ਭਾਰਤ ਵਿਕਾਸ ਪ੍ਰੀਸ਼ਦ ਵਲੋਂ ਨੂਰਪੁਰ ਬੇਦੀ ਵਿਖੇ ‘ਭਾਰਤ ਕੋ ਜਾਣੋ’ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
ਨੂਰਪੁਰ ਬੇਦੀ, 14 ਨਵੰਬਰ (ਵਿੰਦਰ ਪਾਲ ਝਾਂਡੀਆਂ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰਧਾਨ ਸੀਮਾ ਸ਼ਰਮਾ ਦੀ ਅਗਵਾਈ ਹੇਠ ‘ਭਾਰਤ ਕੋ ਜਾਣੋ’ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਸਮਾਗਮ ਵਿਚ ਇਲਾਕੇ ਦੇ 12 ਸਕੂਲਾਂ ਦੇ ਜੂਨੀਅਰ ਤੇ ਸੀਨੀਅਰ ਵਰਗ ਦੇ 48 ਵਿਦਿਆਰਥੀਆਂ ਨੇ ਭਾਗ ਲਿਆ।
ਨੂਰਪੁਰ ਬੇਦੀ, 14 ਨਵੰਬਰ (ਵਿੰਦਰ ਪਾਲ ਝਾਂਡੀਆਂ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰਧਾਨ ਸੀਮਾ ਸ਼ਰਮਾ ਦੀ ਅਗਵਾਈ ਹੇਠ ‘ਭਾਰਤ ਕੋ ਜਾਣੋ’ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਸਮਾਗਮ ਵਿਚ ਇਲਾਕੇ ਦੇ 12 ਸਕੂਲਾਂ ਦੇ ਜੂਨੀਅਰ ਤੇ ਸੀਨੀਅਰ ਵਰਗ ਦੇ 48 ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ਸਮਾਜ ਸੇਵੀ ਮਨਿੰਦਰ ਵਰਮਾ ਮੋਨੂੰ ਜ਼ਿਲ੍ਹਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਰੋਪੜ ਵਲੋਂ ਸ਼ਮਹਾਂ ਰੌਸ਼ਨ ਕਰਕੇ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਹਮੇਸ਼ਾ ਸਕਾਰਾਤਮਕ ਸੋਚ ਰੱਖਣ ਤੇ ਆਪਣੇ ਅਧਿਆਪਕਾਂ ਤੇ ਮਾਪਿਆਂ ਦੀ ਰਹਿਨੁਮਾਈ ਵਿਚ ਚੱਲਣ ਲਈ ਪ੍ਰੇਰਿਤ ਕੀਤਾ। ਕੋਆਰਡੀਨੇਟਰ ਪ੍ਰਿੰਸੀਪਲ ਦਿਨੇਸ਼ ਕੌਸ਼ਿਕ, ਰੂਬੀ ਬਾਲਾ ਨੇ ਦੱਸਿਆ ਕਿ ਮੁਕਾਬਲੇ ਵਿਚ 12 ਸਕੂਲਾਂ ਦੇ 48 ਵਿਦਿਆਰਥੀਆਂ ਨੇ ਜੂਨੀਅਰ ਤੇ ਸੀਨੀਅਰ ਵਰਗਾਂ ਵਿਚ ਹਿੱਸਾ ਲਿਆ। ਪਹਿਲਾਂ ਸਕਰੀਨਿੰਗ ਟੈੱਸਟ ਲਿਆ, ਜਿਸ ਤੋਂ ਬਾਅਦ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਪਹਿਲੀਆਂ ਪੰਜ ਟੀਮਾਂ ਵਿਚਕਾਰ ਕੁਇਜ਼ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੇ ਛੇ ਰਾਊਂਡਾਂ ਦੌਰਾਨ ਵਿਦਿਆਰਥੀਆਂ ਨੂੰ ਖੇਡਾਂ, ਇਤਿਹਾਸ, ਵਿਗਿਆਨ, ਭੂਗੋਲ, ਰਾਜਨੀਤੀ ਤੇ ਧਰਮ ਸਮੇਤ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਦਿਲਚਸਪ ਪ੍ਰਸ਼ਨ ਪੁੱਛੇ ਗਏ। ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:ਜੂਨੀਅਰ ਵਰਗ: ਸਰਕਾਰੀ ਹਾਈ ਸਕੂਲ ਸਸਕੌਰ ਦੇ ਵਿਦਿਆਰਥੀ ਏਕਨੂਰ ਕੌਰ, ਅਨਿਰੁੱਧ ਪਾਠਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪੁਰੀ ਪਬਲਿਕ ਸਕੂਲ ਆਜ਼ਮਪੁਰ ਦੀਆਂ ਵਿਦਿਆਰਥਣਾਂ ਪਲਕ ਤੇ ਅਨਾਇਆ ਨੇ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਡੀ. ਏ. ਵੀ. ਸਕੂਲ ਤਖਤਗੜ੍ਹ ਦੀਆਂ ਵਿਦਿਆਰਥਣਾਂ ਹਰਲੀਨ ਕੌਰ ਤੇ ਮੀਨਾਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ: ਸਰਕਾਰੀ ਹਾਈ ਸਕੂਲ ਸਸਕੌਰ ਦੇ ਵਿਦਿਆਰਥੀ ਦਿਵਿਆਂਸ਼ , ਅਖਿਲੇਸ਼ ਨੇ ਪਹਿਲਾ ਸਥਾਨ ਹਾਸਿਲ ਕੀਤਾ। ਪੀਰ ਬਾਬਾ ਜ਼ਿੰਦਾ ਸ਼ਹੀਦ, ਸਿੰਘਪੁਰ ਦੇ ਵਿਦਿਆਰਥੀਆਂ ਨਵਪ੍ਰੀਤ ਕੌਰ, ਚਰਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਦੇ ਵਿਦਿਆਰਥੀਆਂ ਜਸ਼ਨ , ਅੰਮ੍ਰਿਤਪਾਲ ਨੇ ਤੀਜਾ ਸਥਾਨ ਹਾਸਿਲ ਕੀਤਾ। ਇਨਾਮਾਂ ਦੀ ਵੰਡ ਉੱਘੇ ਬੁੱਧੀਜੀਵੀ ਸਿੱਖਿਆ ਸ਼ਾਸਤਰੀ ਸੇਵਾ ਮੁਕਤ ਪ੍ਰਿੰਸੀਪਲ ਅਵਿਨਾਸ਼ ਸ਼ਰਮਾ ਸਟੇਟ ਐਵਾਰਡੀ ਵਲੋਂ ਕੀਤੀ ਗਈ। ਕੁਇਜ਼ ਮੁਕਾਬਲਿਆਂ ਦਾ ਸੰਚਾਲਨ ਪ੍ਰਿੰਸੀਪਲ ਵਰਿੰਦਰ ਸ਼ਰਮਾ, ਲੋਕੇਸ਼ ਮੋਹਨ ਸ਼ਰਮਾ, ਸੀਮਾ ਸ਼ਰਮਾ, ਸੰਜੀਵ ਸੋਨੀ ਵਲੋਂ ਕੀਤਾ। ਸਕੂਲ ਦੇ ਪ੍ਰਿੰਸੀਪਲ ਬਲਜਿੰਦਰ ਰੀਹਲ ਵਲੋਂ ਸਮਾਗਮ ਦੇ ਸਫਲ ਆਯੋਜਨ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਸੰਜੀਵ ਮੋਠਾਪੁਰ ਵਲੋਂ ਨਿਭਾਈ ਗਈ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਫਾਊਂਡਰ ਮੈਂਬਰ ਪ੍ਰਿੰਸੀਪਲ ਵਰਿੰਦਰ ਸ਼ਰਮਾ ਤਖਤਗੜ੍ਹ, ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਸੰਜੀਵ ਮੋਠਾਪੁਰ, ਬਲਜਿੰਦਰ ਸਿੰਘ ਰੀਹਲ, ਰਾਕੇਸ਼ ਰਾਣੀ, ਰੂਬੀ ਬਾਲਾ, ਸੰਜੀਵ ਭੰਡਾਰੀ, ਡਾ. ਰਾਕੇਸ਼ ਰਾਣਾ, ਸੰਜੀਵ ਸੋਨੀ, ਅਨਿਲ ਕੁਮਾਰ, ਬਖਸ਼ੀ ਰਾਮ, ਯਸ਼ ਕਿਰਨ , ਪ੍ਰੀਤਮ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ।