20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਮਾਨਸਾ , 20 ਨਵੰਬਰ ( ਸੱਭਿ . ਪ੍ਰਤੀ .)

ਅਜੀਤ ਡੈਸਕ 21-11-2026
ਮਾਨਸਾ , 20 ਨਵੰਬਰ ( ਸੱਭਿ . ਪ੍ਰਤੀ .)- 66 ਕੇ . ਵੀ . ਤਿੰਨਕੋਨੀ ਗਰਿੱਡ ਮਾਨਸਾ ਤੋਂ ਚੱਲਦੇ 11 ਕੇ . ਵੀ . ਵਾਟਰ ਵਰਕਸ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ 21 ਨਵੰਬਰ ਨੂੰ ਸਵੇਰੇ 9 ਤੋਂ ਸਾਮ 5 ਵਜੇ ਤੱਕ ਬੰਦ ਰਹੇਗੀ । ਐੱਸ . ਡੀ . ਓ . ਗੁਰਬਖਸ ਸਿੰਘ ਜੇ . ਈ . ਪ੍ਰਦੀਪ ਸਿੰਗਲਾ ਨੇ ਦੱਸਿਆ ਕਿ ਇਸ ਨਾਲ ਗੁਰਦੁਆਰਾ ਚੌਂਕ ਦੀਆਂ ਸਾਈਕਲ ਵਾਲੀਆਂ ਦੁਕਾਨਾਂ , ਰੇਲਵੇ ਸਟੇਸ਼ਨ , ਥਾਣਾ ਸ਼ਹਿਰੀ -1, ਮੰਦਰ ਵਾਲੀ ਗਲੀ , ਸੀ . ਆਈ . ਸਟਾਫ਼ , ਮਾਈ ਨਿੱਕੋ ਦੇਵੀ ਸਕੂਲ ਵਾਲਾ ਖੇਤਰ , ਡਾ . ਮਾਨਵ , ਵਿਵੇਕ ਹਸਪਤਾਲ , ਟੈਗੋਰ ਸਟਰੀਟ , ਸੰਤ ਰਾਮ ਸਟਰੀਟ , ਐੱਸ . ਡੀ . ਕਾਲਜ ਸਟਰੀਟ , ਮੰਨੇ ਸਬਜ਼ੀ ਵਾਲੇ ਤੋਂ ਬਾਰਾਂ ਹੱਟਾਂ ਚੌਂਕ ਤੱਕ , ਕੇ . ਪੀ . ਸਟਰੀਟ ਐਚ . ਡੀ . ਐਫ . ਸੀ . ਬੈਂਕ , ਮੋਰ ਸਟੋਰ ਤੱਕ ਦੇ ਖੇਤਰ ਦੀ ਬਿਜਲੀ ਸਪਲਾਈ ਬੰਦ ਰਹੇਗੀ । ਕੁਲਵੀਰ ਸਿੰਘ ਧਾਲੀਵਾਲ ਕਾਊਂਟਰ ਇੰਟੈਲੀਜੈਂਸ ਮਾਨਸਾ ਦੇ ਇੰਚਾਰਜ ਲਗਾਏ ਮਾਨਸਾ , 20 ਨਵੰਬਰ ( ਧਾਲੀਵਾਲ )- ਸਹਾਇਕ ਸਬ ਇੰਸਪੈਕਟਰ ਕੁਲਵੀਰ ਸਿੰਘ ਧਾਲੀਵਾਲ ਨੂੰ ਕਾਊਂਟਰ ਇੰਟੈਲੀਜੈਂਸ ਸਬ ਯੂਨਿਟ ਮਾਨਸਾ ਦਾ ਇੰਚਾਰਜ ਲਗਾਇਆ ਗਿਆ ਹੈ । ਉਹ ਇਸ ਤੋਂ ਪਹਿਲਾਂ ਵੀ ਇਸੇ ਯੂਨਿਟ ’ ਚ ਨਿਯੁਕਤ ਸਨ । ਪਿੰਡ ਮੋਹਰ ਸਿੰਘ ਵਾਲਾ ਦੇ ਜੰਮਪਲ ਤੇ ਚੰਗੇ ਖਿਡਾਰੀ ਰਹੇ ਕੁਲਵੀਰ ਮਿਹਨਤੀ ਨੌਜਵਾਨ ਹਨ । ਉਨ੍ਹਾਂ ਦੀ ਨਿਯੁਕਤੀ ਪਿਛਲੇ ਦਿਨੀਂ ਸਹਾਇਕ ਇੰਸਪੈਕਟਰ ਜਨਰਲ ਪੁਲਿਸ , ਕਾਊਂਟਰ ਇੰਟੈਲੀਜੈਂਸ ਬਠਿੰਡਾ ਵਲੋਂ ਕੀਤੀ ਗਈ ਹੈ । ਕਾਬਲੇ ਗ਼ੌਰ ਰਹੇ ਇਹ ਯੂਨਿਟ ਪਿਛਲੇ ਸਮੇਂ ਤੋਂ ਵਧੀਆ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ ।
ਪਿਛਲੀ ਖ਼ਬਰ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਪੁਰਬ ਕੱਲ੍ਹ ਮਨਾਇਆ ਜਾਵੇਗਾ ਅਗਲੀ ਖ਼ਬਰ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਮੰਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।