ਕਮਲ ਚੌਹਾਨ ਵਲੋਂ ਰੂਪਨਗਰ ਦੀਆਂ ਦੋ ਵੱਖ - ਵੱਖ ਰਾਮ - ਲੀਲ੍ਹਾਵਾਂ ਵਿਚ ਸ਼ਿਰਕਤ ਸ੍ਰੀ ਸਨਾਤਨ ਧਰਮ ਸਭਾ ਰਾਮ-ਲੀਲ੍ਹਾ ਕਮੇਟੀ ਨੂੰ 21 ਹਜ਼ਾਰ ਰੁਪਏ ਦੀ ਸਹਾਇਤਾ ਭੇਟ, ਦੋਵਾਂ ਕਮੇਟੀਆਂ ਵਲੋਂ ਸਨਮਾਨਿਤ
ਰੂਪਨਗਰ, 19 ਅਕਤੂਬਰ (ਸਤਨਾਮ ਸਿੰਘ ਸੱਤੀ)-ਸਮਾਜ ਸੇਵੀ ਅਤੇ ਪ੍ਰਮੋਟਰ ਕਮਲ ਚੌਹਾਨ ਨੇ ਰੂਪਨਗਰ ਵਿਖੇ ਦੋ ਵੱਖ-ਵੱਖ ਥਾਵਾਂ ’ਤੇ ਕਰਵਾਈ ਜਾ ਰਹੀ ਰਾਮਲੀਲਾ ਵਿਚ ਸ਼ਿਰਕਤ ਕੀਤੀ। ਉਨ੍ਹਾਂ ਰਾਮਲੀਲਾ ਗਰਾਊਂਡ ਵਿਖੇ ਸ੍ਰੀ ਸਨਾਤਨ ਧਰਮ ਸਭਾ ਰਾਮ-ਲੀਲ੍ਹਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੇ ਪ੍ਰਬੰਧਾਂ ਲਈ 21 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ।
ਅਜੀਤ ਡੈਸਕ
20-10-2026