22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ੍ਰੀ ਸ਼ਿਆਮ ਬਾਬਾ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ

ਮਾਨਸਾ, 21 ਨਵੰਬਰ (ਸ. ਰਿ.)

ਅਜੀਤ ਡੈਸਕ 22-11-2026
ਮਾਨਸਾ, 21 ਨਵੰਬਰ (ਸ.ਰਿ.)- ਸ਼ਿਆਮ ਪਰਿਵਾਰ ਸੰਘ ਵਲੋਂ ਸਥਾਨਕ ਜੈ ਮਾਂ ਮੰਦਿਰ ਵਿਖੇ ਸ੍ਰੀ ਸ਼ਿਆਮ ਬਾਬਾ ਜੀ ਦਾ ਜਨਮ ਉਤਸਵ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਪੂਜਨ ਦੀ ਰਸਮ ਰਵੀ ਗਰਗ ਨੇ ਕੀਤੀ ਜਦਕਿ ਜਯੋਤੀ ਦੀ ਰਸਮ ਗੋਰਾ ਬਾਂਸਲ ਅਤੇ ਝੰਡਾ ਪੂਜਨ ਦੀ ਰਸਮ ਵਿਜੇ ਕੁਮਾਰ ਵਲੋਂ ਅਦਾ ਕੀਤੀ ਗਈ। ਸੰਕੀਰਤਨ ਦੀ ਸ਼ੁਰੂਆਤ ਸੰਘ ਵਲੋਂ ਜੋਤੀ ਬੰਧਨਾ ਗਾ ਕੇ ਕੀਤੀ ਗਈ। ਗਾਇਕਾ ਮਨੀਸ਼ਾ ਸਿੰਘ ਰੇਵਾੜੀ ਵਾਲੇ ਨੇ ਬਾਬਾ ਸ਼ਿਆਮ ਜੀ ਦੇ ਭਜਨ ਸੁਣਾਏ। ਸ਼ਰਧਾਲੂਆਂ ਵਲੋਂ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸੁਰਿੰਦਰ ਕੁਮਾਰ, ਅਸ਼ੋਕ ਬਜਾਜ, ਮਨੀਸ਼ ਕੁਮਾਰ ਗੋਲਾ, ਬਿੰਦਰਪਾਲ, ਸਰਜੀਵਨ ਸ਼ਰਮਾ, ਭਗਵਾਨ ਦਾਸ, ਮੁਨੀਸ਼ ਜਿੰਦਲ, ਭੂਸ਼ਨ ਕੁਮਾਰ, ਜੀਵਨ ਕੁਸਲਾ, ਅਜੈ ਗਰਗ, ਮਨੀ ਸ਼ਰਮਾ, ਰਜਨੀਸ਼ ਆਰ.ਕੇ, ਰਾਜ ਕੁਮਾਰ, ਕ੍ਰਿਸ਼ਨ ਮਦਾਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਜੀਤਸਰ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ ਚਾਰੇ ਵੇਟ ਸ਼ੇ੍ਰਣੀਆਂ ’ਚ 4 ਸੋਨ ਤਗਮੇ... ਅਗਲੀ ਖ਼ਬਰ ਸ਼ਿਆਮ ਬਾਬਾ ਦੇ ਜਨਮ ਦਿਵਸ ਮੌਕੇ ਸ਼ਹਿਰ ’ਚ ਨਿਸ਼ਾਨ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।