06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸੰਪਰਕ ਸੜਕ ’ਤੇ ਪ੍ਰੀਮਿਕਸ ਪਾਉਣ ਤੋਂ ਤੁਰੰਤ ਬਾਅਦ ਪਿਆ ਖੱਡਾ, ਠੀਕ ਕਰਨ ਦੀ ਮੰਗ

ਨੂਰਪੁਰ ਬੇਦੀ, 5 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੀ. ਡਬਲਿਊ.

ਅਜੀਤ ਡੈਸਕ 06-11-2026
ਨੂਰਪੁਰ ਬੇਦੀ, 5 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੀ. ਡਬਲਿਊ. ਡੀ. ਵਿਭਾਗ ਤੇ ਸੜਕਾਂ ਦੇ ਠੇਕੇਦਾਰਾਂ ਦੀ ਕਾਰਗੁਜ਼ਾਰੀ ਦੀ ਇੱਕ ਹੋਰ ਪ੍ਰਤੱਖ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਡੀ. ਏ. ਵੀ. ਸਕੂਲ ਤਖ਼ਤਗੜ੍ਹ ਤੋਂ ਪਿੰਡ ਤਖ਼ਤਗੜ੍ਹ ਅਤੇ ਇਲਾਕੇ ਦੇ ਹੋਰਨਾਂ ਪਿੰਡਾਂ ਨੂੰ ਜਾਣ ਵਾਲੀ ਸੰਪਰਕ ਸੜਕ ’ਤੇ ਪ੍ਰੀਮਿਕਸ ਪਾਉਣ ਦੇ ਮਹਿਜ਼ ਤਿੰਨ-ਚਾਰ ਦਿਨਾਂ ਬਾਅਦ ਹੀ ਸੜਕ ਦੇ ਵਿਚਕਾਰ ਖੱਡਾ ਪੈ ਗਿਆ। ਉਕਤ ਸੰਪਰਕ ਸੜਕ ’ਤੇ ਪ੍ਰੀਮਿਕਸ ਪਾਉਣ ਤੋਂ ਕੁਝ ਦਿਨਾਂ ਵਿਚ ਸੜਕ ਦੇ ਵਿਚਕਾਰ ਖੱਡਾ ਪੈਣ ਕਾਰਨ ਇਸ ਕੰਮ ਦੀ ਗੁਣਵੱਤਾ ’ਤੇ ਸਵਾਲ ਉੱਠਣ ਲੱਗੇ ਹਨ। ਦੱਸਣ ਯੋਗ ਹੈ ਕਿ ਸੜਕ ਦੇ ਵਿਚਕਾਰ ਪਹਿਲਾਂ ਤੋਂ ਹੀ ਇਕ ਨਿਕਾਸੀ ਪਾਈਪ ਪਾਇਆ ਹੋਇਆ ਸੀ, ਜੋ ਬੇਕਾਰ ਹੋ ਚੁੱਕਾ ਸੀ। ਸੜਕ ’ਤੇ ਪ੍ਰੀਮਿਕਸ ਪਾਉਣ ਸਮੇਂ ਇਸ ਪੁਰਾਣੇ ਪਾਈਪ ਨੂੰ ਪੁੱਟ ਕੇ ਬਾਹਰ ਨਹੀਂ ਕੱਢਿਆ ਤੇ ਨਾ ਹੀ ਉਸ ਥਾਂ ਨੂੰ ਢੁੱਕਵੇਂ ਢੰਗ ਨਾਲ ਮਜ਼ਬੂਤ ਕੀਤਾ ਗਿਆ। ਇਸ ਕਾਰਨ ਪਾਈਪ ਵਾਲੀ ਜਗ੍ਹਾ ’ਤੇ ਪਾਈ ਗਈ ਪ੍ਰੀਮਿਕਸ ਹੇਠਾਂ ਬੈਠ ਗਈ ਤੇ ਸੜਕ ਦੇ ਵਿਚਕਾਰ ਖੱਡਾ ਬਣ ਗਿਆ। ਇਲਾਕਾ ਨਿਵਾਸੀਆਂ ਨੇ ਸਥਾਨਕ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਸੰਬੰਧਿਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੱਡੇ ਵਾਲੀ ਥਾਂ ਤੋਂ ਸੜਕ ਨੂੰ ਦੁਬਾਰਾ ਬਣਾਇਆ ਜਾਵੇ ਤੇ ਜ਼ਿੰਮੇਵਾਰ ਠੇਕੇਦਾਰ ਤੇ ਸੰਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
ਪਿਛਲੀ ਖ਼ਬਰ ‘ ਆਪ’ ਸਰਕਾਰ ਦੇ ਪੈਨਸ਼ਨਰ ਸੇਵਾ ਪੋਰਟਲ ਰਾਹੀਂ 12,000 ਕਰੋੜ ਰੁਪਏ ਦੀ ਵੰਡ, ਖ਼ਾਮੀਆਂ ਕੀਤੀਆਂ ਦੂਰ-ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਪੰਜਾਬ ਰਾਜ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਸਰਕਲ ਜਨਰੇਸ਼ਨ ਵਲੋਂ ਕਨਵੈੱਨਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।