ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਗਠਿਤ ਕੀਤੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਗਠਿਤ ਕਮੇਟੀ ਵਲੋਂ ਹਲਕਾ ਵਿਧਾਇਕ ਦੀ ਕਲੀਨਿਕ ਅੱਗੇ ਰੋਸ ਧਰਨਾ ਅੱਜ
ਮੋਰਿੰਡਾ, 18 ਅਕਤੂਬਰ (ਪ੍ਰਿਤਪਾਲ ਸਿੰਘ)-ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਇਲਾਕੇ ਦੇ ਚਿੰਤਕਾਂ ਤੇ ਸਮਾਜ ਸੇਵੀ ਆਗੂਆਂ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਲਿਆਉਣ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਲਈ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਢੋਲਣ ਮਾਜਰਾ, ਪ੍ਰਗਟ ਸਿੰਘ ਰੁੜਕੀ ਹੀਰਾਂ ਅਤੇ ਇਕਬਾਲ ਸਿੰਘ ਡੂਮਛੇੜੀ ਨੇ ਦੱਸਿਆ ਕਿ ਪੰਜਾਬ ਵਿਚ ਦਿਨੋਂ ਦਿਨ ਵੱਧ ਰਿਹਾ ਨਸ਼ਿਆਂ ਦਾ ਪ੍ਰਕੋਪ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਨਸ਼ਾ ਪੀ ਕੇ ਬਹੁਤ ਮੌਤਾਂ ਹੋ ਰਹੀਆਂ ਹਨ ਅਤੇ ਕ੍ਰਾਈਮ ਵੱਧ ਰਿਹਾ ਹੈ ਇਸ ਦੇ ਮੱਦੇ ਨਜ਼ਰ ਮੋਰਿੰਡਾ ਇਲਾਕੇ ਵਲੋਂ ਇੱਕ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ।
ਮ
ਮੋਰਿੰਡਾ ਵਿਖੇ ਨਸ਼ਿਆਂ ਵਿਰੁੱਧ ਗਠਿਤ ਕਮੇਟੀ ਦੇ ਮੈਂਬਰ।
19-10-2026
ਮੋਰਿੰਡਾ, 18 ਅਕਤੂਬਰ (ਪ੍ਰਿਤਪਾਲ ਸਿੰਘ)-ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਇਲਾਕੇ ਦੇ ਚਿੰਤਕਾਂ ਤੇ ਸਮਾਜ ਸੇਵੀ ਆਗੂਆਂ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਲਿਆਉਣ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਲਈ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਢੋਲਣ ਮਾਜਰਾ, ਪ੍ਰਗਟ ਸਿੰਘ ਰੁੜਕੀ ਹੀਰਾਂ ਅਤੇ ਇਕਬਾਲ ਸਿੰਘ ਡੂਮਛੇੜੀ ਨੇ ਦੱਸਿਆ ਕਿ ਪੰਜਾਬ ਵਿਚ ਦਿਨੋਂ ਦਿਨ ਵੱਧ ਰਿਹਾ ਨਸ਼ਿਆਂ ਦਾ ਪ੍ਰਕੋਪ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਨਸ਼ਾ ਪੀ ਕੇ ਬਹੁਤ ਮੌਤਾਂ ਹੋ ਰਹੀਆਂ ਹਨ ਅਤੇ ਕ੍ਰਾਈਮ ਵੱਧ ਰਿਹਾ ਹੈ ਇਸ ਦੇ ਮੱਦੇ ਨਜ਼ਰ ਮੋਰਿੰਡਾ ਇਲਾਕੇ ਵਲੋਂ ਇੱਕ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦੀ ਸ਼ੁਰੂਆਤ 15 ਅਕਤੂਬਰ ਨੂੰ ਪੰਜਾਬ ਬੰਦ ਵਾਲੇ ਦਿਨ ਧਰਨੇ ਦੌਰਾਨ ਕੀਤੀ ਗਈ ਸੀ ਇਸ ਕਮੇਟੀ ਵਲੋਂ ਨਸ਼ਾ ਵਰਤਣ ਵਾਲੇ ਨੌਜਵਾਨਾਂ ਨੂੰ ਕਾਉਂਸਲਿੰਗ ਅਤੇ ਨਸ਼ਾ ਛੁਡਾਊ ਕੇਂਦਰਾਂ ਤੱਕ ਵੀ ਪਹੁੰਚਾਇਆ ਜਾਵੇਗਾ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਇੱਕਮੁੱਠਤਾ ਨਾਲ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਇਹ ਕਮੇਟੀ ਨਿਰੋਲ ਸਮਾਜ ਸੇਵਾ ਨੂੰ ਸਮਰਪਿਤ ਹੋਵੇਗੀ ਕਿਸੇ ਵੀ ਜਥੇਬੰਦੀ ਦੇ ਨਾਲ ਇਸ ਦਾ ਵਾਹ ਵਾਸਤਾ ਨਹੀਂ ਹੋਵੇਗਾ ਅਤੇ ਇਸ ਕਮੇਟੀ ਵਿਚ ਸਿਰਫ਼ ਉਹ ਹੀ ਮੈਂਬਰ ਹੋਰ ਸ਼ਾਮਿਲ ਕੀਤੇ ਜਾਣਗੇ ਜਿਹੜੇ ਕਿ ਆਪ ਅਤੇ ਉਸਦੇ ਪਰਿਵਾਰ ਦੇ ਮੈਂਬਰ ਨਸ਼ਾ ਨਹੀਂ ਵਰਤਦੇ। ਇਸ ਗਠਿਤ ਕੀਤੀ ਕਮੇਟੀ ਦੇ ਮੈਂਬਰਾਂ ਵਿਚ ਹਰਚੰਦ ਸਿੰਘ ਰਤਨਗੜ੍ਹ, ਤਰਲੋਚਨ ਸਿੰਘ ਤਾਜਪੁਰ ਾ, ਸੁਖਵਿੰਦਰ ਸਿੰਘ ਦੁੱਮਣਾ, ਗੁਰਵਿੰਦਰ ਸਿੰਘ ਰੰਗੀਆਂ, ਜਥੇਦਾਰ ਬੀਬੀ ਗੁਰਜੀਤ ਕੌਰ, ਭੁਪਿੰਦਰ ਸਿੰਘ ਢੋਲਣ ਮਾਜਰਾ, ਬਾਰਾ ਸਿੰਘ, ਮਹਿੰਦਰ ਸਿੰਘ, ਨੇਤਰ ਸਿੰਘ ਰੋਣੀ ਖੁਰਦ, ਅਵਤਾਰ ਸਿੰਘ ਸਹੇੜੀ, ਨਿਰਮਲ ਸਿੰਘ ਛੱਜੂ ਮਾਜਰਾ, ਬਲਬੀਰ ਸਿੰਘ ਬੰਗੀਆਂ ਅਤੇ ਗੁਰਦਰਸ਼ਨ ਸਿੰਘ ਢੋਲਣ ਮਾਜਰਾ ਆਦਿ ਮੈਂਬਰ ਸ਼ਾਮਿਲ ਹਨ। ਇਸ ਕਮੇਟੀ ਵਲੋਂ 19 ਅਕਤੂਬਰ ਨੂੰ ਹਲਕਾ ਵਿਧਾਇਕ ਦੀ ਕਲੀਨਿਕ ਅੱਗੇ ਰੋਸ ਧਰਨਾ ਦੇ ਕੇ ਪਰਵਿੰਦਰ ਸਿੰਘ ਝੋਟਾ ਇਨਸਾਫ਼ ਕਮੇਟੀ ਮਾਨਸਾ ਦੀ ਹਦਾਇਤ ਤੇ ਲਾਹਨਤੀ ਪੱਤਰ ਦਿੱਤਾ ਜਾਵੇਗਾ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਕਮੇਟੀ ਵਲੋਂ ਪਿੰਡਾਂ ਵਿਚ ਜਾਕੇ ਹੋਰ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਕਿ ਨਸ਼ੇ ਦੀ ਚੈਨ ਨੂੰ ਤੋੜਿਆ ਜਾ ਸਕੇ।