04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਵਿਸ਼੍ਰਾਂਤੀ ਸਿਟੀ ’ ਚੋਂ 7 ਲੱਖ ਰੁ . ਦੇ ਗਹਿਣੇ ਤੇ ਲੈਪਟਾਪ ਚੋਰੀ

ਜ਼ੀਰਕਪੁਰ, 3 ਸਤੰਬਰ (ਮਨਿੰਦਰ ਸਿੰਘ)-ਵਿਸ਼੍ਰਾਂਤੀ ਸਿਟੀ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਸੁਸਾਇਟੀ ‘ਚ ਲਗਾਤਾਰ ਦੂਜੀ ਚੋਰੀ ਦੀ ਘਟਨਾ ਸਾਹਮਣੇ ਆਉਣ ਨਾਲ ਸੁਸਾਇਟੀ ਦੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ।

ਘਰ ਅੰਦਰ ਚੋਰਾਂ ਵਲੋਂ ਕੀਤੀ ਗਈ ਫਰੋਲਾ-ਫਰਾਲੀ ਕਾਰਨ ਖਿੱਲਰਿਆ ਪਿਆ ਸਾਮਾਨ। ਤਸਵੀਰ : ਮਨਿੰਦਰ ਸਿੰਘ 04-09-2026
ਜ਼ੀਰਕਪੁਰ, 3 ਸਤੰਬਰ (ਮਨਿੰਦਰ ਸਿੰਘ)-ਵਿਸ਼੍ਰਾਂਤੀ ਸਿਟੀ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਸੁਸਾਇਟੀ ‘ਚ ਲਗਾਤਾਰ ਦੂਜੀ ਚੋਰੀ ਦੀ ਘਟਨਾ ਸਾਹਮਣੇ ਆਉਣ ਨਾਲ ਸੁਸਾਇਟੀ ਦੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਇਸ ਵਾਰ ਚੋਰ ਇਕ ਘਰ ਦਾ ਦਰਵਾਜ਼ਾ ਤੋੜ ਕੇ ਕਰੀਬ 7 ਲੱਖ ਰੁ. ਦੇ ਸੋਨੇ-ਚਾਂਦੀ ਦੇ ਗਹਿਣੇ, ਲੈਪਟਾਪ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਬਿਸ਼ਨੂਕਾਂਤ ਠਾਕੁਰ ਨੇ ਦੱਸਿਆ ਕਿ ਉਹ ਨਿੱਜੀ ਕਾਰੋਬਾਰ ਕਰਦਾ ਹੈ ਅਤੇ ਆਪਣੇ ਪੁੱਤਰ ਨਾਲ ਵਿਸ਼੍ਰਾਂਤੀ ਸਿਟੀ ਵਿਖੇ ਹੀ ਰਹਿੰਦਾ ਹੈ, ਜਦਕਿ ਉਸ ਦੀ ਪਤਨੀ ਬਿਹਾਰ ‘ਚ ਅਧਿਆਪਕਾ ਹੈ। ਉਸ ਨੇ ਦੱਸਿਆ ਕਿ 19 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਉਹ ਪਰਿਵਾਰ ਸਮੇਤ ਬਿਹਾਰ ਵਿਖੇ ਆਪਣੇ ਪਿੰਡ ਗਏ ਹੋਏ ਸਨ। 1 ਸਤੰਬਰ ਦੀ ਸ਼ਾਮ ਨੂੰ ਕਰੀਬ 4 ਵਜੇ ਜਦੋਂ ਉਹ ਵਾਪਸ ਘਰ ਪਹੁੰਚੇ ਤਾਂ ਮੁੱਖ ਦਰਵਾਜ਼ੇ ਦੀ ਚੌਖਟ ਉਖੜੀ ਹੋਈ ਸੀ ਅਤੇ ਤਾਲਾ ਟੁੱਟਿਆ ਪਿਆ ਸੀ। ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀ ਦੀ ਜਾਂਚ ਕਰਨ ‘ਤੇ ਸੋਨੇ ਦੀ ਚੇਨ, ਮੁੰਦਰੀਆਂ, ਵਾਲੀਆਂ, ਚਾਂਦੀ ਦੇ ਗਹਿਣੇ ਤੇ ਲੈਪਟਾਪ ਸਮੇਤ ਹੋਰ ਕੀਮਤੀ ਸਾਮਾਨ ਗਾਇਬ ਸੀ। ਪੀੜਤ ਮੁਤਾਬਿਕ ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਕਰੀਬ 7 ਲੱਖ ਰੁ. ਬਣਦੀ ਹੈ। ਉਸ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਦੇਣ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਵਿਸ਼੍ਰਾਂਤੀ ਸਿਟੀ ‘ਚ ਚੋਰੀ ਦੀ ਘਟਨਾ ਵਾਪਰੀ ਸੀ। ਲਗਾਤਾਰ ਦੂਜੀ ਵਾਰ ਚੋਰੀ ਹੋਣ ਕਾਰਨ ਸੁਸਾਇਟੀ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਸਾਇਟੀ ‘ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਹਲਕਾ ਇੰਚਾਰਜ ਬਦਲਣ ਨਾਲ ਬਦਲਾਅ ਨਹੀਂ ਆਉਣ ਵਾਲਾ - ਖੇੜਾ ਬਲਾਕ ਮਾਜਰੀ ਚੌਕ ਵਿਖੇ ਅਰਵਿੰਦਰ ਕੇਜਰੀਵਾਲ, ਭਗਵੰਤ ਮਾਨ ਤੇ ਅ... ਅਗਲੀ ਖ਼ਬਰ ਅਕਾਲੀਆਂ ਨੇ ਸੱਤਾ ਦੀ ਲਾਲਸਾ ਕਾਰਨ ਭਾਜਪਾ ਅੱਗੇ ਗੋਡੇ ਟੇਕੇ - ਸਿੱਧੂ ਕਿਹਾ, ਸੁਖਬੀਰ ਸਿੰਘ ਬਾਦਲ ਨੇ ਸਿਰੇ ਦੀ ਮੌਕਾਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।