29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਦੀਵਾਲੀ ਤੱਕ ਪੁਰਾਣੇ ਬੱਸ ਸਟੈਂਡ ਵਾਲੇ ਪੁਲ ਦਾ ਕੰਮ ਰੋਕਣ ਦੀ ਮੰਗ ਦੁਕਾਨਦਾਰਾਂ ਨੂੰ ਕਾਰੋਬਾਰ ਪ੍ਰਭਾਵਿਤ ਹੋਣ ਦਾ ਡਰ, ਵਿਧਾਇਕ ਦਿਨੇਸ਼ ਚੱਢਾ ਨੂੰ ਦਖ਼ਲ ਦੇਣ ਦੀ ਅਪੀਲ

ਰੂਪਨਗਰ, 28 ਅਕਤੂਬਰ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਮੁੱਖ ਬਾਜ਼ਾਰ ਨੂੰ ਪੁਰਾਣੇ ਬੱਸ ਸਟੈਂਡ ਨਾਲ ਜੋੜਨ ਵਾਲੇ ਪੁਲ ਦੀ ਥਾਂ ਨਵਾਂ ਪੁਲ ਬਣਾਉਣ ਦਾ ਕੰਮ ਸ਼ੁਰੂ ਹੋਣ ਕਾਰਨ ਦੁਕਾਨਦਾਰਾਂ ਨੂੰ ਦੀਵਾਲੀ ਦੇ ਤਿਉਹਾਰੀਂ ਸੀਜ਼ਨ ਵਿਚ ਕਾਰੋਬਾਰ ਪ੍ਰਭਾਵਿਤ ਹੋਣ ਦਾ ਡਰ ਸਤਾ ਰਿਹਾ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੀਵਾਲੀ ਤੱਕ ਘੱਟੋ-ਘੱਟ 10 ਦਿਨਾਂ ਲਈ ਨਿਰਮਾਣ ਕਾਰਜ ਰੋਕ ਕੇ ਦੁਕਾਨਾਂ ਅੱਗੇ ਲੱਗੀਆਂ ਟਿੰਨਾਂ ਹਟਾਈਆਂ ਜਾਣ ਤੇ ਗਾਹਕਾਂ ਦੀ ਆਵਾਜਾਈ ਲਈ ਰਸਤਾ ਖੋਲ੍ਹਿਆ ਜਾਵੇ।

ਪਾਈਪ ਲਾਈਨਾਂ ਸ਼ਿਫ਼ਟ ਕਰਨ ਲਈ ਲੋਹੇ ਵਾਲੇ ਪੁਲ ਦੇ ਨੇੜੇ ਬਣਨ ਵਾਲੇ ਛੋਟੇ ਪੁਲ ਦਾ ਤਿਆਰ ਹੋ ਰਿਹਾ ਢਾਂਚਾ । ਅਬਨੂਰ ਕੌਰ ਪਿਤਾ: ਗਗਨਦੀਪ ਸਿੰਘ ਮਾਤਾ: ਚੰਨਪ੍ਰੀਤ ਕੌਰ ਪਿੰਡ ਢੇਰ, ਰੋਪੜ 29-10-2026
ਰੂਪਨਗਰ, 28 ਅਕਤੂਬਰ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਮੁੱਖ ਬਾਜ਼ਾਰ ਨੂੰ ਪੁਰਾਣੇ ਬੱਸ ਸਟੈਂਡ ਨਾਲ ਜੋੜਨ ਵਾਲੇ ਪੁਲ ਦੀ ਥਾਂ ਨਵਾਂ ਪੁਲ ਬਣਾਉਣ ਦਾ ਕੰਮ ਸ਼ੁਰੂ ਹੋਣ ਕਾਰਨ ਦੁਕਾਨਦਾਰਾਂ ਨੂੰ ਦੀਵਾਲੀ ਦੇ ਤਿਉਹਾਰੀਂ ਸੀਜ਼ਨ ਵਿਚ ਕਾਰੋਬਾਰ ਪ੍ਰਭਾਵਿਤ ਹੋਣ ਦਾ ਡਰ ਸਤਾ ਰਿਹਾ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੀਵਾਲੀ ਤੱਕ ਘੱਟੋ-ਘੱਟ 10 ਦਿਨਾਂ ਲਈ ਨਿਰਮਾਣ ਕਾਰਜ ਰੋਕ ਕੇ ਦੁਕਾਨਾਂ ਅੱਗੇ ਲੱਗੀਆਂ ਟਿੰਨਾਂ ਹਟਾਈਆਂ ਜਾਣ ਤੇ ਗਾਹਕਾਂ ਦੀ ਆਵਾਜਾਈ ਲਈ ਰਸਤਾ ਖੋਲ੍ਹਿਆ ਜਾਵੇ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪੁਲ ਦੇ ਨਿਰਮਾਣ ਦੇ ਵਿਰੋਧੀ ਨਹੀਂ ਹਨ, ਸਗੋਂ ਤਿਉਹਾਰੀਂ ਸੀਜ਼ਨ ਦੌਰਾਨ ਕਾਰੋਬਾਰ ਬਚਾਉਣ ਲਈ ਕੁੱਝ ਦਿਨਾਂ ਦੀ ਰਾਹਤ ਚਾਹੁੰਦੇ ਹਨ। ਦੁਕਾਨਦਾਰਾਂ ਅਨੁਸਾਰ, ਉਨ੍ਹਾਂ ਨੇ ਦੀਵਾਲੀ ਦੇ ਮੱਦੇਨਜ਼ਰ ਲਗਪਗ 50 ਲੱਖ ਰੁਪਏ ਦਾ ਸਾਮਾਨ ਖ਼ਰੀਦ ਕੇ ਰੱਖਿਆ ਹੋਇਆ ਹੈ। ਦੁਕਾਨਾਂ ਅੱਗੇ ਰਸਤਾ ਬੰਦ ਹੋਣ ਅਤੇ ਆਵਾਜਾਈ ਵਿਚ ਵਿਘਨ ਕਾਰਨ ਗਾਹਕਾਂ ਨੂੰ ਖ਼ਰੀਦਦਾਰੀ ਕਰਨ ਵਿਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤਿਉਹਾਰਾਂ ਦੌਰਾਨ ਇਹੀ ਸਥਿਤੀ ਰਹੀ ਤਾਂ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਸ਼ਹਿਰ ਦੇ ਪੁਰਾਣੇ ਪੁਲ ਦੀ ਥਾਂ ਲਗਪਗ 12 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਹੇ ਵਾਲੇ ਪੁਲ ਦੇ ਨੇੜੇ ਪਾਣੀ ਦੀਆਂ ਪਾਈਪਾਂ ਲਈ ਬਣਾਏ ਜਾ ਰਹੇ ਛੋਟੇ ਪੁਲ ਦਾ ਕੰਮ ਵੀ ਅਜੇ ਜਾਰੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਿਰਮਾਣ ਕਾਰਜਾਂ ਕਾਰਨ ਤਿੰਨ ਹਸਪਤਾਲਾਂ ਦੇ ਸਾਹਮਣੇ ਵੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਦੁਕਾਨਦਾਰਾਂ ਨੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਤੋਂ ਵੀ ਮੰਗ ਕੀਤੀ ਕਿ ਉਹ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਸਮੱਸਿਆ ਦਾ ਹੱਲ ਕਰਵਾਉਣ। ਉਨ੍ਹਾਂ ਸੁਝਾਅ ਦਿੱਤਾ ਕਿ ਨਿਰਮਾਣ ਕਾਰਜ ਨੂੰ ਯੋਜਨਾਬੱਧ ਢੰਗ ਨਾਲ ਚਲਾਉਂਦਿਆਂ ਦੁਕਾਨਾਂ ਤੱਕ ਪਹੁੰਚਣ ਲਈ ਰਸਤਾ ਖੁੱਲ੍ਹਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਦੀਵਾਲੀ ਤੱਕ 10 ਦਿਨਾਂ ਦੀ ਰਾਹਤ ਮਿਲਣ ਨਾਲ ਦੁਕਾਨਦਾਰ ਆਪਣਾ ਸਾਮਾਨ ਵੇਚ ਸਕਣਗੇ ਅਤੇ ਇਸ ਤੋਂ ਬਾਅਦ ਪੁਲ ਦਾ ਕੰਮ ਤੇਜ਼ੀ ਨਾਲ ਜਾਰੀ ਰੱਖਿਆ ਜਾ ਸਕੇਗਾ। ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਵਿਕਾਸ ਦੇ ਨਾਲ ਛੋਟੇ ਵਪਾਰੀਆਂ ਦੀ ਰੋਜ਼ੀ-ਰੋਟੀ ਦਾ ਵੀ ਧਿਆਨ ਰੱਖਿਆ ਜਾਵੇ ਅਤੇ ਦੀਵਾਲੀ ਤੱਕ ਦੁਕਾਨਾਂ ਅੱਗੋਂ ਟਿੰਨਾਂ ਹਟਾ ਕੇ ਆਵਾਜਾਈ ਬਹਾਲ ਕੀਤੀ ਜਾਵੇ।
ਪਿਛਲੀ ਖ਼ਬਰ ਅਕਾਲੀ ਦਲ ਨੇ ਮਾਈਨਿੰਗ ਦੇ ਦੋਸ਼ਾਂ ਨੂੰ ਲੈ ਕੇ ਵਿਧਾਇਕ ਚੱਢਾ ਖ਼ਿਲਾਫ਼ ਖੋਲ੍ਹਿਆ ਮੋਰਚਾ ਅਗਲੀ ਖ਼ਬਰ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਬੰਧੀ ਜਾਰੀ ਹੋਇਆ ਨੋਟੀਫ਼ਿਕੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।