15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਚੋਣਾਂ ਦੀ ਆਹਟ! ਨੰਗਲ ’ਚ ਸਿਆਸੀ ਚਿਹਰੇ ਚਮਕਾਉਣ ਦੀ ਦੌੜ ਤੇਜ਼, ਜਨਤਕ ਮੁੱਦੇ ਪਿਛਲੀ ਕਤਾਰ ’ਚ

ਨੰਗਲ, 14 ਨਵੰਬਰ (ਪ੍ਰੀਤਮ ਸਿੰਘ ਬਰਾਰੀ)-2027 ਦੀਆਂ ਵਿਧਾਨ ਸਭਾ ਚੋਣਾਂ ਦੀ ਆਹਟ ਨਾਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਸਿਆਸੀ ਫ਼ਿਜ਼ਾ ਹੁਣੇ ਤੋਂ ਗਰਮਾਉਣ ਲੱਗੀ ਹੈ। ਨੰਗਲ ਸਮੇਤ ਹਲਕੇ ਦੇ ਵੱਖ-ਵੱਖ ਖੇਤਰਾਂ ਵਿਚ ਸਿਆਸੀ ਆਗੂਆਂ ਦੀਆਂ ਸਰਗਰਮੀਆਂ ਤੇਜ਼ ਹੋ ਰਹੀਆਂ ਹਨ, ਪਰ ਦਿਲਚਸਪ ਗੱਲ ਇਹ ਹੈ ਕਿ ਵੋਟਰਾਂ ਤੱਕ ਪਹੁੰਚਣ ਦੀ ਦੌੜ ਵਿਚ ਜਨਤਕ ਮੁੱਦਿਆਂ ਨਾਲੋਂ ਸਿਆਸੀ ਚਿਹਰੇ ਚਮਕਾਉਣ ਅਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦਾ ਰੁਝਾਨ ਵਧੇਰੇ ਦਿਖਾਈ ਦੇ ਰਿਹਾ ਹੈ।

ਅਜੀਤ ਡੈਸਕ 15-11-2026
ਨੰਗਲ, 14 ਨਵੰਬਰ (ਪ੍ਰੀਤਮ ਸਿੰਘ ਬਰਾਰੀ)-2027 ਦੀਆਂ ਵਿਧਾਨ ਸਭਾ ਚੋਣਾਂ ਦੀ ਆਹਟ ਨਾਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਸਿਆਸੀ ਫ਼ਿਜ਼ਾ ਹੁਣੇ ਤੋਂ ਗਰਮਾਉਣ ਲੱਗੀ ਹੈ। ਨੰਗਲ ਸਮੇਤ ਹਲਕੇ ਦੇ ਵੱਖ-ਵੱਖ ਖੇਤਰਾਂ ਵਿਚ ਸਿਆਸੀ ਆਗੂਆਂ ਦੀਆਂ ਸਰਗਰਮੀਆਂ ਤੇਜ਼ ਹੋ ਰਹੀਆਂ ਹਨ, ਪਰ ਦਿਲਚਸਪ ਗੱਲ ਇਹ ਹੈ ਕਿ ਵੋਟਰਾਂ ਤੱਕ ਪਹੁੰਚਣ ਦੀ ਦੌੜ ਵਿਚ ਜਨਤਕ ਮੁੱਦਿਆਂ ਨਾਲੋਂ ਸਿਆਸੀ ਚਿਹਰੇ ਚਮਕਾਉਣ ਅਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦਾ ਰੁਝਾਨ ਵਧੇਰੇ ਦਿਖਾਈ ਦੇ ਰਿਹਾ ਹੈ। ਬੈਂਸ ਦਾ ਵਿਕਾਸ ਕਾਰਜਾਂ ਤੇ ਸਰਕਾਰੀ ਸਕੀਮਾਂ ਰਾਹੀਂ ਵੋਟਰਾਂ ਨਾਲ ਸੰਪਰਕ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ, ਉਦਘਾਟਨ ਕਰਨ ਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਪ੍ਰਚਾਰ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਇਆ ਜਾ ਰਿਹਾ ਹੈ। ਨਗਰ ਕੌਂਸਲ ਨੰਗਲ ਵਿਚ ਵੀ ਸੱਤਾਧਾਰੀ ਧਿਰ ਦੇ ਕੌਂਸਲਰਾਂ ਦਾ ਬਹੁਮਤ ਹੋਣ ਕਾਰਨ ਵੱਖ-ਵੱਖ ਵਾਰਡਾਂ ਵਿਚ ਵਿਕਾਸ ਕਾਰਜਾਂ ਰਾਹੀਂ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕੋਲ ਲੋਕ ਵੀ ਖ਼ੁਦ ਸਰਕਾਰੇ ਦਰਬਾਰੇ ਅਤੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਕੰਮ ਕਰਵਾਉਣ ਲਈ ਪਹੁੰਚਦੇ ਹਨ ਅਤੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਵਲੋਂ ਲੋਕ ਮਿਲਣੀਆਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਸ਼ਮੂਲੀਅਤ ਕੀਤੀ ਜਾਂਦੀ ਰਹੀ ਹੈ। ਰਾਣਾ ਕੇ. ਪੀ. ਦੀ ਚੁੱਪ-ਚੁਪੀਤੀ ਸਿਆਸੀ ਚਾਲ, ਪਰਦੇ ਪਿੱਛੇ ਵੀ ਜੋੜ-ਤੋੜ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਬਿਨਾਂ ਕਿਸੇ ਵੱਡੇ ਪ੍ਰਚਾਰ ਜਾਂ ਸਿਆਸੀ ਸ਼ੋਰ-ਸ਼ਰਾਬੇ ਦੇ ਖ਼ੁਸ਼ੀ-ਗਮੀ ਦੇ ਸਮਾਗਮਾਂ ਵਿਚ ਸ਼ਮੂਲੀਅਤ ਕਰਕੇ ਲੋਕਾਂ ਨਾਲ ਸੰਪਰਕ ਵਧਾ ਰਹੇ ਹਨ। ਚਰਚਾ ਹੈ ਕਿ ਪਿਛਲੀਆਂ ਚੋਣਾਂ ਵਿਚ ਪਿੱਛੇ ਰਹਿ ਗਏ ਸਥਾਨਕ ਆਗੂਆਂ ਨੂੰ ਵੀ ਮੁੜ ਆਪਣੇ ਨਾਲ ਜੋੜਨ ਲਈ ਯਤਨ ਕੀਤੇ ਜਾ ਰਹੇ ਹਨ। ਉਹ ਮੀਡੀਆ ਦੀਆਂ ਸੁਰਖ਼ੀਆਂ ਤੋਂ ਲਗਾਤਾਰ ਦੂਰੀ ਬਣਾਉਂਦੇ ਨਜ਼ਰ ਆ ਰਹੇ ਹਨ ਪਰ ਆਪਣਾ ਸਿਆਸੀ ਕੰਮ ਉਨ੍ਹਾਂ ਵਲੋਂ ਜਾਰੀ ਰੱਖਿਆ ਹੋਇਆ ਹੈ। ਭਾਜਪਾ ’ਚ ਕੇਂਦਰੀ ਪ੍ਰਾਜੈਕਟਾਂ ਦੇ ਦਾਅਵੇ, ਪਰ ਟਿਕਟ ਲਈ ਘਰ ਅੰਦਰ ਹੀ ਮੁਕਾਬਲਾ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਹਲਕੇ, ਖ਼ਾਸ ਕਰਕੇ ਨੰਗਲ ਵਿਚ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ। ਬੰਦੇ ਭਾਰਤ ਰੇਲ ਗੱਡੀ ਦਾ ਨੰਗਲ ਡੈਮ ਸਟੇਸ਼ਨ ’ਤੇ ਠਹਿਰਾਅ, ਐਨ. ਐਫ. ਐਲ. ਕਾਰਖ਼ਾਨੇ ਦਾ ਵਿਸਥਾਰ ਅਤੇ ਬੀ. ਬੀ. ਐਮ. ਬੀ. ਕੈਨਾਲ ਹਸਪਤਾਲ ਦੇ ਨਵੀਨੀਕਰਨ ਵਰਗੇ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੇ ਯਤਨ ਚਰਚਾ ਵਿਚ ਹਨ। ਇਸ ਦੇ ਨਾਲ ਹੀ ਭਾਜਪਾ ਦੀ ਟਿਕਟ ਦੇ ਚਾਹਵਾਨ ਅੱਧੀ ਦਰਜਨ ਦੇ ਕਰੀਬ ਸਥਾਨਕ ਆਗੂ ਵੱਖਰੇ ਤੌਰ ’ਤੇ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਫਲੈਕਸਾਂ ਅਤੇ ਪ੍ਰੈੱਸ ਕਾਨਫ਼ਰੰਸਾਂ ਦਾ ਸਹਾਰਾ ਲੈ ਰਹੇ ਹਨ।
ਪਿਛਲੀ ਖ਼ਬਰ ‘ ਆਪ’ ਦੇ ਹਲਕਾ ਇੰਚਾਰਜ ਗੜ੍ਹੀ ਵਲੋਂ ਪਾਲਮ ਇੰਕਲੇਵ ਵਿਚ ਪਏ ਸੀਵਰੇਜ ਦੇ ਪਾਣੀ ਨੂੰ ਮੇਨ ਲਾਈਨ ਨਾਲ ਜੋੜਿਆ ਅਗਲੀ ਖ਼ਬਰ ਖ਼ਾਲਸਾ ਸਕੂਲ ਵਿਖੇ ਬਾਲ ਦਿਵਸ ਮੌਕੇ ਕਰਵਾਈਆਂ ਮਨੋਰੰਜਕ ਖੇਡਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।