12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨੰਗਲ ਸਮੇਤ ਪੂਰੇ ਰੂਪਨਗਰ ਜ਼ਿਲ੍ਹੇ ਦੀ ਅਰਥਵਿਵਸਥਾ ਨੂੰ ਮਿਲੇਗਾ ਹੁਲਾਰਾ - ਡਾ. ਸੁਭਾਸ਼ ਸ਼ਰਮਾ

ਨੰਗਲ, 11 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸਥਿਤ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐਨ. ਐਫ.

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜਾਣਕਾਰੀ ਸਾਂਝੀ ਕਰਦੇ ਹੋਏ। 12-09-2026
ਨੰਗਲ, 11 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸਥਿਤ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐਨ.ਐਫ.ਐਲ.) ਦੇ ਵਿਸਥਾਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਨੰਗਲ ਵਿਖੇ ਨਵੇਂ ਯੂਰੀਆ ਪਲਾਂਟ ਦੀ ਸਥਾਪਨਾ ਸਬੰਧੀ ਕੇਂਦਰ ਸਰਕਾਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਤੇ ਸਮੁੱਚੇ ਰੂਪਨਗਰ ਜ਼ਿਲ੍ਹੇ ਲਈ ਵੱਡੇ ਉਦਯੋਗਿਕ ਅਤੇ ਰੁਜ਼ਗਾਰ ਮੌਕਿਆਂ ਦੇ ਦਰਵਾਜ਼ੇ ਖੋਲ੍ਹੇਗਾ। ਡਾ. ਸ਼ਰਮਾ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚੋਣ ਦੌਰਾਨ ਉਨ੍ਹਾਂ ਨੇ ਨੰਗਲ ਐਨ.ਐਫ.ਐਲ. ਪਲਾਂਟ ਦੇ ਵਿਸਥਾਰ ਦਾ ਵਾਅਦਾ ਕੀਤਾ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਇਸ ਮਾਮਲੇ ਨੂੰ ਕੇਂਦਰ ਸਰਕਾਰ ਦੇ ਪੱਧਰ ‘ਤੇ ਲਗਾਤਾਰ ਉਠਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਂਦਰੀ ਫਰਟੀਲਾਈਜ਼ਰ ਮੰਤਰੀ ਜਗਤ ਪ੍ਰਕਾਸ਼ ਨੱਡਾ ਨਾਲ ਵੀ ਕਈ ਵਾਰ ਮੁਲਾਕਾਤ ਕਰਕੇ ਨੰਗਲ ਦੀ ਲੋੜ ਅਤੇ ਸਮਰੱਥਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਅਨੁਸਾਰ ਦੇਸ਼ ਵਿਚ ਯੂਰੀਆ ਉਤਪਾਦਨ ਵਧਾਉਣ ਲਈ ਬਣਾਈ ਗਈ ਕੇਂਦਰੀ ਕਮੇਟੀ ਵਲੋਂ ਨੰਗਲ ਵਿਖੇ ਨਵਾਂ ਪਲਾਂਟ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ, ਜਿਸ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪਲਾਂਟ ਦੀ ਸਮਰੱਥਾ ਕਰੀਬ 1550 ਮੀਟਰਿਕ ਟਨ ਯੂਰੀਆ ਪ੍ਰਤੀ ਦਿਨ ਹੈ, ਜਦਕਿ ਪ੍ਰਸਤਾਵਿਤ ਨਵਾਂ ਆਧੁਨਿਕ ਪਲਾਂਟ ਲਗਭਗ 3850 ਮੀਟਰਿਕ ਟਨ ਪ੍ਰਤੀ ਦਿਨ ਯੂਰੀਆ ਪੈਦਾ ਕਰੇਗਾ। ਡਾ. ਸ਼ਰਮਾ ਨੇ ਕਿਹਾ ਕਿ ਨਵੇਂ ਪਲਾਂਟ ਨਾਲ ਸੈਂਕੜੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਐਨ.ਐਫ.ਐਲ. ਨਾਲ ਜੁੜੇ ਮੁਲਾਜ਼ਮਾਂ, ਤਕਨੀਕੀ ਮਾਹਿਰਾਂ ਅਤੇ ਸਥਾਨਕ ਕਾਰੋਬਾਰਾਂ ਨੂੰ ਵੀ ਇਸ ਦਾ ਲਾਭ ਮਿਲੇਗਾ। ਪੰਜਾਬ ਵਿਚ ਯੂਰੀਆ ਦੀ ਮੰਗ ਨੂੰ ਪੂਰਾ ਕਰਨ ਵਿੱਚ ਵੀ ਇਹ ਪ੍ਰਾਜੈਕਟ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਫਰਟੀਲਾਈਜ਼ਰ ਮੰਤਰੀ ਜਗਤ ਪ੍ਰਕਾਸ਼ ਨੱਡਾ ਦਾ ਧੰਨਵਾਦ ਕਰਦਿਆਂ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਵਧਾਈ ਦਿੱਤੀ। ਨੰਗਲ ਦੀ ਐਨ.ਐਫ.ਐਲ. ਨੂੰ ਲੈ ਕੇ ਇਹ ਐਲਾਨ ਸਿਰਫ਼ ਇੱਕ ਨਵੇਂ ਉਦਯੋਗਿਕ ਪ੍ਰਾਜੈਕਟ ਦੀ ਗੱਲ ਨਹੀਂ, ਸਗੋਂ ਇਲਾਕੇ ਵਿਚ ਰੁਜ਼ਗਾਰ ਅਤੇ ਉਦਯੋਗਿਕ ਸਰਗਰਮੀਆਂ ਨੂੰ ਮੁੜ ਰਫ਼ਤਾਰ ਦੇਣ ਵਾਲੇ ਵਾਅਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹੁਣ ਨੰਗਲ ਦੇ ਲੋਕਾਂ ਦੀ ਨਜ਼ਰ ਇਸ ਗੱਲ ‘ਤੇ ਰਹੇਗੀ ਕਿ ਮਨਜ਼ੂਰੀ ਤੋਂ ਬਾਅਦ ਪ੍ਰਾਜੈਕਟ ਜ਼ਮੀਨੀ ਪੱਧਰ ‘ਤੇ ਕਿੰਨੀ ਤੇਜ਼ੀ ਨਾਲ ਅੱਗੇ ਵਧਦਾ ਹੈ ਅਤੇ ਸਥਾਨਕ ਨੌਜਵਾਨਾਂ ਤੇ ਐਨ.ਐਫ.ਐਲ. ਮੁਲਾਜ਼ਮਾਂ ਨੂੰ ਇਸ ਦਾ ਕਿੰਨਾ ਸਿੱਧਾ ਲਾਭ ਮਿਲਦਾ ਹੈ।
ਪਿਛਲੀ ਖ਼ਬਰ ਕਰੂਰਾ ਵਿਖੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਨੂੰ ਟਰਾਈਸਾਈਕਲ ਤੇ ਮਸ਼ੀਨਾਂ ਵੰਡੀਆਂ ਅਗਲੀ ਖ਼ਬਰ ਐਡਵੋਕੇਟ ਅਸ਼ੋਕ ਚੌਧਰੀ ਬਣੇ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਐਡ: ਰਵਿੰਦਰ ਸਿੰਘ ਰਤਨ ਨੂੰ 16 ਵੋਟਾਂ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।