12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਅਤੇ ਚੰਡੀਗੜ੍ਹ ਨਾਲ ਮਿਲਾਉਣ ਵਾਲੀ ਸੜਕ ਦਾ ਕੰਮ ਪਿਛਲੇ ਦੋ ਸਾਲਾਂ ਤੋਂ ਠੱਪ ਇਲਾਕੇ ਦੇ ਲੋਕ ਭੋਗਦੇ ਆ ਰਹੇ ਹਨ ਸੜਕ ਦਾ ਸੰਤਾਪ, ਲੋਕਾਂ ਦੀ ਮਸ਼ੀਨਰੀ ਵੀ ਹੋਈ ਕੰਡਮ

ਪੁਰਖਾਲੀ, 11 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਜਦੋਂ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਅਤੇ ਚੰਡੀਗੜ੍ਹ ਨਾਲ ਜੋੜਨ ਸਬੰਧੀ ਸੜਕ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਲੋਕਾਂ ਦੇ ਚਾਅ ਨਹੀਂ ਸੀ ਸਾਂਭੇ ਜਾਂਦੇ। ਕਿਉਂਕਿ ਇਲਾਕੇ ਦੇ ਕਾਫੀ ਨੌਜਵਾਨ ਹਿਮਾਚਲ ਪ੍ਰਦੇਸ਼ ਦੀਆਂ ਫੈਕਟਰੀਆਂ ’ਚ ਨੌਕਰੀਆਂ ਕਰਨ ਜਾਂਦੇ ਹਨ ਤੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਵੀ ਇੱਧਰ ਉਧਰ ਹਨ।

ਪੁਰਖਾਲੀ ਤੋਂ ਕਕੌਟ-ਮਾਜਰੀ ਜਾਣ ਵਾਲੀ ਸੜਕ ਦੇ ਵਿਚਾਲੇ ਛੱਡੇ ਕੰਮ ਦੀ ਤਸਵੀਰ। ਤਸਵੀਰ: ਅੰਮ੍ਰਿਤਪਾਲ ਸਿੰਘ ਬੰਟੀ 12-09-2026
ਪੁਰਖਾਲੀ, 11 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਜਦੋਂ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਅਤੇ ਚੰਡੀਗੜ੍ਹ ਨਾਲ ਜੋੜਨ ਸਬੰਧੀ ਸੜਕ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਲੋਕਾਂ ਦੇ ਚਾਅ ਨਹੀਂ ਸੀ ਸਾਂਭੇ ਜਾਂਦੇ। ਕਿਉਂਕਿ ਇਲਾਕੇ ਦੇ ਕਾਫੀ ਨੌਜਵਾਨ ਹਿਮਾਚਲ ਪ੍ਰਦੇਸ਼ ਦੀਆਂ ਫੈਕਟਰੀਆਂ ’ਚ ਨੌਕਰੀਆਂ ਕਰਨ ਜਾਂਦੇ ਹਨ ਤੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਵੀ ਇੱਧਰ ਉਧਰ ਹਨ। ਉਕਤ ਸੜਕ ਦਾ ਕੰਮ ਕਰੀਬ 2 ਸਾਲਾਂ ਦੇ ਸਮੇਂ ’ਚ ਵੀ ਮੁਕੰਮਲ ਨਹੀਂ ਹੋ ਸਕਿਆ। ਇਲਾਕਾ ਵਾਸੀਆਂ ਅਨੁਸਾਰ ਸਰਕਾਰ ਵਲੋਂ ਕਰੀਬ ਦੋ ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਅਤੇ ਚੰਡੀਗੜ੍ਹ ਨਾਲ ਮਿਲਾਉਣ ਸਬੰਧੀ ਸਿਸਵਾਂ, ਮੀਆਂਪੁਰ ਚੰਗਰ, ਹਰੀਪੁਰ, ਪੁਰਖਾਲੀ, ਕਕੌਟ, ਮਾਜਰੀ ਘਾੜ ਤੱਕ ਸੜਕ ਦਾ ਕੰਮ ਸ਼ੁਰੂ ਕੀਤਾ ਸੀ, ਪਰੰਤੂ ਉਕਤ ਸੜਕ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ। ਲੋਕਾਂ ਨੇ ਦੱਸਿਆ ਕਿ ਜਿਹੜੀਆਂ ਸੜਕਾਂ ਇਸ ਸੜਕ ਤੋਂ ਬਾਅਦ ਬਣਨੀਆਂ ਸ਼ੁਰੂ ਹੋਈਆਂ ਸਨ। ਉਹ ਕਦ ਤੋਂ ਬਣ ਕੇ ਤਿਆਰ ਹੋ ਗਈਆਂ ਹਨ। ਪਰ ਇਸ ਸੜਕ ਨੂੰ ਪਤਾ ਨਹੀਂ ਕਿਹੜੇ ਨਜ਼ਰ ਲੱਗੀ ਹੋਈ ਹੈ ਜੋ ਅਜੇ ਤੱਕ ਮੁਕੰਮਲ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਪੁਰਖਾਲੀ ਤੋਂ ਲੈ ਕੇ ਕਕੌਟ -ਮਾਜਰੀ ਤੱਕ ਸੜਕ ਦਾ ਕੰਮ ਅਜੇ ਅਧੂਰਾ ਪਿਆ ਹੈ। ਇਲਾਕਾ ਨਿਵਾਸੀਆਂ ਅਨੁਸਾਰ ਲੋਕ ਦੋ ਸਾਲ ਤੋਂ ਇਸ ਸੜਕ ਦਾ ਸੰਤਾਪ ਭੋਗਦੇ ਆ ਰਹੇ ਹਨ ਲੋਕਾਂ ਅਨੁਸਾਰ ਉਹਨਾਂ ਦੇ ਨਾਲ ਨਾਲ ਨਾਲ ਸਾਡੀ ਮਸ਼ੀਨਰੀ ਨੂੰ ਵੀ ਸੜਕ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ। ਇਸ ਸਬੰਧੀ ਇਲਾਕਾ ਵਾਸੀਆਂ ਬਲਵੀਰ ਸਿੰਘ, ਬਹਾਦਰ ਸਿੰਘ, ਰਾਮ ਸਿੰਘ, ਜਸਵੰਤ ਸਿੰਘ, ਕਮਲਜੀਤ ਸਿੰਘ, ਸ਼ਮਸ਼ੇਰ ਸਿੰਘ, ਕੇਸਰ ਸਿੰਘ ਬਲਵਿੰਦਰ ਸਿੰਘ, ਜਸਵੀਰ ਸਿੰਘ, ਰਣਧੀਰ ਸਿੰਘ, ਪਾਲ ਸਿੰਘ, ਸੰਦੀਪ ਕੁਮਾਰ ਆਦਿ ਨੇ ਦੱਸਿਆ ਕਿ ਸੜਕ ਤੇ ਪਾਇਆ ਪੱਥਰ ਨਿਕਲ ਕੇ ਸੜਕ ਤੇ ਖਿੰਡਿਆ ਪਿਆ ਹੈ ਜੋ ਕਿ ਰਾਹਗੀਰਾਂ ਲਈ ਇੱਕ ਆਫਤ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਕੌਟ ਵਿਖੇ ਇਕ ਚੋਅ ਨੂੰ ਪੁਲੀ ਲਗਾਉਣ ਦਾ ਕੰਮ ਵੀ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ। ਲੋਕਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੀ ਲੋਕਾਂ ਦੀ ਸਮੱਸਿਆ ਨੂੰ ਸੁਣ ਕੇ ਕਈ ਵਾਰ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸੜਕ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀਆਂ ਹਦਾਇਤਾਂ ਦੇ ਚੁੱਕੇ ਹਨ। ਉਹਨਾਂ ਦੱਸਿਆ ਕਿ ਵਿਭਾਗ ਦੇ ਇਸ ਤੋਂ ਵੀ ਸੀਨੀਅਰ ਅਧਿਕਾਰੀ ਵੀ ਇਹ ਵਿਸ਼ਵਾਸ ਦਿਵਾ ਚੁੱਕੇ ਹਨ ਕਿ ਸੜਕ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਪਰੰਤੂ ਸਾਰੇ ਹੀ ਇਸ ਸੜਕ ਦਾ ਕੰਮ ਸ਼ੁਰੂ ਕਰਵਾਉਣ ਨੂੰ ਲੈ ਕੇ ਸਭ ਭੁੱਲੀ ਬੈਠੇ ਹਨ। ਲੋਕਾਂ ਨੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੋਂ ਫਿਰ ਮੰਗ ਕੀਤੀ ਹੈ ਕਿ ਲੋਕਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਉਕਤ ਸੜਕ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ।
ਪਿਛਲੀ ਖ਼ਬਰ ਐਡਵੋਕੇਟ ਅਸ਼ੋਕ ਚੌਧਰੀ ਬਣੇ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਐਡ: ਰਵਿੰਦਰ ਸਿੰਘ ਰਤਨ ਨੂੰ 16 ਵੋਟਾਂ ਦੇ... ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ -2026’ ਤਹਿਤ ਰੂਪਨਗਰ ਬਲਾਕ ਦੇ ਮੁਕਾਬਲੇ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।