16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

4 ਰੋਜ਼ਾ ਤ੍ਰਿਤਿਆ ਸੋਪਾਨ ਗਾਈਡ ਟੈਸਟਿੰਗ ਕੈਂਪ ਸਮਾਪਤ

ਸੰਤੋਖਗੜ੍ਹ, 15 ਨਵੰਬਰ (ਧਰਮ ਪਾਲ)-ਸੰਤ ਬਾਬਾ ਸੇਵਾ ਸੇਵਾ ਸਿੰਘ ਜੀ ਖ਼ਾਲਸਾ ਮਾਡਲ ਹਾਈ ਸਕੂਲ ਦੇਹਲਾਂ ਵਲੋਂ ਬਾਲ ਦਿਵਸ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਸੁੱਚਾ ਸਿੰਘ ਸਿੱਧੂ ਡਾਇਰੈਕਟ ਸੰਤ ਬਾਬਾ ਸੇਵਾ ਸਿੰਘ ਜੀ ਖ਼ਾਲਸਾ ਐਜੂਕੇਸ਼ਨਲ ਸੋਸਾਇਟੀ ਭੁੱਲੜੀ ਹਾਜ਼ਰ ਹੋਏ।

ਖ਼ਾਲਸਾ ਮਾਡਲ ਹਾਈ ਸਕੂਲ ਦੇਹਲਾਂ ਵਿਖੇ ਮਨਾਇਆ ਬਾਲ ਦਿਵਸ 16-11-2026
ਸੰਤੋਖਗੜ੍ਹ, 15 ਨਵੰਬਰ (ਧਰਮ ਪਾਲ)-ਸੰਤ ਬਾਬਾ ਸੇਵਾ ਸੇਵਾ ਸਿੰਘ ਜੀ ਖ਼ਾਲਸਾ ਮਾਡਲ ਹਾਈ ਸਕੂਲ ਦੇਹਲਾਂ ਵਲੋਂ ਬਾਲ ਦਿਵਸ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਸੁੱਚਾ ਸਿੰਘ ਸਿੱਧੂ ਡਾਇਰੈਕਟ ਸੰਤ ਬਾਬਾ ਸੇਵਾ ਸਿੰਘ ਜੀ ਖ਼ਾਲਸਾ ਐਜੂਕੇਸ਼ਨਲ ਸੋਸਾਇਟੀ ਭੁੱਲੜੀ ਹਾਜ਼ਰ ਹੋਏ। ਉਨ੍ਹਾਂ ਬੱਚਿਆਂ ਨੂੰ ਬਾਲ ਦਿਵਸ ਮਨਾਉਣ ਦੀ ਜਾਣਕਾਰੀ ਦਿੰਦੇ ਹੋਏ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਦੇਣ ਬਾਰੇ ਵਿਸਥਾਰ ਨਾਲ ਦੱਸਿਆ। ਸਕੂਲ ਪ੍ਰਿੰਸੀਪਲ ਵਿਜੈ ਕੁਮਾਰ ਨੇ ਮੁੱਖ ਮਹਿਮਾਨ ਸੁੱਚਾ ਸਿੰਘ ਸਿੱਧੂ ਤੇ ਕਮੇਟੀ ਮੈਂਬਰਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ । ਸਕੂਲ ਵਲੋਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਤੇ ਕਮੇਟੀ ਮੈਂਬਰਾਂ ਨਿਰਮਲ ਸਿੰਘ ਦਹਿਲ, ਬੀਬੀ ਦਲਜੀਤ ਕੌਰ, ਪ੍ਰਚਾਰਕ ਗੁਰਦੀਪ ਸਿੰਘ ਨੇ ਇਨਾਮ ਵੰਡੇ। ਇਸ ਮੌਕੇ ਨਰਸਰੀ ਦੇ ਗੁਰਸਾਨਿਜ, ਗੁਰਜੋਤ, ਐਲ. ਕੇ. ਜੀ. ਦੇ ਕਾਵਿਆ, ਯੂ. ਕੇ. ਜੀ. ਦੇ ਪਰਮ, ਮਨਵੀਰ, ਪਹਿਲੀ ਜਮਾਤ ਦੇ ਭਾਵਨਾ, ਅਵਲੀਨ, ਦਿਲਜੋਤ, ਦੂਜੀ ਜਮਾਤ ਦੇ ਸਹਿਨੂਰ, ਗੁਰਨਿਹਲ, ਪ੍ਰਭਨੂਰ, ਗੁਰਬਿੰਦਰ, ਤੀਜੀ ਜਮਾਤ ਦੇ ਅਰਵ, ਦਿਵਿਆ, ਗੁਰਕੀਰਤ, ਚੌਥੀ ਜਮਾਤ ਦੇ ਮਨਵੀਰ, ਯਸ਼ਕੀਰਤ, ਪੰਜਵੀਂ ਜਮਾਤ ਦੇ ਪਲਵਿੰਦਰ, ਅਮਨ, ਗੋਰਿਆ, ਛੇਵੀਂ ਜਮਾਤ ਦੇ ਜਪਰੋਜ, ਇਸ਼ਮੀਤ, ਦਮਨ, ਅਰਸ਼, ਸੱਤਵੀਂ ਜਮਾਤ ਦੇ ਰਣਜੋਤ, ਜਪਜੋਤ, ਅਰਸ਼ਪ੍ਰੀਤ, ਪਰਨੀਤ, ਅੱਠਵੀਂ ਜਮਾਤ ਦੇ ਨਵਪ੍ਰੀਤ, ਐਂਜਲ, ਜਸਮੀਤ, ਰੀਆ, ਨੌਵੀਂ ਜਮਾਤ ਦੇ ਆਂਸ਼ਿਕ, ਮਨਮੀਤ, ਗੁਰਲੀਨ, ਅਸ਼ਜੋਤ, ਦਿਲਜੋਤ ਅਤੇ ਦਸਵੀਂ ਜਮਾਤ ਦੇ ਗੁਰਵੀਰ, ਜਪਨੂਰ, ਸਿਮਰਨ, ਨਮਨ ਅਤੇ ਰਣਜੋਤ ਨੇ ਇਨਾਮ ਹਾਸਿਲ ਕੀਤੇ । ਸਮਾਜਿਕ ਤੇ ਹੋਰ ਮੁਕਾਬਲਿਆਂ ਲਈ ਕੁਲਵਿੰਦਰ ਕੌਰ, ਬਸਬਿੰਦਰ ਕੌਰ, ਸੀਮਾ, ਸੁਨੀਤਾ ਰਾਣੀ , ਮੀਨਾਕਸ਼ੀ, ਵਿਸ਼ਸਲੀ, ਹਰਭਜਨ ਕੌਰ, ਨੀਤਾਂ ਅਤੇ ਹਰਜਿੰਦਰ ਕੌਰ ਨੇ ਬੱਚਿਆਂ ਨੂੰ ਤਿਆਰ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਮੈਡਮ ਕੁਲਵਿੰਦਰ ਕੌਰ ਅਤੇ ਬਸਬਿੰਦਰ ਕੌਰ ਨੇ ਨਿਭਾਈ ।
ਪਿਛਲੀ ਖ਼ਬਰ ਬਸਪਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਅਗਲੀ ਖ਼ਬਰ ਪਿੰਡ ਲਾਲਪੁਰ ਦੇ ਵਿਕਾਸ ਲਈ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ 5 ਲੱਖ ਰੁਪਏ ਦੀ ਗਰਾਂਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।