29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬਾਲ ਵਿਗਿਆਨ ਕਾਂਗਰਸ ’ ਚ ਹਾਫਿਜ਼ਾਬਾਦ ਸਕੂਲ ਨੇ ਜ਼ਿਲ੍ਹਾ ਪੱਧਰ ’ ਤੇ ਪ੍ਰਾਪਤ ਕੀਤੀ ਦੂਜੀ ਪੁਜ਼ੀਸ਼ਨ

ਬੇਲਾ, 28 ਅਕਤੂਬਰ (ਮਨਜੀਤ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਜ਼ਾਬਾਦ ਦੇ ਵਿਦਿਆਰਥੀਆਂ ਨੇ ਸਕੂਲ ਮੁਖੀ ਸੁਖਦੇਵ ਸਿੰਘ ਪੰਜ ਰੁੱਖਾ ਦੀ ਰਹਿਨੁਮਾਈ ਅਤੇ ਆਪਣੀ ਗਾਈਡ ਅਧਿਆਪਕਾ ਅਨੂਪਮ ਵਰਮਾ ਸਾਇੰਸ ਅਧਿਆਪਕ ਦੀ ਅਗਵਾਈ ਵਿਚ ਬਾਲ ਵਿਗਿਆਨ ਕਾਂਗਰਸ ਮੁਕਾਬਲੇ ਵਿਚ ਜ਼ਿਲ੍ਹਾ ਪੱਧਰ ਤੇ ਭਾਗ ਲਿਆ। ਸੰਸਥਾ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੌਵੀਂ ਕਲਾਸ ਅਤੇ ਸਹਿਜਪ੍ਰੀਤ ਸਿੰਘ ਸੱਤਵੀਂ ਕਲਾਸ , ਨੇ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਅਤੇ ਟੈਕਨੌਲੋਜੀ ਵਲੋਂ ਹਰ ਸਾਲ ਕਰਵਾਏ ਜਾਂਦੇ ਬਾਲ ਵਿਗਿਆਨ ਕਾਂਗਰਸ ਮੁਕਾਬਲੇ ਦੇ ਜੂਨੀਅਰ ਵਰਗ ਵਿਚ ਆਪਣੇ ਖੋਜ ਕਾਰਜ ,‘‘ਓਪਰੇਸ਼ਨ ਮਿਲਕ ਗੈਪ’’ ਵਿਸ਼ੇ ਤੇ ਪ੍ਰੋਜੈਕਟ ਰਿਪੋਰਟ ਪੇਸ਼ ਕੀਤੀ ।

ਅਜੀਤ ਡੈਸਕ 29-10-2026
ਬੇਲਾ, 28 ਅਕਤੂਬਰ (ਮਨਜੀਤ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਜ਼ਾਬਾਦ ਦੇ ਵਿਦਿਆਰਥੀਆਂ ਨੇ ਸਕੂਲ ਮੁਖੀ ਸੁਖਦੇਵ ਸਿੰਘ ਪੰਜ ਰੁੱਖਾ ਦੀ ਰਹਿਨੁਮਾਈ ਅਤੇ ਆਪਣੀ ਗਾਈਡ ਅਧਿਆਪਕਾ ਅਨੂਪਮ ਵਰਮਾ ਸਾਇੰਸ ਅਧਿਆਪਕ ਦੀ ਅਗਵਾਈ ਵਿਚ ਬਾਲ ਵਿਗਿਆਨ ਕਾਂਗਰਸ ਮੁਕਾਬਲੇ ਵਿਚ ਜ਼ਿਲ੍ਹਾ ਪੱਧਰ ਤੇ ਭਾਗ ਲਿਆ। ਸੰਸਥਾ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੌਵੀਂ ਕਲਾਸ ਅਤੇ ਸਹਿਜਪ੍ਰੀਤ ਸਿੰਘ ਸੱਤਵੀਂ ਕਲਾਸ , ਨੇ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਅਤੇ ਟੈਕਨੌਲੋਜੀ ਵਲੋਂ ਹਰ ਸਾਲ ਕਰਵਾਏ ਜਾਂਦੇ ਬਾਲ ਵਿਗਿਆਨ ਕਾਂਗਰਸ ਮੁਕਾਬਲੇ ਦੇ ਜੂਨੀਅਰ ਵਰਗ ਵਿਚ ਆਪਣੇ ਖੋਜ ਕਾਰਜ ,‘‘ਓਪਰੇਸ਼ਨ ਮਿਲਕ ਗੈਪ’’ ਵਿਸ਼ੇ ਤੇ ਪ੍ਰੋਜੈਕਟ ਰਿਪੋਰਟ ਪੇਸ਼ ਕੀਤੀ । ਜ਼ਿਲ੍ਹਾ ਪੱਧਰ ਤੇ 17 ਟੀਮਾਂ ਦਾ ਸਖ਼ਤ ਮੁਕਾਬਲਾ ਹੋਇਆ । ਜਿਸ ਨੂੰ ਤਿੰਨ ਜੱਜਾਂ ਦੇ ਪੈਨਲ ਦੁਆਰਾ ਜਾਂਚ ਕਰਨ ਉਪਰੰਤ ਜ਼ਿਲ੍ਹਾ ਪੱਧਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫਿਜਾਬਾਦ ਦੀ ਖੋਜ ਰਿਪੋਰਟ ਦੀ ਚੋਣ ਦੂਜੀ ਪੁਜ਼ੀਸ਼ਨ ਲਈ ਕੀਤੀ ਗਈ । ਸਕੂਲ ਇੰਚਾਰਜ ਸੁਖਦੇਵ ਸਿੰਘ ਪੰਜ ਰੁੱਖਾ ਅਤੇ ਸਮੁੱਚੇ ਸਟਾਫ਼ ਵਲੋਂ ਅੱਜ ਸਵੇਰ ਦੀ ਸਭਾ ਵਿਚ ਸਾਇੰਸ ਅਧਿਆਪਕਾ ਸ੍ਰੀਮਤੀ ਅਨੁਪਮ ਵਰਮਾ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਲੈਕਚਰਾਰ ਇੰਦਰਜੀਤ ਸਿੰਘ, ਲੈਕਚਰਾਰ ਸਰਬਜੀਤ ਸਿੰਘ, ਰਮਨਦੀਪ ਕੌਰ, ਅਨੁਪਮ ਵਰਮਾ, ਕਿਰਨ ਬਾਲਾ, ਅਮਰਦੀਪ ਕੌਰ, ਗੁਰਦੀਪ ਕੌਰ, ਹਰਮਨਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਕੈਪਟਨ ਇਕਬਾਲ ਸਿੰਘ ਅਤੇ ਜੰਗੀਰ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਮਾਨਸਾ ਮੋਰਚੇ ਦੀ ਸਫਲਤਾ ਲਈ ਕੀਤੀ ਅਰਦਾਸ ਅਗਲੀ ਖ਼ਬਰ ਹਿਮਾਚਲ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਘਰ - ਘਰ ਪਹੁੰਚਾਉਣ ਲਈ ਪਿੰਡ ਪੱਧਰ ’ ਤੇ ਮੀਟਿੰਗਾਂ ਜਾਰੀ : ਭੁਪਿੰਦਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।