡਰ ਭਿੜੇ ਸਨ। ਇਕ ਹੋਰ ਰਾਜਸੀ ਪਾਰਟੀ ’ਚ ਵੀ ਧੜੇਬੰਦੀ ਸਿਖਰ ‘ਤੇ ਹੈ । ਇਸ ਪਾਰਟੀ ਦੇ ਦੋ ਆਗੂ ਵੀ ਧੜਾਧੜ ਪੋਸਟਾਂ ਪਾ ਰਹੇ ਹਨ। ਸੋਸ਼ਲ ਮੀਡੀਆ ’ਤੇ ਕੁੱਝ ਮੀਡੀਆ ਕਰਮਚਾਰੀ ਵੀ ਬਹੁਤ ਹੀ ਤਿੱਖਾ ਲਿਖ ਰਹੇ ਹਨ । ਹਰ ਰਾਜਸੀ ਪਾਰਟੀ ਨਿੱਤ ਹੀ ਨਵੇਂ ਅਹੁਦੇਦਾਰ ਨਿਯੁਕਤ ਕਰਕੇ ਰਾਜਸੀ ਹਲਚਲ ਤੇਜ਼ ਕਰ ਰਹੀ ਹੈ।
ਪਿਛਲੀ ਖ਼ਬਰ ਮਾਜਰੀ ਘਾੜ ਵਿਖੇ ਪੀਰਾਂ ਦੇ ਦਰਬਾਰ ’ਤੇ ਮਨਾਏ ਮੇਲੇ ਦੌਰਾਨ ਲੱਗੀਆਂ ਖ਼ੂਬ ਰੌਣਕਾਂ ਅਗਲੀ ਖ਼ਬਰ ਕੌਮੀ ਸੇਵਾ ਯੋਜਨਾ ਵਲੰਟੀਅਰਾਂ ਨੇ ‘ਪਰਾਲੀ ਸਾੜਨ ਤੋਂ ਕਰੇ ਇਨਕਾਰ’ ਦਾ ਲਿਆ ਅਹਿਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।