26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਆਲ ਇੰਡੀਆ ਗਰਲ ਟਰੈਕਿੰਗ ਐਕਸਪਡੀਸ਼ਨ ਲਈ ਸ . ਸ . ਸ . ਸ ਧਮਾਣਾ ਦੀ ਕੈਡਿਟ ਮਹਿਕਪ੍ਰੀਤ ਅਜਮੇਰ ( ਰਾਜਸਥਾਨ ) ਲਈ ਹੋਈ ਰਵਾਨਾ

ਨੂਰਪੂਰਬੇਦੀ, 25 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾ ਵਿਖੇ ਅੱਜ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆਂ ਦੀ ਯੋਗ ਅਗਵਾਈ ਹੇਠ ਅਤੇ ਸਕੂਲ ਦੇ ਐਨਸੀਸੀ ਅਫ਼ਸਰ ਸ. ਹਰਪ੍ਰੀਤ ਸਿੰਘ ਭਾਓਵਾਲ ਦੀ ਮਿਹਨਤ ਸਦਕਾ ਸਕੂਲ ਦੀ ਹੋਣਹਾਰ ਵਿਦਿਆਰਥਣ ਮਹਿਕਪ੍ਰੀਤ ਕੌਰ ਨੂੰ ਆਲ ਇੰਡੀਆ ਟਰੈਕਿੰਗ ਐਕਸਪਡੀਸ਼ਨ ਲਈ ਮਿਤੀ 26 ਅਕਤੂਬਰ ਤੋਂ 02 ਨਵੰਬਰ ਤੱਕ ਇਤਿਹਾਸਕ ਸ਼ਹਿਰ ਅਜਮੇਰ ਸ਼ਰੀਫ਼ (ਰਾਜਸਥਾਨ) ਭੇਜਿਆ ਜਾਵੇਗਾ।

ਅਜੀਤ ਡੈਸਕ 26-10-2026
ਨੂਰਪੂਰਬੇਦੀ, 25 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾ ਵਿਖੇ ਅੱਜ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆਂ ਦੀ ਯੋਗ ਅਗਵਾਈ ਹੇਠ ਅਤੇ ਸਕੂਲ ਦੇ ਐਨਸੀਸੀ ਅਫ਼ਸਰ ਸ.ਹਰਪ੍ਰੀਤ ਸਿੰਘ ਭਾਓਵਾਲ ਦੀ ਮਿਹਨਤ ਸਦਕਾ ਸਕੂਲ ਦੀ ਹੋਣਹਾਰ ਵਿਦਿਆਰਥਣ ਮਹਿਕਪ੍ਰੀਤ ਕੌਰ ਨੂੰ ਆਲ ਇੰਡੀਆ ਟਰੈਕਿੰਗ ਐਕਸਪਡੀਸ਼ਨ ਲਈ ਮਿਤੀ 26 ਅਕਤੂਬਰ ਤੋਂ 02 ਨਵੰਬਰ ਤੱਕ ਇਤਿਹਾਸਕ ਸ਼ਹਿਰ ਅਜਮੇਰ ਸ਼ਰੀਫ਼ (ਰਾਜਸਥਾਨ) ਭੇਜਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਵਿਨੋਦ ਚੰਦਨ ਨੇ ਆਖਿਆ ਕਿ ਇਹ ਲੜਕੀ ਉੱਥੇ ਜਾਕੇ ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਅਜਮੇਰ ਦੇ ਇਤਿਹਾਸਿਕ ਅਸਥਾਨਾਂ ਤੇ ਉੱਥੋਂ ਦੇ ਸਭਿਆਚਾਰ, ਸੰਸਕ੍ਰਿਤੀ ਬਾਰੇ ਇਸ ਅੱਠ ਰੋਜ਼ਾ ਕੈਂਪ ਦੌਰਾਨ ਜਾਣਕਾਰੀ ਹਾਸਲ ਕਰੇਗੀ ਅਤੇ ਉੱਥੋਂ ਦੇ ਪ੍ਰਸਿੱਧ ਨਾਚਾਂ ਘੂਮਰ, ਕਾਲਬੇਲੀਆ, ਭਵਾਈ ਤੇ ਕਲਾਕ੍ਰਿਤੀਆਂ ਤੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰੇਗੀ। ਇਸ ਲੜਕੀ ਦਾ ਆਲ ਇੰਡੀਆ ਟਰੈਕਿੰਗ ਐਕਸਪੇਡੀਸ਼ਨ ਤੇ ਜਾਣਾ ਸਕੂਲ ਲਈ ਵੱਡੇ ਮਾਣ ਦੀ ਗੱਲ ਹੈ। ਬਲਾਕ ਨੋਡਲ ਅਫ਼ਸਰ ਤਖਤਗੜ੍ਹ ਤੇ ਸਕੂਲ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆ ਨੇ ਇਸ ਲੜਕੀ ਨੂੰ ਟਰੈਕਿੰਗ ਸੂਟ ਪ੍ਰਦਾਨ ਕਰਕੇ ਇਸ ਲੜਕੀ ਨੂੰ ਇਸ ਅੱਠ ਰੋਜ਼ਾ ਕੈਂਪ ਲਈ ਰਵਾਨਾ ਕੀਤਾ। ਇਸ ਮੌਕੇ ’ਤੇ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਉੱਥੇ ਹੀ ਇਸ ਪ੍ਰਾਪਤੀ ਲਈ ਐਨਸੀਸੀ ਅਫ਼ਸਰ ਹਰਪ੍ਰੀਤ ਸਿੰਘ ਭਾਓਵਾਲ ਦੀ ਪ੍ਰਸ਼ੰਸਾ ਕਰਦਿਆਂ ਸਮੁੱਚੇ ਸਟਾਫ਼ ਦੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸਮੁੱਚਾ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਪ੍ਰਧਾਨ ਸੁਦਰਸ਼ਨ ਚੌਧਰੀ ਸੂਬਾ ਸਰਕਾਰ, ਪੁਲਿਸ ਅਤੇ ਡਰੱਗ ਵਿਭਾਗ ਤੋਂ ਨਿਰਪੱਖ ਕਾਰਵਾਈ ਦੀ ਕੀਤੀ ਮੰਗ ਅਗਲੀ ਖ਼ਬਰ ਪ੍ਰਧਾਨ ਰਣਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਨੰਗਲ ’ ਚ ਸਜੀ ਭਗਵਾਨ ਵਾਲਮੀਕਿ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਮਨਮੋਹਕ ਧਾਰਮਿਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।