ਮਾਮੂਲੀ ਤਕਰਾਰ ਤੋਂ ਬਾਅਦ ਇਕ ਵਿਅਕਤੀ ਨੇ ਦੋ ਪ੍ਰਵਾਸੀਆਂ ’ਤੇ ਚਾਕੂ ਨਾਲ ਕੀਤਾ ਹਮਲਾ, ਮਾਮਲਾ ਦਰਜ
ਕੀਰਤਪੁਰ ਸਾਹਿਬ, 20 ਅਕਤੂਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)- ਕੀਰਤਪੁਰ ਸਾਹਿਬ ਪੁਲਿਸ ਵਲੋਂ ਕੱਲ੍ਹ ਸਵੇਰੇ ਸਥਾਨਕ ਸਬਜੀ ਮੰਡੀ ਵਿਖੇ ਮਾਮੂਲੀ ਤਕਰਾਰ ਤੋਂ ਬਾਅਦ ਤੇਜਧਾਰ ਚਾਕੂ ਨਾਲ ਦੋ ਪ੍ਰਵਾਸੀਆਂ ਉੱਤੇ ਹਮਲਾ ਕਰਨ ਵਾਲੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਮੁੰਨਾ ਕੁਮਾਰ ਪੁੱਤਰ ਚੰਦੇਸਰ ਵਾਸੀ ਵਾਰਡ ਨੰਬਰ 13 ਬੋਰਸਨ ਜ਼ਿਲ੍ਹਾ ਸੀਤਾਮਰੀ ਬਿਹਾਰ ਹਾਲ ਵਾਸੀ ਸਬਜ਼ੀ ਮੰਡੀ ਕੀਰਤਪੁਰ ਸਾਹਿਬ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਪਿਛਲੇ ਕਰੀਬ 12 ਸਾਲ ਤੋਂ ਸਬਜ਼ੀ ਮੰਡੀ ਕੀਰਤਪੁਰ ਸਾਹਿਬ ਵਿਖੇ ਪੱਲੇਦਾਰੀ ਦਾ ਕੰਮ ਕਰਦਾ ਹੈ।
ਕੀਰਤਪੁਰ ਸਾਹਿਬ, 20 ਅਕਤੂਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)- ਕੀਰਤਪੁਰ ਸਾਹਿਬ ਪੁਲਿਸ ਵਲੋਂ ਕੱਲ੍ਹ ਸਵੇਰੇ ਸਥਾਨਕ ਸਬਜੀ ਮੰਡੀ ਵਿਖੇ ਮਾਮੂਲੀ ਤਕਰਾਰ ਤੋਂ ਬਾਅਦ ਤੇਜਧਾਰ ਚਾਕੂ ਨਾਲ ਦੋ ਪ੍ਰਵਾਸੀਆਂ ਉੱਤੇ ਹਮਲਾ ਕਰਨ ਵਾਲੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਮੁੰਨਾ ਕੁਮਾਰ ਪੁੱਤਰ ਚੰਦੇਸਰ ਵਾਸੀ ਵਾਰਡ ਨੰਬਰ 13 ਬੋਰਸਨ ਜ਼ਿਲ੍ਹਾ ਸੀਤਾਮਰੀ ਬਿਹਾਰ ਹਾਲ ਵਾਸੀ ਸਬਜ਼ੀ ਮੰਡੀ ਕੀਰਤਪੁਰ ਸਾਹਿਬ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਪਿਛਲੇ ਕਰੀਬ 12 ਸਾਲ ਤੋਂ ਸਬਜ਼ੀ ਮੰਡੀ ਕੀਰਤਪੁਰ ਸਾਹਿਬ ਵਿਖੇ ਪੱਲੇਦਾਰੀ ਦਾ ਕੰਮ ਕਰਦਾ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਆਪਣੇ ਭਰਾ ਸੁਧੀਰ ਕੁਮਾਰ ਨਾਲ ਸਵੇਰੇ ਕੰਮ ’ਤੇ ਜਾ ਰਿਹਾ ਸੀ, ਜਦੋਂ ਉਹ ਚਾਹ ਪੀਣ ਲਈ ਦੁਕਾਨ ’ਤੇ ਰੁਕੇ ਤਾਂ ਦੁਕਾਨਦਾਰ ਵਲੋਂ ਉਹਨਾਂ ਨੂੰ ਪਹਿਲਾਂ ਪੈਸੇ ਦੇਣ ਦੀ ਗੱਲ ਆਖੀ ਗਈ ਜਿਸ ਤੋਂ ਬਾਅਦ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਉਕਤ ਚਾਹ ਵਾਲੇ ਨਾਲ ਕਿਹਾ ਸੁਣੀ ਹੋ ਗਈ। ਇਸ ਦੌਰਾਨ ਚਾਹ ਪੀਣ ਲਈ ਦੁਕਾਨ ’ਤੇ ਖੜੇ ਇਕ ਵਿਅਕਤੀ ਨੇ ਸੁਧੀਰ ਕੁਮਾਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਰੌਲਾ ਪੈਣ ਤੇ ਜਦੋਂ ਉਸ ਦਾ ਭਰਾ ਮੁੰਨਾ ਕੁਮਾਰ ਮੌਕੇ ਦੇ ਪਹੁੰਚਿਆ ਤਾਂ ਉਸ ਨੇ ਉਸ ਉੱਤੇ ਵੀ ਚਾਕੂ ਨਾਲ ਵਾਰ ਕਰਕੇ ਜਖਮੀ ਕਰ ਦਿੱਤਾ। ਇਹਨਾਂ ਦੋਵੇਂ ਜਖਮੀਆਂ ਨੂੰ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭੇਜਿਆ ਜਿੱਥੋਂ ਸੁਧੀਰ ਕੁਮਾਰ ਨੂੰ ਚੰਡੀਗੜ੍ਹ 32 ਸੈਕਟਰ ਵਿਖੇ ਰੈਫਰ ਕਰ ਦਿੱਤਾ ਗਿਆ। ਹਮਲਾ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਪਵਨ ਕੁਮਾਰ ਉਰਫ ਪੰਮਾ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਰੂੜੇਮਾਜਰਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਵਜੋਂ ਹੋਈ । ਪੁਲਿਸ ਨੇ ਪਵਨ ਕੁਮਾਰ ਨੂੰ ਕਾਬੂ ਕਰਕੇ ਉਸ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਦਿਆਂ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ।