12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਭਾਰੀ ਮੀਂਹ ਕਾਰਨ ਪਾਵਰ ਕਲੋਨੀ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੁਲਤਵੀ ਪਾਵਰ ਕਲੋਨੀ ਅਤੇ ਪਪਰਾਲਾ ਦੀਆਂ ਟੀਮਾਂ ਨੇ ਸੈਮੀਫਾਈਨਲ ਜਿੱਤੇ, ਜੂਨੀਅਰ ਵਰਗ ਵਿਚ ਪਾਵਰ ਕਲੋਨੀ ਬਣੀ ਚੈਂਪੀਅਨ

ਰੂਪਨਗਰ, 11 ਅਕਤੂਬਰ (ਸਤਨਾਮ ਸਿੰਘ ਸੱਤੀ)-ਪਾਵਰ ਕਲੋਨੀ ਫੁੱਟਬਾਲ ਕਲੱਬ ਵਲੋਂ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਅੱਜ ਦੋ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ। ਲਗਾਤਾਰ ਭਾਰੀ ਮੀਂਹ ਕਾਰਨ ਟੂਰਨਾਮੈਂਟ ਦਾ ਫਾਈਨਲ ਮੈਚ ਅਤੇ ਸਨਮਾਨ ਸਮਾਰੋਹ ਮੁਲਤਵੀ ਕਰਨਾ ਪਿਆ।

ਅਜੀਤ ਡੈਸਕ 12-10-2026
ਰੂਪਨਗਰ, 11 ਅਕਤੂਬਰ (ਸਤਨਾਮ ਸਿੰਘ ਸੱਤੀ)-ਪਾਵਰ ਕਲੋਨੀ ਫੁੱਟਬਾਲ ਕਲੱਬ ਵਲੋਂ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਅੱਜ ਦੋ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ। ਲਗਾਤਾਰ ਭਾਰੀ ਮੀਂਹ ਕਾਰਨ ਟੂਰਨਾਮੈਂਟ ਦਾ ਫਾਈਨਲ ਮੈਚ ਅਤੇ ਸਨਮਾਨ ਸਮਾਰੋਹ ਮੁਲਤਵੀ ਕਰਨਾ ਪਿਆ। ਪਹਿਲੇ ਸੈਮੀਫਾਈਨਲ ਵਿਚ ਪਾਵਰ ਕਲੋਨੀ ਦੀ ਟੀਮ ਨੇ ਮਲਿਕਪੁਰ ਨੂੰ 2-1 ਨਾਲ ਹਰਾਇਆ, ਜਦਕਿ ਦੂਜੇ ਸੈਮੀਫਾਈਨਲ ਵਿਚ ਪਪਰਾਲਾ ਦੀ ਟੀਮ ਨੇ ਨੰਗਲ ਬਾਬਾ ਨੂੰ 1-0 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ। ਜੂਨੀਅਰ ਵਰਗ ਦੇ ਫਾਈਨਲ ਵਿਚ ਪਾਵਰ ਕਲੋਨੀ ਦੀ ਟੀਮ ਨੇ ਘਨੌਲੀ ਨੂੰ 2-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਹਰਜਿੰਦਰ ਸਿੰਘ ਜੱਗਾ ਨੇ ਸ਼ਮੂਲੀਅਤ ਕੀਤੀ। ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆਂ ਨੇ ਮੈਚਾਂ ਦਾ ਅਨੰਦ ਮਾਣਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ, ਸਰਪ੍ਰਸਤ ਪਰਮਜੀਤ ਸਿੰਘ ਮੱਕੜ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ, ਅਕਾਲੀ ਆਗੂ ਆਰ.ਪੀ. ਸਿੰਘ ਸ਼ੈਲੀ, ਕੌਂਸਲਰ ਸੁਖਵਿੰਦਰ ਸਿੰਘ ਪਟਵਾਰੀ, ਐਡਵੋਕੇਟ ਰਾਜੀਵ ਸ਼ਰਮਾ, ਪ੍ਰਿੰਸੀਪਲ ਰਣਜੀਤ ਸਿੰਘ ਸੰਧੂ, ਚੌਧਰੀ ਵੇਦ ਪ੍ਰਕਾਸ਼, ਪਰਮਜੀਤ ਸਿੰਘ ਮਾਡਲ ਟਾਊਨ, ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ, ਜਨਰਲ ਸਕੱਤਰ ਜਸਵਿੰਦਰ ਸਿੰਘ ਪਾਬਲਾ, ਟੀਮ ਮੈਨੇਜਰ ਸਵਰਨ ਸਿੰਘ, ਸੇਵਾ ਸਿੰਘ, ਪ੍ਰਧਾਨ ਸੱਜਣ ਸਿੰਘ ਗਿਲਕੋ ਵੈਲੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰੁਪਿੰਦਰ ਸਿੰਘ ਲੱਖੇਵਾਲ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਤਰਨੀ, ਕ੍ਰਿਸ਼ਚਨ ਵਿੰਗ ਦੇ ਪ੍ਰਧਾਨ ਸੁਨੀਲ ਪੌਲ, ਐਡਵੋਕੇਟ ਮੋਹਿੰਦਰ ਸਿੰਘ ਭਲਿਆਣ, ਗੁਰਦੀਪ ਸਿੰਘ ਭੱਲਿਆਂਨ ਅਤੇ ਜਸਬੀਰ ਸਿੰਘ ਚਨਾਲੋਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਰੂਪਨਗਰ ਵਿਚ ਤਿੰਨ ਥਾਵਾਂ ’ ਤੇ ਰਾਮ ਲੀਲ੍ਹਾ ਦਾ ਸ਼ਾਨਦਾਰ ਆਗਾਜ਼ ਧਾਰਮਿਕ ਪ੍ਰਸੰਗਾਂ ਦੇ ਮੰਚਨ ਨਾਲ ਗੂੰਜਿਆ ਸ਼ਹਿਰ, ਪ੍ਰਬੰਧ... ਅਗਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਵਲੋਂ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਸੈਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।