30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਨਸ਼ੇ ’ ਚ ਕਲੱਬ ਆਉਣ , ਸਟਾਫ ਨਾਲ ਬਦਤਮੀਜ਼ੀ ਤੇ ਕੁੱਟਮਾਰ ਦੇ ਦੋਸ਼ , ਲੜਕੀਆਂ ਦੀ ਵੀਡੀਓ ਬਣਾਉਣ ਦਾ ਵੀ ਦੋਸ਼

ਪੰਚਕੂਲਾ, 29 ਸਤੰਬਰ (ਕਪਿਲ)- ਪੰਚਕੂਲਾ ਦੇ ਸੈਕਟਰ-5 ਸਥਿਤ ਏ. ਬੀ.

ਅਜੀਤ ਡੈਸਕ 30-09-2026
ਪੰਚਕੂਲਾ, 29 ਸਤੰਬਰ (ਕਪਿਲ)- ਪੰਚਕੂਲਾ ਦੇ ਸੈਕਟਰ-5 ਸਥਿਤ ਏ. ਬੀ. ਏ. ਕਲੱਬ ਵਿਚ 27 ਸਤੰਬਰ ਦੀ ਰਾਤ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਵਲੋਂ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿਚ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਲੱਬ ਮਾਲਕ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇੰਸਪੈਕਟਰ ਅਜੀਤ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਲੱਬ ਮਾਲਕ ਜਸ਼ਨ ਬਾਜਵਾ ਦੇ ਅਨੁਸਾਰ, ਇੰਸਪੈਕਟਰ ਅਜੀਤ ਰਾਤ ਨੂੰ ਇਕੱਲੇ ਕਲੱਬ ਵਿਚ ਆਏ ਅਤੇ ਚੈਕਿੰਗ ਦੇ ਨਾਂ ’ਤੇ ਗੇਟ ’ਤੇ ਮੌਜੂਦ ਬਾਊਂਸਰਾਂ ਅਤੇ ਸਟਾਫ ਨਾਲ ਬਦਤਮੀਜ਼ੀ ਕਰਨ ਲੱਗੇ। ਵਿਰੋਧ ਕਰਨ ’ਤੇ ਉਨ੍ਹਾਂ ਨੇ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਨੂੰ ਵੀ ਕਲੱਬ ਵਿਚ ਬੁਲਾ ਲਿਆ। ਮਾਲਕ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਇੰਸਪੈਕਟਰ ਨੇ ਕਲੱਬ ਦੇ ਸ਼ੈੱਫ ਨਾਲ ਕੁੱਟਮਾਰ ਕੀਤੀ ਅਤੇ ਡਾਂਸ ਕਰ ਰਹੀਆਂ ਲੜਕੀਆਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਸਟਾਫ ਵਲੋਂ ਰੋਕਣ ਦੀ ਕੋਸ਼ਿਸ਼ ਕਰਨ ’ਤੇ ਕਰੀਬ ਦੋ ਘੰਟਿਆਂ ਤੱਕ ਹੰਗਾਮਾ ਹੁੰਦਾ ਰਿਹਾ । ਸਥਿਤੀ ਵਿਗੜਦੀ ਦੇਖ ਕੇ ਕਲੱਬ ਮਾਲਕ ਨੇ ਸੈਕਟਰ-5 ਥਾਣਾ ਪੁਲਿਸ ਨੂੰ ਸੂਚਿਤ ਕੀਤਾ। ਕਲੱਬ ਦੇ ਬਾਹਰ ਪੁਲਿਸ ਗੱਡੀ ਦੀ ਵੀਡੀਓ ਸਾਹਮਣੇ ਆਈ ਘਟਨਾ ਨਾਲ ਸੰਬੰਧਿਤ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਕਲੱਬ ਦੇ ਬਾਹਰ ਪੁਲਿਸ ਦੀ ਗੱਡੀ ਦਿਖਾਈ ਦੇ ਰਹੀ ਹੈ। ਵੀਡੀਓ ਵਿਚ ਚਾਰ-ਪੰਜ ਨੌਜਵਾਨ ਸਿਵਲ ਡਰੈੱਸ ਵਿਚ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿਚੋਂ ਇਕ ਦੇ ਮੋਢੇ ’ਤੇ ਹਥਿਆਰ ਵੀ ਟੰਗਿਆ ਹੋਇਆ ਹੈ। ਕਲੱਬ ਮਾਲਕ ਦਾ ਦਾਅਵਾ ਹੈ ਕਿ ਇਹ ਸਾਰੇ ਕ੍ਰਾਈਮ ਬ੍ਰਾਂਚ ਨਾਲ ਸੰਬੰਧਿਤ ਪੁਲਿਸ ਮੁਲਾਜ਼ਮ ਸਨ। ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਲੋਹੀਆਂ ’ਚ 2 ਮੋਟਰਸਾਈਕਲਾਂ ਅਤੇ ਟਿੱਪਰ ਵਿਚਕਾਰ ਹਾਦਸਾ- 2 ਵਿਅਕਤੀਆਂ ਦੀ ਮੌਤ ਅਗਲੀ ਖ਼ਬਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਘੱਗਰ ਦੇ ਕਾਜਵੇ ’ਤੇ ਮੁੜ ਫਸਿਆ ਕੈਂਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।