06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੰਚਕੂਲਾ ਪੁਲਿਸ ਨੇ 3 ਨਸ਼ਾ ਤਸਕਰ ਕੀਤੇ ਕਾਬੂ

ਪੰਚਕੂਲਾ, 5 ਨਵੰਬਰ (ਕਪਿਲ)-ਪੰਚਕੂਲਾ ਪੁਲਿਸ ਵਲੋਂ ਪੁਲਿਸ ਕਮਿਸ਼ਨਰ ਆਈ. ਪੀ.

ਅਜੀਤ ਡੈਸਕ 06-11-2026
ਪੰਚਕੂਲਾ, 5 ਨਵੰਬਰ (ਕਪਿਲ)-ਪੰਚਕੂਲਾ ਪੁਲਿਸ ਵਲੋਂ ਪੁਲਿਸ ਕਮਿਸ਼ਨਰ ਆਈ. ਪੀ. ਐੱਸ. ਪੰਕਜ ਨੈਨ ਦੇ ਨਿਰਦੇਸ਼ਾਂ ਹੇਠ ਐਂਟੀ ਨਾਰਕੋਟਿਕਸ ਸੈੱਲ ਦੀਆਂ ਟੀਮਾਂ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਮਾਮਲੇ ਵਿਚ 401 ਗ੍ਰਾਮ ਚਰਸ ਸਮੇਤ ਕਾਬੂ ਕੀਤੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਤੋਂ ਉਸ ਦੇ ਮੁੱਖ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਦੂਜੇ ਮਾਮਲੇ ’ਚ 15 ਗ੍ਰਾਮ ਹੈਰੋਇਨ ਸਮੇਤ ਇਕ ਸਥਾਨਕ ਨਸ਼ਾ ਤਸਕਰ ਨੂੰ ਕਾਬੂ ਕੀਤਾ। ਏ. ਸੀ. ਪੀ. ਕ੍ਰਾਈਮ ਅਮਨ ਕੁਮਾਰ ਨੇ ਦੱਸਿਆ ਕਿ ਦੂਜੇ ਮਾਮਲੇ ਵਿਚ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ 3 ਨਵੰਬਰ ਨੂੰ ਸੈਕਟਰ-14 ਕਿਸਾਨ ਮੰਡੀ ਨੇੜਿਓਂ ਪੰਚਕੂਲਾ ਦੇ ਸੈਕਟਰ-17 ਸਥਿਤ ਇੰਦਰਾ ਕਾਲੋਨੀ ਵਾਸੀ 34 ਸਾਲਾ ਪੱਪੂ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸੰਬੰਧੀ ਥਾਣਾ ਸੈਕਟਰ-14 ਵਿਚ ਐਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮ ਨੂੰ 4 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਪਿਛਲੀ ਖ਼ਬਰ ਸਿੱਖ ਨਸਲਕੁਸ਼ੀ ਦੇ ਦਿਨਾਂ ’ਚ ਪਸ਼ਚਾਤਾਪ ਕਰਨ ਦੀ ਥਾਂ ਰੈਲੀਆਂ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ ਕਾਂਗਰਸ-ਕਾਹਲੋਂ ਅਗਲੀ ਖ਼ਬਰ ਪੀ. ਜੀ. ਆਈ. ਨੇ ਦੀਵਾਲੀ ਮੌਕੇ ਅੱਖਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਕੀਤੇ ਵਿਸ਼ੇਸ਼ ਪ੍ਰਬੰਧ, 8 ਤੋਂ 10 ਨਵੰਬਰ ਤੱਕ ਐਮਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।