ਮਾਨਸਾ, 17 ਨਵੰਬਰ (ਵਿ.ਪ੍ਰਤੀ.)- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਲੋਂ ਲੜਕੇ-ਲੜਕੀਆਂ ਲਈ 18 ਨਵੰਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਪਰਮਜੀਤ ਕੌਰ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਐਕਸਿਜ਼ ਬੈਂਕ, ਆਈ. ਸੀ. ਆਈ.ਸੀ.ਆਈ. ਬੈਂਕ ਅਤੇ ਐਨ.ਆਈ.ਆਈ.ਟੀ. ਵਲੋਂ ਕੈਂਪ ਦੌਰਾਨ ਵੱਖ-ਵੱਖ ਅਸਾਮੀਆਂ ਲਈ ਗਰੈਜੂਏਸ਼ਨ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਜ਼ਰੂਰੀ ਦਸਤਾਵੇਜ਼ ਲੈ ਕੇ ਮਿਲ ਸਕਦੇ ਹਨ।