04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਗਲੋਬਲ ਵਿਜ਼ਡਮ ਸਕੂਲ ਦੇ ਸਾਲਾਨਾ ਸਮਾਗਮ ‘ਓਡੀਸੀ-2026’ ਦੌਰਾਨ ਵਿਦਿਆਰਥੀਆਂ ਨੇ ਪ੍ਰਤਿਭਾ ਦੇ ਰੰਗ ਬਿਖੇਰੇ

ਡੇਰਾਬੱਸੀ, 3 ਨਵੰਬਰ (ਰਣਬੀਰ ਸਿੰਘ ਪੜ੍ਹੀ)-ਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ ਦਾ 10ਵਾਂ ਸਾਲਾਨਾ ਸਮਾਗਮ ‘ਓਡੀਸੀ-2026’ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ, ਸੱਭਿਆਚਾਰਕ ਵਿਰਸੇ ਤੇ ਆਧੁਨਿਕ ਸਿੱਖਿਆ ਦਾ ਖ਼ੂਬਸੂਰਤ ਸੁਮੇਲ ਹੋ ਨਿੱਬੜਿਆ। ਸਮਾਗਮ ਦੌਰਾਨ ਨੰਨ੍ਹੇ ਕਲਾਕਾਰਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ, ਜਦਕਿ ਰੋਬੋਟਿਕਸ ਤੇ ਮਸਨੂਈ ਬੁੱਧੀ ਵਰਗੀਆਂ ਨਵੀਆਂ ਤਕਨੀਕਾਂ ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਦੀ ਸਕੂਲ ਦੀ ਸੋਚ ਵੀ ਉੱਭਰ ਕੇ ਸਾਹਮਣੇ ਆਈ।

ਡੇਰਾਬੱਸੀ ਦੇ ਗਲੋਬਲ ਵਿਜ਼ਡਮ ਸਕੂਲ ਵਿਖੇ ਕਰਵਾਏ ਸਾਲਾਨਾ ਸਮਾਗਮ ਦੌਰਾਨ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਤਸਵੀਰ : ਰਣਬੀਰ ਸਿੰਘ ਪੜ੍ਹੀ 04-11-2026
ਡੇਰਾਬੱਸੀ, 3 ਨਵੰਬਰ (ਰਣਬੀਰ ਸਿੰਘ ਪੜ੍ਹੀ)-ਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ ਦਾ 10ਵਾਂ ਸਾਲਾਨਾ ਸਮਾਗਮ ‘ਓਡੀਸੀ-2026’ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ, ਸੱਭਿਆਚਾਰਕ ਵਿਰਸੇ ਤੇ ਆਧੁਨਿਕ ਸਿੱਖਿਆ ਦਾ ਖ਼ੂਬਸੂਰਤ ਸੁਮੇਲ ਹੋ ਨਿੱਬੜਿਆ। ਸਮਾਗਮ ਦੌਰਾਨ ਨੰਨ੍ਹੇ ਕਲਾਕਾਰਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ, ਜਦਕਿ ਰੋਬੋਟਿਕਸ ਤੇ ਮਸਨੂਈ ਬੁੱਧੀ ਵਰਗੀਆਂ ਨਵੀਆਂ ਤਕਨੀਕਾਂ ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਦੀ ਸਕੂਲ ਦੀ ਸੋਚ ਵੀ ਉੱਭਰ ਕੇ ਸਾਹਮਣੇ ਆਈ। ਸਮਾਗਮ ‘ਚ ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਮੁਹਾਲੀ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਨਵਦੀਪ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ, ਜਦਕਿ ਪ੍ਰੋ. ਰਮੇਸ਼ ਡੋਗਰਾ, ਪ੍ਰੋ. ਜਸਵੀਰ ਕੌਰ ਚਾਹਲ, ਰੂਪਾਲੀ ਜੈਨ ਅਤੇ ਪ੍ਰੋ. ਸੁਰਿੰਦਰ ਸ਼ਰਮਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਸ਼ੋਅ ‘ਜਾਦੂਈ ਪਿਟਾਰਾ’ ਰਿਹਾ। ਇਸ ਮੌਕੇ ਐੱਨ. ਸੀ. ਸੀ. ਕੈਡਿਟਾਂ ਦੀ ਅਨੁਸ਼ਾਸਨੀ ਪੇਸ਼ਕਾਰੀ ਨੇ ਏਕਤਾ, ਆਤਮ-ਵਿਸ਼ਵਾਸ ਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕੀਤਾ, ਜਦਕਿ ਸੱਭਿਆਚਾਰਕ ਵੰਨਗੀਆਂ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਸਕੂਲ ਪ੍ਰਿੰ. ਡਾ. ਵਸੁੰਧਰਾ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸਕੂਲ ਦੀਆਂ ਵਿੱਦਿਅਕ ਪ੍ਰਾਪਤੀਆਂ, ਰੋਬੋਟਿਕਸ, ਮਸਨੂਈ ਬੁੱਧੀ, ਮਾਨਸਿਕ ਸਿਹਤ ਜਾਗਰੂਕਤਾ ਤੇ ਖੇਡ ਗਤੀਵਿਧੀਆਂ ਬਾਰੇ ਚਾਨਣਾ ਪਾਇਆ, ਜਦਕਿ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਚਾਹਲ ਨੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਪ੍ਰਬੰਧਕੀ ਮੈਂਬਰ ਗੁਨਰੀਤ ਸਿੰਘ ਚਾਹਲ ਨੇ ਮਿਆਰੀ ਸਿੱਖਿਆ ਪ੍ਰਤੀ ਵਚਨਬੱਧਤਾ ਦੁਹਰਾਈ। ਇਸ ਮੌਕੇ ਡਾ. ਧਰਮਿੰਦਰ ਸਿੰਘ, ਮੋਹਨ ਸਿੰਘ, ਉਪੇਸ਼ ਬਾਂਸਲ, ਸੋਮਨਾਥ ਸ਼ਰਮਾ, ਪਵਨ ਬਾਂਸਲ ਅਤੇ ਫਲਾਈਟ ਲੈਫ਼. ਜਗਜੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਅੰਤ ‘ਚ ਡਾ. ਬਰਖਾ ਰਾਮ ਨੇ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਜੋਸ਼ੀਲੇ ਭੰਗੜੇ ਨਾਲ ਹੋਈ।
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਉਣ ਵਾਲੀ ‘ਸੰਤ ਨਾਮਦੇਵ ਘੁਮਾਣ ਯਾਤਰਾ’ ਦੇ ਸ਼ਰਧਾਲੂਆਂ ਲਈ ਪੰਜਾਬ ਵਿਚ ਵੱਖ- ਵੱਖ ਥਾਵਾਂ... ਅਗਲੀ ਖ਼ਬਰ ਸਵ. ਰਕਸ਼ਾ ਦੇਵੀ ਦੀ ਆਤਮਿਕ ਸ਼ਾਂਤੀ ਲਈ ਗਰੁੜ ਪੁਰਾਣ ਦੇ ਪਾਠ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।