ਯੂਰੀਆ ਖਾਦ ਦੀ ਕਿੱਲਤ ਖ਼ਤਮ ਕਰਨ ਲਈ ਇਲਾਕਾ ਸੰਘਰਸ਼ ਕਮੇਟੀ ਨੇ ਐੱਨ . ਐੱਫ . ਐੱਲ . ਅੱਗੇ ਚੁੱਕਿਆ ਮੁੱਦਾ
ਨੰਗਲ, 27 ਅਕਤੂਬਰ (ਪੱਤਰ ਪ੍ਰੇਰਕ)-ਇਲਾਕੇ ਵਿਚ ਯੂਰੀਆ ਖਾਦ ਦੀ ਲਗਾਤਾਰ ਬਣੀ ਹੋਈ ਕਿੱਲਤ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਪੰਚਾਂ-ਸਰਪੰਚਾਂ, ਨੰਬਰਦਾਰਾਂ ਅਤੇ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਦੇ ਵੱਡੇ ਵਫ਼ਦ ਨੇ ਐਨ. ਐਫ.
ਨੰਗਲ, 27 ਅਕਤੂਬਰ (ਪੱਤਰ ਪ੍ਰੇਰਕ)-ਇਲਾਕੇ ਵਿਚ ਯੂਰੀਆ ਖਾਦ ਦੀ ਲਗਾਤਾਰ ਬਣੀ ਹੋਈ ਕਿੱਲਤ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਪੰਚਾਂ-ਸਰਪੰਚਾਂ, ਨੰਬਰਦਾਰਾਂ ਅਤੇ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਦੇ ਵੱਡੇ ਵਫ਼ਦ ਨੇ ਐਨ.ਐਫ.ਐਲ. ਦੇ ਜਨਰਲ ਮੈਨੇਜਰ ਬੀ.ਬੀ. ਗਰੋਵਰ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਖ਼ੱਜਲ-ਖ਼ੁਆਰੀ ਰੋਕਣ ਲਈ ਐਨ.ਐਫ.ਐਲ. ਵਲੋਂ ਆਪਣਾ ਵਿੱਕਰੀ ਕੇਂਦਰ ਖੋਲ੍ਹ ਕੇ ਯੂਰੀਆ ਖਾਦ ਦੀ ਨਿਰੰਤਰ ਸਪਲਾਈ ਯਕੀਨੀ ਬਣਾਈ ਜਾਵੇ।ਵਫ਼ਦ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਲਾਕੇ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਹਿਕਾਰੀ ਸਭਾਵਾਂ ਨੂੰ ਵੀ ਉਨ੍ਹਾਂ ਦਾ ਬਣਦਾ ਕੋਟਾ ਨਹੀਂ ਮਿਲ ਰਿਹਾ, ਜਿਸ ਕਾਰਨ ਕਿਸਾਨਾਂ ਨੂੰ ਲੋੜ ਅਨੁਸਾਰ ਖਾਦ ਪ੍ਰਾਪਤ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਇਸ ਸਮੱਸਿਆ ਦਾ ਸਥਾਈ ਹੱਲ ਕਰਦਿਆਂ ਖਾਦ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ। ਇਸ ਮੌਕੇ ਜੀ.ਐਮ. ਬੀ.ਬੀ. ਗਰੋਵਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਵਿੱਕਰੀ ਕੇਂਦਰ ਖੋਲ੍ਹਣ ਅਤੇ ਖਾਦ ਦੀ ਸਪਲਾ ਈ ਸਬੰਧੀ ਲੋੜੀਂਦੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ । ਵਫ਼ਦ ਵਿਚ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਮਜਾਰੀ, ਟਿੱਕਾ ਯਸ਼ਵੀਰ ਚੰਦ ਭਲਾਣ, ਕਾਮਰੇਡ ਸੁਰਜੀਤ ਸਿੰਘ ਢੇਰ, ਪਿਆਰਾ ਸਿੰਘ ਭਲਾਣ, ਰਘਬੀਰ ਸਿੰਘ ਬੇਲਾ, ਕੁਲਦੀਪ ਸਿੰਘ ਬੇਲਾ, ਰਣਵੀਰ ਸਿੰਘ ਬੇਲਾ, ਸਤਵਿੰਦਰ ਸਿੰਘ ਭੰਗਲ, ਕੰਵਰ ਪੋਸਵਾਲ, ਡਾ. ਜੀਵਨ ਚੌਧਰੀ, ਚੌਧਰੀ ਮੋਹਣ ਲਾਲ, ਰਾਕੇਸ਼ ਚੌਧਰੀ, ਮਨਿੰਦਰ ਪਾਲ ਸਿੰਘ ਮਨੀ ਚੱਢਾ, ਡਾ. ਰਵਿੰਦਰ ਦੀਵਾਨ, ਰਾਜ ਸਿੰਘ ਨੰਗਲ,ਪ੍ਰਦੀਪ ਸੋਨੀ,ਰਕੇਸ਼ ਚੌਧਰੀ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਐਡਵੋਕੇਟ ਵਿਸ਼ਾਲ ਸੈਣੀ ਸਮੇਤ ਵੱਖ-ਵੱਖ ਪਿੰਡਾਂ ਦੇ ਨੁਮਾਇੰਦੇ ਅਤੇ ਐੱਨ.ਐੱਫ.ਐੱਲ. ਯੂਨੀਅਨ ਦੇ ਅਹੁਦੇਦਾਰ ਹਾਜ਼ਰ ਸਨ।