04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪੀ . ਬੀ . ਜੇ . ਐੱਸ . ਪਬਲਿਕ ਸੀਨੀ . ਸੈਕੰਡਰੀ ਸਕੂਲ ਸਿੰਘਪੁਰ ਦੇ ਵਿਦਿਆਰਥੀ ਨੂੰ ਐੱਮ . ਬੀ . ਬੀ . ਐੱਸ . ਵਿਚ ਮਿਲਿਆ ਦਾਖਲਾ

ਨੂਰਪੁਰ ਬੇਦੀ, 3 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪੀਰ ਬਾਬਾ ਜਿੰਦਾ ਸ਼ਹੀਦ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੇ ਵਿਦਿਆਰਥੀ ਜਸਕੀਰਤ ਸਿੰਘ ਪੁੱਤਰ ਮਾ. ਜਸਵੀਰ ਸਿੰਘ ਚਾਹਲ ਪਿੰਡ ਬਾਹਮਣ ਮਾਜਰਾ ਨੇ ਨੀਟ ਪ੍ਰੀਖਿਆ ਵਿਚ ਵਧੀਆ ਅੰਕ ਪ੍ਰਾਪਤ ਕਰਕੇ ਐੱਮ.

ਅਜੀਤ ਡੈਸਕ 04-10-2026
ਨੂਰਪੁਰ ਬੇਦੀ, 3 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪੀਰ ਬਾਬਾ ਜਿੰਦਾ ਸ਼ਹੀਦ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੇ ਵਿਦਿਆਰਥੀ ਜਸਕੀਰਤ ਸਿੰਘ ਪੁੱਤਰ ਮਾ. ਜਸਵੀਰ ਸਿੰਘ ਚਾਹਲ ਪਿੰਡ ਬਾਹਮਣ ਮਾਜਰਾ ਨੇ ਨੀਟ ਪ੍ਰੀਖਿਆ ਵਿਚ ਵਧੀਆ ਅੰਕ ਪ੍ਰਾਪਤ ਕਰਕੇ ਐੱਮ.ਬੀ.ਬੀ.ਐੱਸ. ਵਿਚ ਦਾਖਲਾ ਪ੍ਰਾਪਤ ਕੀਤਾ। ਸਕੂਲ ਦੇ ਪ੍ਰਿੰਸੀਪਲ ਓਂਕਾਰ ਸਿੰਘ ਨੇ ਦੱਸਿਆ ਕਿ ਪੀਰ ਬਾਬਾ ਜਿੰਦਾ ਸ਼ਹੀਦ ਸਕੂਲ ਦਾ ਸਿੱਖਿਆ ਦੇ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹੋਣਹਾਰ ਵਿਦਿਆਰਥੀ ਤੋਂ ਪਹਿਲਾਂ ਵੀ ਅਨੇਕਾਂ ਵਿਦਿਆਰਥੀਆਂ ਨੇ ਇਸ ਸਕੂਲ ਵਿਚ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਐੱਮ.ਬੀ.ਬੀ.ਐੱਸ. ਦੀ ਪ੍ਰੀਖਿਆ ਵਿਚ ਆਪਣਾ ਨਾਮ ਦਰਜ ਕਰਾਇਆ ਹੈ। ਪ੍ਰਿੰਸੀਪਲ ਨੇ ਜਸਕੀਰਤ ਸਿੰਘ ਅਤੇ ਇਸ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ’ਤੇ ਵਧਾਈਆਂ ਦਿੱਤੀਆਂ। ਜਿਸ ਨੇ ਆਪਣੇ ਪਰਿਵਾਰ, ਆਪਣੇ ਇਲਾਕੇ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਤੇ ਬਾਕੀ ਬੱਚਿਆਂ ਨੂੰ ਵੀ ਅਜਿਹੇ ਬੱਚੇ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਮੁਕਾਰੀ ਵਿਖੇ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਵਾਲੀ ਯੋਜਨਾ... ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ ਚ ਸਕੂਲ ਨੂਰਪੁਰ ਬੇਦੀ ਦੇ ਟੇਬਲ ਟੈਨਿਸ ’ ਚ ਦੋ ਸੋਨ ਤੇ ਇੱਕ ਕਾਂਸੀ ਦਾ ਤਗਮਾ ਜਿੱਤਣ ਵਾਲੇ ਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।