ਘਨੌਲੀ ਪੁਲਿਸ ਚੌਕੀ ਦੇ ਨਵੇਂ ਇੰਚਾਰਜ ਨਾਲ ਭਾਜਪਾ ਆਗੂਆਂ ਨੇ ਕੀਤੀ ਵਿਚਾਰ-ਚਰਚਾ
ਘਨੌਲੀ, 29 ਅਕਤੂਬਰ (ਜਸਵੀਰ ਸਿੰਘ ਸੈਣੀ)– ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਘਨੌਲੀ ਸਰਕਲ ਦੇ ਭਾਜਪਾ ਆਗੂਆਂ ਨੇ ਘਨੌਲੀ ਪੁਲਿਸ ਚੌਕੀ ਦੇ ਨਵੇਂ ਇੰਚਾਰਜ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੀਆਂ ਵੱਖ-ਵੱਖ ਸਮੱਸਿਆਵਾਂ ਅਤੇ ਕਾਨੂੰਨ-ਵਿਵਸਥਾ ਨਾਲ ਸਬੰਧਿਤ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ ਅਤੇ ਨਵਾਂ ਅਹੁਦਾ ਸੰਭਾਲਣ ’ਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ।
ਅਜੀਤ ਡੈਸਕ
30-10-2026