28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਜਨਰਲ ਮੈਂਟੀਨੈਂਸ ਕਾਰਨ ਅੱਜ 28 ਨੂੰ ਜਵਾਹਰ ਮਾਰਕੀਟ ਫੀਡਰ ਦੀ ਬਿਜਲੀ ਸਾਢੇ 10 ਤੋਂ 4 ਵਜੇ ਤੱਕ ਬੰਦ ਰਹੇਗੀ

ਨੰਗਲ, 27 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਉਪ-ਮੰਡਲ ਨੰਗਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਮਿਤੀ 28 ਅਕਤੂਬਰ ਦਿਨ ਬੁੱਧਵਾਰ ਨੂੰ ਜਨਰਲ ਮੈਂਟੀਨੈਂਸ ਕਾਰਨ 11 ਕੇ. ਵੀ.

ਅਜੀਤ ਡੈਸਕ 28-10-2026
ਨੰਗਲ, 27 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਉਪ-ਮੰਡਲ ਨੰਗਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਮਿਤੀ 28 ਅਕਤੂਬਰ ਦਿਨ ਬੁੱਧਵਾਰ ਨੂੰ ਜਨਰਲ ਮੈਂਟੀਨੈਂਸ ਕਾਰਨ 11 ਕੇ.ਵੀ. ਜਵਾਹਰ ਮਾਰਕੀਟ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10.30 ਵਜੇ ਤੋਂ ਦੁਪਹਿਰ 4 ਵਜੇ ਤੱਕ ਰਹੇਗੀ। ਇਸ ਦੌਰਾਨ ਜਵਾਹਰ ਮਾਰਕੀਟ ਫੀਡਰ ਅਧੀਨ ਆਉਂਦੇ ਖੇਤਰ ਜਵਾਹਰ ਮਾਰਕੀਟ, ਐਮ.ਪੀ. ਦੀ ਕੋਠੀ, ਮੈਦਾ ਮਾਜਰਾ, ਮਾਣਕਪੁਰ, ਮੇਘਪੁਰ, ਡੁਕਲੀ, ਪੱਟੀ ਉਪਰਲੀ, ਰਾਏਪੁਰ, ਬੰਦਲੇਹੜੀ, ਬ੍ਰਹਮਪੁਰ ਉਪਰਲਾ, ਅਜੌਲੀ, ਦਬਖੇੜਾ ਅੱਪਰ, ਜਾਂਦਲਾ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ। ਵਿਭਾਗ ਅਨੁਸਾਰ ਸ਼ਟਡਾਊਨ ਦਾ ਸਮਾਂ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ ਅਤੇ ਮੌਸਮ ਖਰਾਬ ਹੋਣ ਦੀ ਸਥਿਤੀ ਵਿਚ ਇਹ ਸ਼ਟਡਾਊਨ ਕੈਂਸਲ ਵੀ ਕੀਤਾ ਜਾ ਸਕਦਾ ਹੈ। ਇਸ ਲਈ ਆਮ ਜਨਤਾ ਨੂੰ ਹੋਣ ਵਾਲੀ ਅਸੁਵਿਧਾ ਲਈ ਵਿਭਾਗ ਨੇ ਸਹਿਯੋਗ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਣਾਇਆ ਗਿਆ ਬੀ . ਡੀ . ਪੀ . ਓ . ਦਫ਼ਤਰ ਨੂਰਪੁਰ ਬੇਦੀ ਬਿਜਲੀ ਗੁੱਲ ਹੋਣ ਕਾਰਨ ਖੁਦ... ਅਗਲੀ ਖ਼ਬਰ ਸੀਟੂ ਦੀ ਅਗਵਾਈ ਵਿਚ ਸੂਬਾ ਪੱਧਰੀ ਯੂਨੀਅਨ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।