22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

‘ਪੰਜਾਬ ਸੰਭਾਲੋ’ ਮੁਹਿੰਮ ਤਹਿਤ ਬਸਪਾ ਵਲੋਂ ਬੋਹਾ ਖੇਤਰ ’ਚ ਵਿਸ਼ਾਲ ਪੈਦਲ ਮਾਰਚ

ਬੋਹਾ, 21 ਨਵੰਬਰ (ਰਮੇਸ਼ ਤਾਂਗੜੀ)- ਬਹੁਜਨ ਸਮਾਜ ਪਾਰਟੀ ਵਲੋਂ ਬੋਹਾ ਖੇਤਰ ’ਚ ਪੈਦਲ ਮਾਰਚ ਕੀਤਾ ਗਿਆ। ਪਾਰਟੀ ਦੇ ਸੂਬਾ ਇੰਚਾਰਜ ਅਤੇ ਹਲਕਾ ਇੰਚਾਰਜ ਬੁਢਲਾਡਾ ਵਲੋਂ ਕੁਲਦੀਪ ਸਿੰਘ ਸਰਦੂਲਗੜ੍ਹ ਦੀ ਅਗਵਾਈ ਹੇਠ ਮਾਰਚ ਭਗਤ ਰਵੀਦਾਸ ਮੰਦਰ ਧਰਮਸ਼ਾਲਾ ਬੋਹਾ ਤੋਂ ਸ਼ੁਰੂ ਹੋਇਆ ਅਤੇ ਜ਼ੋਰਦਾਰ ਨਾਅਰਿਆਂ ਦੀ ਆਵਾਜ਼ ’ਚ ਹੱਥਾਂ ’ਚ ਝੰਡੇ ਫੜ ਕੇ ਪੈਦਲ ਯਾਤਰਾ ਬੋਹਾ ਤੋਂ ਬੁਢਲਾਡਾ ਵੱਲ ਮੁੱਖ ਸੜਕ ’ਤੇ ਹੁੰਦੀ ਹੋਈ ਪਿੰਡ ਰਾਮਪੁਰ ਮੰਡੇਰ ਵਿਖੇ ਸਮਾਪਤ ਹੋਈ।

ਅਜੀਤ ਡੈਸਕ 22-11-2026
ਬੋਹਾ, 21 ਨਵੰਬਰ (ਰਮੇਸ਼ ਤਾਂਗੜੀ)- ਬਹੁਜਨ ਸਮਾਜ ਪਾਰਟੀ ਵਲੋਂ ਬੋਹਾ ਖੇਤਰ ’ਚ ਪੈਦਲ ਮਾਰਚ ਕੀਤਾ ਗਿਆ। ਪਾਰਟੀ ਦੇ ਸੂਬਾ ਇੰਚਾਰਜ ਅਤੇ ਹਲਕਾ ਇੰਚਾਰਜ ਬੁਢਲਾਡਾ ਵਲੋਂ ਕੁਲਦੀਪ ਸਿੰਘ ਸਰਦੂਲਗੜ੍ਹ ਦੀ ਅਗਵਾਈ ਹੇਠ ਮਾਰਚ ਭਗਤ ਰਵੀਦਾਸ ਮੰਦਰ ਧਰਮਸ਼ਾਲਾ ਬੋਹਾ ਤੋਂ ਸ਼ੁਰੂ ਹੋਇਆ ਅਤੇ ਜ਼ੋਰਦਾਰ ਨਾਅਰਿਆਂ ਦੀ ਆਵਾਜ਼ ’ਚ ਹੱਥਾਂ ’ਚ ਝੰਡੇ ਫੜ ਕੇ ਪੈਦਲ ਯਾਤਰਾ ਬੋਹਾ ਤੋਂ ਬੁਢਲਾਡਾ ਵੱਲ ਮੁੱਖ ਸੜਕ ’ਤੇ ਹੁੰਦੀ ਹੋਈ ਪਿੰਡ ਰਾਮਪੁਰ ਮੰਡੇਰ ਵਿਖੇ ਸਮਾਪਤ ਹੋਈ। ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਹੋਰ ਸਰਕਾਰਾਂ ਵਲੋਂ ਨਸ਼ਿਆਂ ਨੂੰ ਠੱਲ੍ਹ ਨਹੀਂ ਪਾ ਸਕੀ। ਉਨ੍ਹਾਂ ਕਿਹਾ ਕਿ ਚਿੱਟੇ ਵਰਗ ਮਾਰੂ ਨਸ਼ਿਆਂ ਤੋਂ ਲੰਬੇ ਸਮੇਂ ਤੋਂ ਮਾਵਾਂ ਦੇ ਪੁੱਤ, ਭੈਣਾਂ, ਭਰਾ ਅਤੇ ਪੰਜਾਬ ਦੀ ਜਵਾਨੀ ਬਚਾਉਣ ਲਈ ਤਸਕਰਾਂ, ਪੁਲਿਸ ਅਤੇ ਲੀਡਰਾਂ ਦੇ ਗੱਠਜੋੜ ਨੂੰ ਤੋੜਿਆ ਜਾਵੇਗਾ। ਮਾਰੂ ਨਸ਼ਿਆਂ ਨੇ ਪੰਜਾਬ ਦੀ ਨਸਲ ਤੇ ਫ਼ਸਲ ਤਬਾਹ ਕਰ ਕੇ ਰੱਖ ਦਿੱਤੀ ਹੈ। ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ ਨਾਅਰੇ ਤਹਿਤ ਪੰਜਾਬ ’ਚ ਬਸਪਾ ਦੀ ਸਰਕਾਰ ਬਣਾਉਣੀ ਅਤੀ ਜ਼ਰੂਰੀ ਹੋ ਗਈ ਹੈ। ਇਸ ਮੌਕੇ ਬਾਬਰ ਕੁਰੈਸ਼ੀ ਅਤੇ ਤੇਜਾ ਸਿੰਘ ਬਰੇਟਾ ਜ਼ਿਲ੍ਹਾ ਮੀਤ ਪ੍ਰਧਾਨ, ਰਾਮਫਲ ਸਿੰਘ, ਰਾਣੀ ਕੌਰ ਫਰਵਾਹੀ, ਨਗਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਸੁਖਦੇਵ ਸਿੰਘ ਭੀਖੀ, ਗੁਰਮੇਲ ਸਿੰਘ ਬੋੜਾਵਾਲ ਜ਼ਿਲ੍ਹਾ ਨਿਗਰਾਨ ਯੂਥ, ਪਾਲ ਸਿੰਘ ਸੀਂਗੋ, ਬਲਜੀਤ ਸਿੰਘ, ਹਰਦੇਵ ਸਿੰਘ ਗੱਗੀ, ਬੀ.ਵੀ.ਐਫ. ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ, ਹਿੰਮਤਪਾਲ ਸਿੰਘ, ਸ਼ੇਰ ਸਿੰਘ ਬੁਢਲਾਡਾ, ਗੁਰਧਿਆਨ ਸਿੰਘ ਕਟਾਰੀਆ, ਭੋਲਾ ਸਿੰਘ ਕੁੱਲਰੀਆਂ, ਮਿੱਠੂ ਸਿੰਘ, ਪਾਲ ਸਿੰਘ ਰੱਲੀ, ਬਾਵਾ ਸਿੰਘ ਕੁੱਲਰੀਆਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੇਵਾ ਮੁਕਤ ਅਧਿਕਾਰੀ ਨੇ ਬੁਢਲਾਡਾ ਹਲਕੇ ਦੇ ਪਿੰਡਾਂ ’ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਗਲੀ ਖ਼ਬਰ ਖਾਣ-ਪੀਣ ਦੇ ਮਿਲਾਵਟੀ ਸਾਮਾਨ ਦੀ ਵਿਕਰੀ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।