ਸਰਥਲੀ ਵਿਖੇ 60 ਲੱਖ ਰੁਪਏ ਦੀ ਲਾਗਤ ਨਾਲ 1100 ਮੀਟਰ ਲੰਬਾ ਨਿਕਾਸੀ ਨਾਲਾ ਬਣ ਕੇ ਹੋਇਆ ਮੁਕੰਮਲ
ਨੂਰਪੁਰ ਬੇਦੀ, 14 ਨਵੰਬਰ (ਹਰਦੀਪ ਸਿੰਘ ਢੀਂਡਸਾ)-ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕੇ ਦੇ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਸਰਥਲੀ ਵਿਖੇ ਨਿਕਾਸੀ ਨਾਲੇ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਹੈ। ਮੁੱਖ ਸੜਕ ਦੇ ਨਾਲ ਬਣਾਏ ਇਸ ਨਿਕਾਸੀ ਨਾਲੇ ਦੀ ਲੰਬਾਈ ਲਗਪਗ 1100 ਮੀਟਰ ਹੈ, ਜਿਸ ’ਤੇ ਕਰੀਬ 60 ਲੱਖ ਰੁਪਏ ਦੀ ਲਾਗਤ ਆਈ ਹੈ।
ਅਜੀਤ ਡੈਸਕ
15-11-2026