09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਾਲੇਵਾਲ ਦੇ ਛਿੰਝ ਮੇਲੇ ’ਚ ਪਹਿਲਵਾਨ ਯਸ਼ ਪੱਟੀ ਨੇ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਵਾਲੀ ਕੁਸ਼ਤੀ ਜਿੱਤ ਕੇ ਕੀਤਾ ਕਬਜ਼ਾ ਯਾਦਗਾਰੀ ਹੋ ਨਿੱਬੜਿਆ ਬਾਲੇਵਾਲ ਦਾ ਇਕ ਰੋਜ਼ਾ ਸਾਂਝਾ ਛਿੰਝ ਮੇਲਾ

ਨੂਰਪੁਰ ਬੇਦੀ, 8 ਸਤੰਬਰ (ਵਿੰਦਰਪਾਲ ਝਾਂਡੀਆਂ)-ਪਿੰਡ ਬਾਲੇਵਾਲ ਅਤੇ ਅਬਾਦੀ ਘਰਾਠੀਆਂ ਦੇ ਸਾਂਝੇ ਸਹਿਯੋਗ ਨਾਲ ਗੁੱਗਾ ਜ਼ਾਹਿਰ ਪੀਰ ਦੀ ਯਾਦ ’ਚ ਗ੍ਰਾਮ ਪੰਚਾਇਤਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਾਲਾਨਾ ਇਕ ਰੋਜ਼ਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ। ਜਿਸ ਵਿਚ ਵੱਖ-ਵੱਖ ਖਿੱਤਿਆ ਤੋਂ ਆਏ ਨਾਮੀ ਪਹਿਲਵਾਨਾਂ ਨੇ ਭਾਗ ਲੈ ਕੇ ਆਪਣੇ ਜੌਹਰ ਦਿਖਾਏ।

ਅਜੀਤ ਡੈਸਕ 09-09-2026
ਨੂਰਪੁਰ ਬੇਦੀ, 8 ਸਤੰਬਰ (ਵਿੰਦਰਪਾਲ ਝਾਂਡੀਆਂ)-ਪਿੰਡ ਬਾਲੇਵਾਲ ਅਤੇ ਅਬਾਦੀ ਘਰਾਠੀਆਂ ਦੇ ਸਾਂਝੇ ਸਹਿਯੋਗ ਨਾਲ ਗੁੱਗਾ ਜ਼ਾਹਿਰ ਪੀਰ ਦੀ ਯਾਦ ’ਚ ਗ੍ਰਾਮ ਪੰਚਾਇਤਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਾਲਾਨਾ ਇਕ ਰੋਜ਼ਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ। ਜਿਸ ਵਿਚ ਵੱਖ-ਵੱਖ ਖਿੱਤਿਆ ਤੋਂ ਆਏ ਨਾਮੀ ਪਹਿਲਵਾਨਾਂ ਨੇ ਭਾਗ ਲੈ ਕੇ ਆਪਣੇ ਜੌਹਰ ਦਿਖਾਏ। ਕੁਸ਼ਤੀ ਦੰਗਲ ਦੌਰਾਨ ਪਾਰਸ ਪੱਟੀ ਅਤੇ ਅਰਜੁਨ ਜੰਮੂ ਵਿਚਕਾਰ ਹੋਇਆ ਮੁਕਾਬਲਾ ਬਰਾਬਰੀ ’ਤੇ ਰਹੇ। ਇਸੇ ਤਰ੍ਹਾਂ ਬੱਬੂ ਸ਼ਾਹਕੋਟ ਅਤੇ ਵਿਕਾਸ ਖੰਨਾ ਦਰਮਿਆਨ ਹੋਇਆ ਮੁਕਾਬਲਾ ਵੀ ਬਰਾਬਰ ਰਿਹਾ। ਉਪਰੰਤ 15 ਹਜ਼ਾਰ ਰੁਪਏ ਦੇ ਇਨਾਮ ਵਾਲੇ ਮੁਕਾਬਲੇ ਚ ਪੱਪੂ ਨੈਣਾ ਦੇਵੀ ਨੇ ਸੋਨੂੰ ਕੈਥਲ ਨੂੰ ਮਾਤ ਦਿੱਤੀ, ਜਦਕਿ ਬਿੱਲਾ ਕੈਥਲ ਨੇ ਪੰਡਿਤ ਲੀਲਾ ਨੂੰ ਹਰਾਇਆ। ਕੁਸ਼ਤੀ ਦੰਗਲ ਦੀ ਸਭ ਤੋਂ ਵੱਡੀ 51 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਕਾਫੀ ਰੌਚਕ ਮੁਕਾਬਲਾ ਪਹਿਲਵਾਨ ਯਸ਼ ਪੱਟੀ ਤੇ ਲਿਆਕਤ ਅਲੀ ਦੇ ਵਿਚਕਾਰ ਹੋਇਆ ਜਿਸ ਵਿਚ ਯਸ਼ ਪੱਟੀ ਨੇ ਲਿਆਕਤ ਅਲੀ ਨੂੰ ਚਿੱਤ ਕਰਕੇ ਇਹ ਮੁਕਾਬਲਾ ਜਿੱਤ ਕੇ ਇਨਾਮੀ ਰਾਸ਼ੀ ਤੇ ਕਬਜ਼ਾ ਕੀਤਾ। ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋਂ ਜੇਤੂ ਪਹਿਲਵਾਨਾਂ ਨੂੰ ਇਨਾਮੀ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਲੇਖ ਰਾਮ ਬਜਾੜ, ਨੰਬਰਦਾਰ ਤੇ ਜ਼ਿਲ੍ਹਾ ਪ੍ਰਧਾਨ ਚੌਧਰੀ ਵਰਿੰਦਰ ਕੁਮਾਰ ਬਾਲੇਵਾਲ, ਕਾਬਲ ਸਿੰਘ ਸਰਪੰਚ, ਦੀਪੂ ਭਗਤ, ਹੁਸਨ ਲਾਲ ਭੂੰਬਲਾਂ, ਨੰਦ ਲਾਲ ਮੁੰਡਣ, ਗੁਰਦਿਆਲ ਕਾਕੂ, ਸਾਬਕਾ ਸਰਪੰਚ ਗੋਪਾਲ ਚੰਦ, ਹਰਮੇਸ਼ ਚੌਹਾਨ, ਮੱਖਣ ਫੌਜੀ, ਭਜਨ ਲਾਲ, ਧਰਮਪਾਲ ਭਗਤ, ਕਮਲਜੀਤ, ਰਵੀ ਚੌਹਾਨ, ਅਜਮੇਰ ਸਿੰਘ, ਰਤਨ ਕਸਾਣਾ, ਹਰਬੰਸ ਮੁੰਡਣ, ਗਿਆਨ ਭੂੰਬਲਾਂ, ਮਹਿੰਦਰ ਪਾਲ ਭੂੰਬਲਾਂ, ਪੰਚ ਰਾਮਾ ਭੂੰਬਲਾਂ, ਜੋਤੀ ਬਜਾੜ ਬਲਵੀਰ ਕਸਾਣਾ, ਬਿੰਦਾ ਚੌਧਰੀ, ਰਾਮ ਸ਼ਾਹ, ਅਜੇ ਕਸਾਣਾ ਅਤੇ ਦਰਸ਼ਕ ਹਾਜ਼ਰ ਸਨ।
ਪਿਛਲੀ ਖ਼ਬਰ ‘ ਮਿਸ਼ਨ ਕਲੀਨ ਪੰਜਾਬ’ ਤਹਿਤ ਰੂਪਨਗਰ ’ਚ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ ਅਗਲੀ ਖ਼ਬਰ ਪਿੰਡ ਓਇੰਦ ਖੇਡ ਮੇਲੇ ਵਿਚ ਪਿੰਡ ਦੁਤਾਲ ਦੀ ਟੀਮ ਨੇ ਜਿੱਤਿਆ ਕਬੱਡੀ ਕੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।