ਗੋਲਡੀ ਪੁਰਖਾਲੀ ਤੇ ਚਰਨਪ੍ਰੀਤ ਸਿੰਘ ਸੈਂਫਲਪੁਰ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਕਥਿਤ ਕੁੱਟਮਾਰ ਮਾਮਲੇ ’ਚ ਚੰਨੀ ਦੀ ਚੁੱਪੀ ਸ਼ਰਮਨਾਕ-ਪੁਰਖਾਲੀ/ ਸੈਫਲਪੁਰ
ਰੂਪਨਗਰ, 2 ਨਵੰਬਰ (ਸਟਾਫ਼ ਰਿਪੋਰਟਰ)-ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਵਲੋਂ ਕੀਤੀ ਗਈ ਕਥਿਤ ਬੇਇੱਜ਼ਤੀ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੁੱਪੀ ’ਤੇ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਤੇ ਚਰਨਪ੍ਰੀਤ ਸਿੰਘ ਸੈਫੁਲਪੁਰ ਨੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਖੁਦ ਦਲਿਤ ਸਮਾਜ ਨਾਲ ਸੰਬੰਧਤ ਹਨ ਅਤੇ ਉਨ੍ਹਾਂ ਤੋਂ ਉਮੀਦ ਸੀ ਕਿ ਉਹ ਆਪਣੇ ਹੀ ਪਾਰਟੀ ਦੇ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਵਾਪਰੀ ਘਟਨਾ ’ਤੇ ਪ੍ਰਤੀਕਿਰਿਆ ਦੇਣਗੇ।
ਅਜੀਤ ਡੈਸਕ
03-11-2026