01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਉਪ ਦਫ਼ਤਰ ਤਖ਼ਤਗੜ੍ਹ ਦੀ ਟੈਕਨੀਕਲ ਸਰਵਿਸ ਯੂਨੀਅਨ ( ਭੰਗਲ ) ਦੀ ਨਵੀਂ ਚੋਣ ਸਰਬਸੰਮਤੀ ਨਾਲ ਸੰਪੰਨ ਹਰਪ੍ਰੀਤ ਸਿੰਘ ਬਣੇ ਪ੍ਰਧਾਨ

ਨੂਰਪੁਰ ਬੇਦੀ, 30 ਸਤੰਬਰ (ਵਿੰਦਰਪਾਲ ਝਾਂਡੀਆਂ)-ਟੈਕਨੀਕਲ ਸਰਵਿਸਜ਼ ਯੂਨੀਅਨ (ਭੰਗਲ ਦੀਆਂ) 41ਵੀਆਂ ਚੋਣ ਸਰਗਰਮੀਆਂ ਤਹਿਤ ਸਬ ਆਫ਼ਿਸ ਤਖ਼ਤਗੜ੍ਹ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿਚ ਸਬ ਡਵੀਜ਼ਨ ਦੇ ਸਮੂਹ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ।

ਅਜੀਤ ਡੈਸਕ 01-10-2026
ਨੂਰਪੁਰ ਬੇਦੀ, 30 ਸਤੰਬਰ (ਵਿੰਦਰਪਾਲ ਝਾਂਡੀਆਂ)-ਟੈਕਨੀਕਲ ਸਰਵਿਸਜ਼ ਯੂਨੀਅਨ (ਭੰਗਲ ਦੀਆਂ) 41ਵੀਆਂ ਚੋਣ ਸਰਗਰਮੀਆਂ ਤਹਿਤ ਸਬ ਆਫ਼ਿਸ ਤਖ਼ਤਗੜ੍ਹ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿਚ ਸਬ ਡਵੀਜ਼ਨ ਦੇ ਸਮੂਹ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਚੋਣ ਦੌਰਾਨ ਸਬ ਡਵੀਜ਼ਨ ਸਕੱਤਰ ਹਰਮਿੰਦਰ ਸਿੰਘ ਬੈਂਸ ਵਲੋਂ ਸਬ ਡਵੀਜਨ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਅੰਮ੍ਰਿਤਵੀਰ ਸਿੰਘ ਅਤੇ ਮੋਹਨ ਲਾਲ ਕੈਸ਼ੀਅਰ ਵਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਜਿਸ ਨੂੰ ਸਮੂਹ ਸਬ ਡਵੀਜ਼ਨ ਦੇ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਸਬ ਡਵੀਜ਼ਨ ਪ੍ਰਧਾਨ ਹਰਜੈਬ ਸਿੰਘ ਅਤੇ ਰਾਜਪਾਲ ਸਿੰਘ ਵਲੋਂ ਪੁਰਾਣੀ ਕਮੇਟੀ ਭੰਗ ਕਰਕੇ ਨਵੇਂ ਕਮੇਟੀ ਦੀ ਚੋਣ ਕਰਨ ਦੇ ਲਈ ਚੋਣ ਨਿਗਰਾਨ ਕਮੇਟੀ ਨੂੰ ਕਾਰਵਾਈ ਰਜਿਸਟਰ ਸੌਂਪਿਆ ਗਿਆ ਅਤੇ ਚੋਣ ਨਿਗਰਾਨ ਕਮੇਟੀ ਵਲੋਂ ਉੱਪ ਦਫ਼ਤਰ ਦੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਸਬ ਦਫ਼ਤਰ ਤਖ਼ਤਗੜ੍ਹ ਦੀ ਚੋਣ ਵਿਚ ਪ੍ਰਧਾਨ ਹਰਪ੍ਰੀਤ ਸਿੰਘ, ਮੀਤ ਪ੍ਰਧਾਨ ਗੁਰਚੰਨ ਸਿੰਘ, ਸਕੱਤਰ ਬਲਵੀਰ ਸਿੰਘ ਜੇ.ਈ., ਸਹਾਇਕ ਸਕੱਤਰ ਜਗਦੀਪ ਸਿੰਘ, ਕੈਸ਼ੀਅਰ ਅੰਮ੍ਰਿਤਵੀਰ ਸਿੰਘ, ਸਹਾਇਕ ਕੈਸ਼ੀਅਰ ਵਜੋ ਸਰਬਜੀਤ ਸਿੰਘ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਸਮੂਹ ਸਾਥੀਆਂ ਵਲੋਂ ਚੋਣ ਨਿਗਰਾਨ ਕਮੇਟੀ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਯੂਨੀਅਨ ਦੇ ਹਰ ਕੰਮਾਂ ਦੇ ਲਈ ਅਤੇ ਸੰਘਰਸ਼ ਦੇ ਲਈ ਸਾਥੀ ਦਿਨ ਰਾਤ ਮਿਹਨਤ ਕਰਨਗੇ ਅਤੇ ਹਰ ਪ੍ਰੋਗਰਾਮ ਨੂੰ ਧੜੱਲੇ ਨਾਲ ਲਾਗੂ ਕਰਨਗੇ ਅੱਜ ਦੀ ਇਸ ਚੋਣ ਨਿਗਰਾਨ ਦੀ ਪ੍ਰਧਾਨਗੀ ਤਰਸੇਮ ਲਾਲ ਪ੍ਰਧਾਨ ਅਤੇ ਡਵੀਜ਼ਨ ਕੈਸ਼ੀਅਰ ਕਮਲ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ’ਤੇ ਸੂਬਾ ਕੈਸ਼ੀਅਰ ਸੰਤੋਖ ਸਿੰਘ ਤੇ ਸਰਕਲ ਕੈਸ਼ੀਅਰ ਰਾਮ ਕਿਸ਼ਨ ਬੈਂਸ, ਸੰਜੀਵ ਕੁਮਾਰ, ਕਸ਼ਮੀਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਚੁਣੀ ਹੋਈ ਕਮੇਟੀ ਨੂੰ ਮੁਬਾਰਕਬਾਦ ਦਿੱਤੀ ਗਈ।
ਪਿਛਲੀ ਖ਼ਬਰ ਕਾਹਨਪੁਰ ਖੂਹੀ - ਭੰਗਲਾ ਸੜਕ ਦੀ ਖਸਤਾ ਹਾਲਤ ਖ਼ਿਲਾਫ਼ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਸੜਕ ’ਤੇ ਨਿਕਲੇ ਸਰੀਏ ਤੇ ਡੂੰਘੇ ਖੱਡੇ... ਅਗਲੀ ਖ਼ਬਰ ਰਾਣਾ ਕੇ . ਪੀ . ਸਿੰਘ ਵਲੋਂ ਹਰਪਾਲ ਸਿੰਘ ਭਸੀਨ ਨੂੰ ਬਲਾਕ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।