15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮਨਾਇਆ

ਰੂਪਨਗਰ, 14 ਅਕਤੂਬਰ (ਯਸ਼ਵੰਤ ਬੱਸੀ)- ਸਰਕਾਰੀ ਕਾਲਜ ਰੂਪਨਗਰ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਅਤੇ ਮੇਰਾ ਯੁਵਾ ਭਾਰਤ ਦੇ ਸਾਂਝੇ ਯਤਨਾਂ ਸਦਕਾ ਪ੍ਰਿੰਸੀਪਲ ਗੁਨਜੀਤ ਕੌਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਦੌਰਾਨ ਜਾਨਾਂ ਬਚਾਉਣ, ਮੁੱਢਲੀ ਸਹਾਇਤਾ ਦੇਣ, ਆਫ਼ਤਾਂ ਦੇ ਜੋਖ਼ਮ ਘਟਾਉਣ ਅਤੇ ਸੰਕਟ ਦੇ ਸਮੇਂ ਜ਼ਿੰਮੇਵਾਰੀ ਨਾਲ ਸਹਾਇਤਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ।

ਸਰਕਾਰੀ ਕਾਲਜ ਰੂਪਨਗਰ ਵਿਖੇ ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮਨਾਉਣ ਦੀ ਤਸਵੀਰ। 15-10-2026
ਰੂਪਨਗਰ, 14 ਅਕਤੂਬਰ (ਯਸ਼ਵੰਤ ਬੱਸੀ)- ਸਰਕਾਰੀ ਕਾਲਜ ਰੂਪਨਗਰ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਅਤੇ ਮੇਰਾ ਯੁਵਾ ਭਾਰਤ ਦੇ ਸਾਂਝੇ ਯਤਨਾਂ ਸਦਕਾ ਪ੍ਰਿੰਸੀਪਲ ਗੁਨਜੀਤ ਕੌਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਦੌਰਾਨ ਜਾਨਾਂ ਬਚਾਉਣ, ਮੁੱਢਲੀ ਸਹਾਇਤਾ ਦੇਣ, ਆਫ਼ਤਾਂ ਦੇ ਜੋਖ਼ਮ ਘਟਾਉਣ ਅਤੇ ਸੰਕਟ ਦੇ ਸਮੇਂ ਜ਼ਿੰਮੇਵਾਰੀ ਨਾਲ ਸਹਾਇਤਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ, ਹਿੰਮਤ ਅਤੇ ਹੌਸਲੇ ਨਾਲ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਉੱਚੇ ਟੀਚੇ ਮਿੱਥਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਪੂਰੀ ਲਗਨ ਨਾਲ ਯਤਨ ਕਰਨੇ ਚਾਹੀਦੇ ਹਨ। ਉੱਚੇ ਟੀਚੇ ਅਤੇ ਨਿਰੰਤਰ ਮਿਹਨਤ ਹੀ ਮਨੁੱਖ ਨੂੰ ਸਫ਼ਲਤਾ ਦੀਆਂ ਨਵੀਆਂ ਮੰਜ਼ਿਲਾਂ ਤੱਕ ਪਹੁੰਚਾਉਂਦੇ ਹਨ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰੂਪਨਗਰ ਦੇ ਸਕੱਤਰ ਗੁਰਸੋਹਣ ਸਿੰਘ ਨੇ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਅਤੇ ਦਿਲ-ਫੇਫੜੇ ਮੁੜ ਚਾਲੂ ਕਰਨ ਦੀ ਸੀ.ਪੀ.ਆਰ. ਤਕਨੀਕ ਦਾ ਵਿਹਾਰਕ ਪ੍ਰਦਰਸ਼ਨ ਕਰਕੇ ਸਮਝਾਇਆ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰੂਪਨਗਰ ਦੀ ਉਪ ਪ੍ਰਧਾਨ ਰੇਨ ਰੀਟਾ ਡੇਚਲਵਾਲ ਨੇ ਰੋਜ਼ਾਨਾ ਜੀਵਨ ਵਿਚ ਸਫ਼ਾਈ ਦੀ ਮਹੱਤਤਾ, ਸੀ.ਪੀ.ਆਰ. ਤਕਨੀਕ ਅਤੇ ਆਪਣੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਜ਼ਿਲ੍ਹਾ ਯੁਵਾ ਕੋਆਰਡੀਨੇਟਰ ਅਸ਼ੀਸ਼ ਪਾਲ, ਰੈੱਡ ਕਰਾਸ ਕਾਲਜ ਇਕਾਈ ਰੂਪਨਗਰ ਦੀ ਕਨਵੀਨਰ ਪ੍ਰੋਫੈਸਰ ਉਪਦੇਸ਼ਦੀਪ ਕੌਰ, ਪ੍ਰੋ. ਅਰਵਿੰਦਰ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਾਲਜ ਪ੍ਰਿੰਸੀਪਲ ਗੁਨਜੀਤ ਕੌਰ, ਜ਼ਿਲ੍ਹਾ ਯੁਵਾ ਕੋਆਰਡੀਨੇਟਰ ਅਸ਼ੀਸ਼ ਪਾਲ ਅਤੇ ਸਾਹਿਲ ਬਲੇਚਾ, ਰੈੱਡ ਕਰਾਸ ਦੀ ਮੈਂਬਰ ਸਕੀਨਾ ਐਰੀ, ਕਾਲਜ ਦੇ ਉਪ ਪ੍ਰਿੰਸੀਪਲ ਪ੍ਰੋਫੈਸਰ ਹਰਜੀਤ ਸਿੰਘ, ਪ੍ਰੋਫੈਸਰ ਦਲਵਿੰਦਰ ਸਿੰਘ, ਪ੍ਰੋਫੈਸਰ ਕੁਲਦੀਪ ਕੌਰ, ਪ੍ਰੋਫੈਸਰ ਰਵਨੀਤ ਕੌਰ, ਪ੍ਰੋਫੈਸਰ ਡਿੰਪਲ, ਪ੍ਰੋਫੈਸਰ ਮਨਜਿੰਦਰ ਸਿੰਘ, ਪੰਜਾਬੀ ਵਿਭਾਗ ਤੋਂ ਪ੍ਰੋਫੈਸਰ ਮਨਦੀਪ ਕੌਰ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ ਐਸ . ਐਸ . ਪੀ . ਮਨਿੰਦਰ ਸਿੰਘ ਨਾਲ ਰੂ - ਬਰੂ ਵਿਦਿਆਰਥੀਆਂ ਨੂੰ ਨਿਸ਼ਾਨਾ ਮਿੱਥ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।