07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਨੰਗਲ- ਭਾਖੜਾ ਡੈਮ ਖ਼ਸਤਾ ਹਾਲਤ ਸੜਕ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ। (ਸੱਜੇ) ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਕਰਵਾਇਆ ਜਾ ਰਿਹਾ ਕੰਮ। ਰਾਣਾ ਕੇ. ਪੀ. ਸਿੰਘ ਦੁਰਦਸ਼ਾ ਹੰਢਾਅ ਰਹੀ ਹੈ ਨੰਗਲ - ਭਾਖੜਾ ਡੈਮ ਮੁੱਖ ਸੜਕ ਸੁਰੱਖਿਆ ਪੱਖੋਂ ਅਹਿਮ ਮਾਰਗ ਵੱਲ ਧਿਆਨ ਦਿੱਤਾ ਜਾਵੇ : ਰਾਣਾ ਕੇ.ਪੀ. ਸਿੰਘ

ਨੰਗਲ, 6 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ-ਭਾਖੜਾ ਡੈਮ ਮੁੱਖ ਸੜਕ ਦੀ ਹਾਲਤ ਅਤਿਅੰਤ ਖਸਤਾ ਹੈ। ਇਲਾਕੇ ਦੇ ਲੋਕ ਬਹੁਤ ਹੀ ਪਰੇਸ਼ਾਨ ਹਨ ਕਿਉਂਕਿ ਸੜਕ ਥਾਂ ਥਾਂ ਤੋਂ ਟੁੱਟੀ ਹੋਈ ਹੈ ।

ਰਾਣਾ ਕੇ. ਪੀ. ਸਿੰਘ 07-10-2026
ਨੰਗਲ, 6 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ-ਭਾਖੜਾ ਡੈਮ ਮੁੱਖ ਸੜਕ ਦੀ ਹਾਲਤ ਅਤਿਅੰਤ ਖਸਤਾ ਹੈ। ਇਲਾਕੇ ਦੇ ਲੋਕ ਬਹੁਤ ਹੀ ਪਰੇਸ਼ਾਨ ਹਨ ਕਿਉਂਕਿ ਸੜਕ ਥਾਂ ਥਾਂ ਤੋਂ ਟੁੱਟੀ ਹੋਈ ਹੈ । ਭਾਖੜਾ ਬਿਆਸ ਪ੍ਰਬੰਧ ਬੋਰਡ ਨੂੰ ਇਸ ਮਾਰਗ ਵੱਲ ਉਚੇਚੇ ਤੌਰ ’ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਸੁਰੱਖਿਆ ਪੱਖੋਂ ਅਹਿਮ ਮਾਰਗ ਹੈ। ਜਦੋਂ ਤੋਂ ਹਿਮਾਚਲ ਸਰਕਾਰ ਨੇ ਗੋਲਥਾਈ ’ਚ ਉਦਯੋਗ ਲਗਾਏ ਹਨ ਸੜਕ ਦਾ ਸੱਤਿਆਨਾਸ ਹੋ ਗਿਆ ਹੈ। ਟਿੱਪਰਾਂ ਅਤੇ ਟਰਾਲੀਆਂ ਦੀ ਭਰਾਮਾਰ ਕਾਰਨ ਸੜਕ ’ਤੇ ਨਾ ਸਿਰਫ਼ ਖੱਡੇ ਹਨ ਸਗੋਂ ਸੁਰੱਖਿਆ ਕੰਧਾਂ ਵੀ ਟੁੱਟ ਗਈਆਂ ਹਨ। ਭਾਖੜਾ ਬਿਆਸ ਪ੍ਰਬੰਧ ਬੋਰਡ ਕੋਲ ਸਟਾਫ਼ ਦੀ ਘਾਟ ਵੀ ਵੱਡੀ ਸਮੱਸਿਆ ਹੈ। ਨੰਗਲ- ਭਾਖੜਾ ਪ੍ਰਾਜੈਕਟ/ਪ੍ਰਾਪਰਟੀ ਦੀ ਸੁਰੱਖਿਆ ਲਈ ਸੀ.ਆਈ.ਐਸ.ਐਫ. ਤੋਂ ਇਲਾਵਾ ਪ੍ਰਾਜੈਕਟ ਸੁਰੱਖਿਆ ਅਮਲਾ ਤਾਂ ਹੈ, ਪਰ ਫੇਰ ਵੀ ਸੜਕ ’ਤੇ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਨਜਾਇਜ਼ ਕਬਜ਼ਿਆਂ ਕਾਰਨ ਨਾ ਸਿਰਫ਼ ਗੰਦਗੀ ਵੱਧ ਰਹੀ ਹੈ ਸਗੋਂ ਨਿੱਤ ਸੜਕ ਹਾਦਸੇ ਵੀ ਹੋ ਰਹੇ ਹਨ। ਬਰਮਲਾ ਖੱਡ ਲਾਗੇ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ ਕਿਉਂਕਿ ਪੁਲ ਬਹੁਤ ਹੀ ਤੰਗ ਹੈ । ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਸ ਮਾਰਗ ਦੀ ਹਾਲਤ ਤੁਰੰਤ ਸੁਧਾਰੀ ਜਾਵੇ। ਲੰਘੇ ਵਰ੍ਹੇ ਵੀ ਬਰਸਾਤ ਤੇ ਢਿਗਾਂ ਡਿੱਗਣ ਕਾਰਨ ਲੋਕਾਂ ਨੇ ਸੰਤਾਪ ਹੰਢਾਇਆ ਸੀ। ਨਿਰੰਤਰ ਧਿਆਨ ਨਾ ਦਿੱਤੇ ਜਾਣ ਕਾਰਨ ਲੰਘੇ ਵਰ੍ਹੇ ਇਹ ਮਾਰਗ ਕਈ ਮਹੀਨੇ ਬੰਦ ਰਿਹਾ ਸੀ । ਉੱਘੇ ਚੌਗਿਰਦਾ ਪ੍ਰੇਮੀ ਪ੍ਰਭਾਤ ਭੱਟੀ ਨੇ ਦੱਸਿਆ ਕਿ ਕੁੱਝ ਵਰ੍ਹੇ ਪਹਿਲਾਂ ਇੰਡੀਆ ਟੂਡੇ ਗਰੁੱਪ ਨੇ ਹਿੰਦੁਸਤਾਨ ਦੀਆਂ ਖ਼ੂਬਸੂਰਤ ਸੜਕਾਂ ਦੀ ਸੂਚੀ ’ਚ ਨੰਗਲ-ਭਾਖੜਾ ਡੈਮ ਸੜਕ ਨੂੰ ਸ਼ਾਮਿਲ ਕੀਤਾ ਸੀ । ਬੜੇ ਹੀ ਦੁੱਖ ਦੀ ਗੱਲ ਹੈ ਕਿ ਅੱਜ ਇਸ ਪਹਾੜੀ ਸੜਕ ਦਾ ਸਫ਼ਰ ਤੁਹਾਡਾ ਸਿਰ ਧੂੜ ਨਾਲ ਭਰ ਦਿੰਦਾ ਹੈ ਜਿਵੇਂ ਤੁਸੀਂ ਤੂਫ਼ਾਨ ’ਚ ਟਿੱਬੇ ’ਤੇ ਖੜ੍ਹੇ ਹੋਵੋ। ਇਸੇ ਦੌਰਾਨ ਬੀ.ਬੀ.ਐਮ.ਬੀ. ਸੂਤਰਾਂ ਨੇ ਦੱਸਿਆ ਕਿ 14 ਨੰਬਰ ਪੁਲੀ ਤੋਂ ਅੱਗੇ ਸੁਰੱਖਿਆ ਦੀਵਾਰਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ । ਅਸੀਂ ਸੜਕ ਦਾ ਨਵੀਨੀਕਰਨ ਤਾਂ ਕਰ ਰਹੇ ਹਾਂ ਪਰ ਓਵਰਲੋਡ ਟਿੱਪਰ ਗੰਭੀਰ ਸੱਸਿਆਂ ਹਨ । ਸੜਕ ਦੀ ਸੰਭਾਲ ਅਸੀਂ ਕਰਦੇ ਹਾਂ ਪਰ ਟੋਲ ਹਿਮਾਚਲ ਸਰਕਾਰ ਇਕੱਤਰ ਕਰ ਰਹੀ ਹੈ ।
ਪਿਛਲੀ ਖ਼ਬਰ ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਖੇਤਰੀ ਇੰਡਸਟਰੀ-ਅਕੈਡਮੀਆ ਕਨਕਲੇਵ 2026 ਕਰਵਾਇਆ ਅਗਲੀ ਖ਼ਬਰ ਮਰਹੂਮ ਆਗੂਆਂ ਦੀਆਂ ਬਰਸੀਆਂ ਮੌਕੇ ਸਰਕਾਰ ਦੀਆਂ ਨੀਤੀਆਂ ’ ਤੇ ਨਿਸ਼ਾਨਾ ਗੁਰਬਖ਼ਸ਼ ਸਿੰਘ ਮੁੱਲਾਂ ਅਤੇ ਜਗਜੀਤ ਸਿੰਘ ਪਟਵਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।