08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਵਿਗਿਆਨ ਮੇਲੇ ਵਿਚ ਪ੍ਰਾਪਤੀ ਕਰਨ ਵਾਲੀਆਂ ਵਿਦਿਆਰਥਣਾਂ ਸਨਮਾਨਿਤ

ਸ੍ਰੀ ਚਮਕੌਰ ਸਾਹਿਬ, 7 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਦੀਆਂ ਵਿਦਿਆਰਥਣਾਂ ਨੂੰ ਬਲਾਕ ਪੱਧਰੀ ਵਿਗਿਆਨ ਮੇਲੇ ਵਿਚ ਮਾਣਮੱਤੀ ਪ੍ਰਾਪਤੀ ਕਰਨ ਤੇ ਸਕੂਲ ਪਹੁੰਚਣ ’ਤੇ ਸਕੂਲ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਵਲੋਂ ਸਨਮਾਨਿਤ ਕੀਤਾ। ਜਾਣਕਾਰੀ ਦਿੰਦਿਆਂ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਸੰਸਥਾ ਦੀਆਂ ਵਿਦਿਆਰਥਣਾਂ ਨੇ ਬਲਾਕ ਪੱਧਰੀ ਵਿਗਿਆਨ ਮੇਲੇ ਵਿਚ ਆਪਣੇ ਆਪਣੇ ਥੀਮ ਅਧੀਨ ਵਧੀਆ ਪ੍ਰਦਰਸ਼ਨ ਕੀਤਾ ਹੈ।

ਅਜੀਤ ਡੈਸਕ 08-11-2026
ਸ੍ਰੀ ਚਮਕੌਰ ਸਾਹਿਬ, 7 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਦੀਆਂ ਵਿਦਿਆਰਥਣਾਂ ਨੂੰ ਬਲਾਕ ਪੱਧਰੀ ਵਿਗਿਆਨ ਮੇਲੇ ਵਿਚ ਮਾਣਮੱਤੀ ਪ੍ਰਾਪਤੀ ਕਰਨ ਤੇ ਸਕੂਲ ਪਹੁੰਚਣ ’ਤੇ ਸਕੂਲ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਵਲੋਂ ਸਨਮਾਨਿਤ ਕੀਤਾ। ਜਾਣਕਾਰੀ ਦਿੰਦਿਆਂ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਸੰਸਥਾ ਦੀਆਂ ਵਿਦਿਆਰਥਣਾਂ ਨੇ ਬਲਾਕ ਪੱਧਰੀ ਵਿਗਿਆਨ ਮੇਲੇ ਵਿਚ ਆਪਣੇ ਆਪਣੇ ਥੀਮ ਅਧੀਨ ਵਧੀਆ ਪ੍ਰਦਰਸ਼ਨ ਕੀਤਾ ਹੈ। 10ਵੀਂ ਜਮਾਤ ਦੀਆਂ ਵਿਦਿਆਰਥਣਾਂ ਸਿਮਰਨ ਕੌਰ ਨੇ ਹੈਲਥ ਤੇ ਹਾਈਜੀਨ ਥੀਮ ਵਿਚ ਪਹਿਲਾ, ਬਲਜੀਤ ਕੌਰ ਨੇ ਗਰੀਨ ਐਨਰਜੀ ਥੀਮ ਵਿਚ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਨੌਵੀਂ ਜਮਾਤ ਦੀ ਵਿਦਿਆਰਥਣ ਸੁਖਜੀਤ ਕੌਰ ਨੇ ਏ. ਆਈ. ਥੀਮ ਵਿਚ ਦੂਸਰਾ ਸਥਾਨ ਹਾਸਿਲ ਕੀਤਾ ਤੇ ਸੁਖਪ੍ਰੀਤ ਕੌਰ ਨੇ ਖੇਤੀ ਵਿਭਿੰਨਤਾ ਥੀਮ ਅਧੀਨ ਭਾਗੀਦਾਰੀ ਕੀਤੀ। ਸਮੂਹ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਗਾਈਡ ਅਧਿਆਪਕ ਜੈਸਮੀਨ ਕੌਰ, ਲੈਕਚਰਾਰ ਅਵਨੀਤ ਕੌਰ, ਹਰਨੀਰ ਕੌਰ ਮਾਂਗਟ, ਕਮਲਪ੍ਰੀਤ ਕੌਰ, ਜੈਦੀਪ ਕੌਰ, ਨਿਰਮਲ ਕੌਰ, ਜਗਤਾਰ ਸਿੰਘ, ਅਮਨਦੀਪ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਧਾਰਮਿਕ ਅਸਥਾਨਾਂ ਲਈ ਅਜਿਹੇ ਉਪਰਾਲੇ ਜਾਰੀ ਰਹਿਣਗੇ - ਕਮਲ ਚੌਹਾਨ ਟੇਢੇਵਾਲ ਅਗਲੀ ਖ਼ਬਰ ਸੈਂਟ ਮੈਰੀ ਸਕੂਲ ਦੇ ਬੱਚਿਆਂ ਨੇ ਨੂਰਪੁਰ ਬੇਦੀ ਤੇ ਬੈਂਸ ਵਿਖੇ ਰੈਲੀ ਕੱਢ ਕੇ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।