ਟਰੱਕ ਯੂਨੀਅਨ ਚੌਕ ’ ਤੇ ਅੰਡਰਪਾਸ ਬਣਾਉਣ ਲਈ ਸੰਘਰਸ਼ ਕਮੇਟੀ ਦਾ ਗਠਨ , ਅੰਦੋਲਨ ਤੇਜ਼ ਕਰਨ ਦਾ ਐਲਾਨ ਕਿਹਾ, ਮਸਲਾ ਹੱਲ ਕਰਾਉਣ ਵਾਲੀ ਪਾਰਟੀ ਨੂੰ ਹੀ ਵੋਟ ਪਾਈ ਜਾਵੇਗੀ
ਨੰਗਲ, 19 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਟਰੱਕ ਯੂਨੀਅਨ ਚੌਕ ਨੇੜੇ ਅੰਡਰਪਾਸ ਦੀ ਉਸਾਰੀ ਦੀ ਮੰਗ ਨੂੰ ਲੈ ਕੇ ਇਕ ਨਵੀਂ 30 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨਰਾਣਾ ਓਕਾਰ ਸਿੰਘ ਦੀ ਅਗਵਾਈ ਹੇਠ ਹੋਇਆ l ਨਵੀ ਕਮੇਟੀ ਵਲੋਂ ਮੇਨ ਮਾਰਕੀਟ ਵਿਖ਼ੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਮੇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਸਬੰਧੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਮੰਗ-ਪੱਤਰ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਭਾਖੜਾ ਡੈਮ, ਪੀ.
ਹ
ਹਰਸੀਰਤ ਕੌਰ ਪਿਤਾ : ਸੁਖਵਿੰਦਰ ਸਿੰਘ ਮਾਤਾ : ਹਰਪ੍ਰੀਤ ਕੌਰ ਪਿੰਡ ਸੈਣੀ ਮਾਜਰਾ (ਰੂਪਨਗਰ)।
20-10-2026
ਨੰਗਲ, 19 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਟਰੱਕ ਯੂਨੀਅਨ ਚੌਕ ਨੇੜੇ ਅੰਡਰਪਾਸ ਦੀ ਉਸਾਰੀ ਦੀ ਮੰਗ ਨੂੰ ਲੈ ਕੇ ਇਕ ਨਵੀਂ 30 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨਰਾਣਾ ਓਕਾਰ ਸਿੰਘ ਦੀ ਅਗਵਾਈ ਹੇਠ ਹੋਇਆ l ਨਵੀ ਕਮੇਟੀ ਵਲੋਂ ਮੇਨ ਮਾਰਕੀਟ ਵਿਖ਼ੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਮੇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਸਬੰਧੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਮੰਗ-ਪੱਤਰ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਭਾਖੜਾ ਡੈਮ, ਪੀ.ਏ.ਸੀ.ਐੱਲ. ਅਤੇ ਐੱਨ.ਐੱਫ.ਐੱਲ. ਵਰਗੇ ਅਦਾਰਿਆਂ ਨੇ ਦੇਸ਼ ਦੇ ਵਿਕਾਸ ਅਤੇ ਰੁਜ਼ਗਾਰ ਵਿੱਚ ਅਹਿਮ ਯੋਗਦਾਨ ਪਾਇਆ ਹੈ, ਪਰ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਲੋਕਾਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ। ਫਲਾਈਓਵਰ ਦੀ ਉਸਾਰੀ ਸਮੇਂ ਅੰਡਰਪਾਸ ਅਤੇ ਬੱਸ ਅੱਡੇ ਵੱਲ ਉਤਰਨ ਵਾਲੇ ਰਸਤੇ ਦੀ ਵਿਵਸਥਾ ਤਜਵੀਜ਼ਸ਼ੁਦਾ ਸੀ, ਪਰ ਬਾਅਦ ਵਿੱਚ ਇਹ ਨਕਸ਼ੇ ਵਿੱਚੋਂ ਹਟਾ ਦਿੱਤੇ ਗਏ। ਕਮੇਟੀ ਅਨੁਸਾਰ ਰੋਜ਼ਾਨਾ 20 ਤੋਂ 22 ਰੇਲ ਗੱਡੀਆਂ ਦੀ ਆਵਾਜਾਈ ਕਾਰਨ ਜਾਮ ਲੱਗਦੇ ਹਨ, ਜਿਸ ਨਾਲ ਰੇਲਵੇ ਰੋਡ, ਮੇਨ ਮਾਰਕੀਟ, ਜਵਾਹਰ ਮਾਰਕੀਟ ਅਤੇ ਅੱਡਾ ਮਾਰਕੀਟ ਦਾ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ। ਸ਼ਮਸ਼ਾਨਘਾਟ ਰੇਲਵੇ ਲਾਈਨ ਦੇ ਦੂਜੇ ਪਾਸੇ ਹੋਣ ਕਾਰਨ ਅੰਤਿਮ ਯਾਤਰਾ ਸਮੇਂ ਵੀ ਮੁਸ਼ਕਿਲਾਂ ਆਉਂਦੀਆਂ ਹਨ। ਭਾਰਤੀ ਮਜ਼ਦੂਰ ਸੰਘ ਦੇ ਸੰਗਠਨ ਮੰਤਰੀ ਨਿਰੰਜਨ ਜੀ ਦੇ ਮਾਰਗਦਰਸ਼ਨ ਹੇਠ ਵਫ਼ਦ ਨੇ ਸਤੀਸ਼ ਪੂਨੀਆ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਮਾਮਲਾ ਕੇਂਦਰੀ ਮੰਤਰੀਆਂ ਕੋਲ ਉਠਾਉਣ ਦਾ ਭਰੋਸਾ ਦਿੱਤਾ। ਕਮੇਟੀ ਨੇ ਕਿਹਾ ਕਿ ਇਹ ਗ਼ੈਰ-ਸਿਆਸੀ ਸੰਘਰਸ਼ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਦੇ ਹਿੱਤਾਂ ਲਈ ਹੈ। ਮੰਗ ਪੂਰੀ ਕਰਵਾਉਣ ਵਾਲੀ ਪਾਰਟੀ ਨੂੰ ਸਮਰਥਨ ਦਿੱਤਾ ਜਾਵੇਗਾ, ਨਹੀਂ ਤਾਂ ਕਿਸੇ ਵੀ ਪਾਰਟੀ ਨੂੰ ਵੋਟ ਨਾ ਪਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਮੌਕੇ ਐਡਵੋਕੇਟ ਅਮਨ ਬਜਾਜ, ਐਡਵੋਕੇਟ ਕੁਲਦੀਪ ਚੰਦ, ਇਕਬਾਲ ਢਿੱਲੋਂ, ਜੋਗਿੰਦਰ ਰਾਣਾ, ਵਿਸ਼ੂ ਮੋਤੀ ਅਤੇ ਡਾ. ਰੋਹਿਤ ਸੰਦਲ ਵੀ ਹਾਜ਼ਰ ਸਨ।