14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਚਾਰ ਰੋਜ਼ਾ ਤ੍ਰਿਤਿਆ ਸੋਪਾਨ ਸਕਾਊਟ ਤੇ ਗਾਈਡ ਟੈਸਟਿੰਗ ਕੈਂਪ ਸਮਾਪਤ

ਰੂਪਨਗਰ, 13 ਨਵੰਬਰ (ਯਸ਼ਵੰਤ ਬੱਸੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਭਾਰਤ ਸਕਾਊਟ ਅਤੇ ਗਾਈਡ ਪੰਜਾਬ ਵਲੋਂ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਲਗਾਇਆ। ਕੈਂਪ ਦੇ ਸਮਾਪਤੀ ਦੌਰਾਨ ਓਂਕਾਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸਕੂਲੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੀ ਗੈਰ ਰਸਮੀ ਸਿੱਖਿਆ ’ਚ ਸਕਾਊਟਿੰਗ ਲਹਿਰ ਦੀ ਭੂਮਿਕਾ ਅਹਿਮ ਹੈ।

ਸਮਾਪਤੀ ਮੌਕੇ ਸਕਾਊਟ ਟ੍ਰੇਨਿੰਗ ਟੀਮ ਗਾਈਡ ਵਿਦਿਆਰਥੀਆਂ ਨਾਲ। 14-11-2026
ਰੂਪਨਗਰ, 13 ਨਵੰਬਰ (ਯਸ਼ਵੰਤ ਬੱਸੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਭਾਰਤ ਸਕਾਊਟ ਅਤੇ ਗਾਈਡ ਪੰਜਾਬ ਵਲੋਂ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਲਗਾਇਆ। ਕੈਂਪ ਦੇ ਸਮਾਪਤੀ ਦੌਰਾਨ ਓਂਕਾਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸਕੂਲੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੀ ਗੈਰ ਰਸਮੀ ਸਿੱਖਿਆ ’ਚ ਸਕਾਊਟਿੰਗ ਲਹਿਰ ਦੀ ਭੂਮਿਕਾ ਅਹਿਮ ਹੈ। ਇਸ ਚਾਰ ਰੋਜ਼ਾ ਕੈਂਪ ਵਿਚ 228 ਸਕਾਊਟ ਤੇ ਗਾਈਡ ਵਿਦਿਆਰਥੀਆਂ ਨੇ ਭਾਗ ਲਿਆ, ਕੈਂਪ ਦੌਰਾਨ ਵਿਦਿਆਰਥੀਆਂ ਨੂੰ ਝੰਡਾ ਵਿਧੀ, ਝੰਡਾ ਗੀਤ, ਸਕਾਊਟ ਮੋਟੋ, ਸਕਾਊਟ ਨਿਯਮ, ਰਾਸ਼ਟਰੀ ਗਾਣ, ਯੋਗਾ ਸੈਸ਼ਨ, ਮੁਢਲੀ ਸਹਾਇਤਾ ਸੰਬੰਧੀ ਜਾਣਕਾਰੀ, ਪੱਟੀਆਂ, ਬੈਂਡੇਜ ਤੇ ਇਸ ਤੋਂ ਇਲਾਵਾ ਕੰਪਾਸ, ਐਸਟੀਮੇਸ਼ਨ, ਮੈਪਿੰਗ, ਬੀ. ਪੀ. 6 ਐਕਸਰਸਾਈਜ਼ਾਂ ਤੇ ਵਿਦਿਆਰਥੀਆਂ ਦੀਆਂ ਬਾਹਰਲੀਆਂ ਗਤੀਵਿਧੀਆਂ ਵਿਚ ਟੈਂਟ ਤੇ ਖਾਣਾ ਬਣਾਉਣਾ ਅਤੇ ਗਾਈਡ ਵਲੋਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਸੇਵਾ ਭਾਵਨਾ, ਆਤਮ-ਵਿਸ਼ਵਾਸ, ਸਹਿਯੋਗ ਤੇ ਅਗਵਾਈ ਕਰਨ ਵਰਗੇ ਗੁਣ ਸਿਖਾਏ ਗਏ। ਕੈਂਪ ਵਿਚ ਜ਼ਿਲ੍ਹੇ ਦੀ ਟਰੇਨਿੰਗ ਟੀਮ ਸੁਰਿੰਦਰ ਸਿੰਘ ਡੀ. ਓ. ਸੀ. ਸਕਾਊਟ, ਪਰਮਿੰਦਰ ਕੌਰ ਪੰਦੋਹਲ ਡੀ. ਓ. ਸੀ. ਗਾਈਡ, ਮਨਰੀਤ ਕੌਰ, ਸਕਾਊਟ ਮਾਸਟਰ ਚਰਨਜੀਤ ਸਿੰਘ ਚੰਨੀ, ਓਂਕਾਰ ਸਿੰਘ ਥਲੀ, ਗੁਰਬਚਨ ਸਿੰਘ ਸੋਢੀ, ਰਬਿੰਦਰ ਸਿੰਘ ਰੱਬੀ, ਦੀਪਾਂਕਰ ਕੌਸ਼ਲ ਨੇ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਟਰੇਨਿੰਗ ਦਿੱਤੀ। ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਕਾਊਟ ਤੇ ਗਾਈਡ ਸਿਰਫ਼ ਇਕ ਗਤੀਵਿਧੀ ਨਹੀਂ, ਸਗੋਂ ਜੀਵਨ ਜਿਊਣ ਦੀ ਇਕ ਉੱਤਮ ਕਲਾ ਹੈ, ਜੋ ਵਿਦਿਆਰਥੀਆਂ ਨੂੰ ਇਕ ਜ਼ਿੰਮੇਵਾਰ ਤੇ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੀ ਹੈ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਹਮੇਸ਼ਾ ਸੇਵਾ, ਸਮਰਪਣ ਤੇ ਇਮਾਨਦਾਰੀ ਦੇ ਰਸਤੇ ’ਤੇ ਚੱਲਣ ਅਤੇ ਸਮਾਜ ਤੇ ਦੇਸ਼ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣ।
ਪਿਛਲੀ ਖ਼ਬਰ ਦੁੱਧ ਉਤਪਾਦਕ ਸਭਾ ਮੋਠਾਪੁਰ (ਜਨਰਲ) ਵਲੋਂ ਮੁਨਾਫ਼ਾ ਵੰਡ ਸਮਾਗਮ ਅਗਲੀ ਖ਼ਬਰ ਰਾਜਾ ਪੋਰਸ ਅਤੇ ਡਾ . ਕੁਲਵੰਤ ਸਿੰਘ ਧਾਲੀਵਾਲ ਨੂੰ ਭਾਈ ਘਨੱਈਆ ਐਵਾਰਡ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।