02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੂਏ ਵਾਲਾ ਫਾਟਕ ਟੀ-204 ਖੋਲ੍ਹਣ ਦਾ ਕੰਮ ਤੇਜ਼ੀ ਨਾਲ ਸ਼ੁਰੂ

ਮਾਨਸਾ, 2 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਵਲੋਂ ਲੰਮੇ ਸਮੇਂ ਤੋਂ ਮਾਨਸਾ ਦੇ ਸੂਏ ਵਾਲੇ ਫਾਟਕ ਟੀ-204 ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ। ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਕਿਹਾ ਕਿ ਮਾਨਸਾ ਵਿਚ ਧਰਨਿਆਂ ਅਤੇ ਵੱਖ-ਵੱਖ ਗਤੀਵਿਧੀਆਂ ਕਾਰਨ ਟਰੈਫ਼ਿਕ ਵਧਣ ਨਾਲ ਸ਼ਹਿਰ ਦੇ ਅੰਦਰਲੇ ਰਸਤੇ ਅਕਸਰ ਬੰਦ ਹੋ ਜਾਂਦੇ ਹਨ, ਇਸ ਲਈ ਇਹ ਫਾਟਕ ਖੋਲ੍ਹਣਾ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਰਸਤਾ ਸ਼ਹਿਰ ਤੋਂ ਬਾਹਰ ਜਾਣ ਵਾਲੀ ਆਵਾਜਾਈ ਨੂੰ ਨਿਯਮਤ ਕਰਨ ਅਤੇ ਟਰੈਫ਼ਿਕ ਦਾ ਦਬਾਅ ਘਟਾਉਣ ’ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।

ਅਜੀਤ ਡੈਸਕ 03-11-2026
ਮਾਨਸਾ, 2 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਵਲੋਂ ਲੰਮੇ ਸਮੇਂ ਤੋਂ ਮਾਨਸਾ ਦੇ ਸੂਏ ਵਾਲੇ ਫਾਟਕ ਟੀ-204 ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ। ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਕਿਹਾ ਕਿ ਮਾਨਸਾ ਵਿਚ ਧਰਨਿਆਂ ਅਤੇ ਵੱਖ-ਵੱਖ ਗਤੀਵਿਧੀਆਂ ਕਾਰਨ ਟਰੈਫ਼ਿਕ ਵਧਣ ਨਾਲ ਸ਼ਹਿਰ ਦੇ ਅੰਦਰਲੇ ਰਸਤੇ ਅਕਸਰ ਬੰਦ ਹੋ ਜਾਂਦੇ ਹਨ, ਇਸ ਲਈ ਇਹ ਫਾਟਕ ਖੋਲ੍ਹਣਾ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਰਸਤਾ ਸ਼ਹਿਰ ਤੋਂ ਬਾਹਰ ਜਾਣ ਵਾਲੀ ਆਵਾਜਾਈ ਨੂੰ ਨਿਯਮਤ ਕਰਨ ਅਤੇ ਟਰੈਫ਼ਿਕ ਦਾ ਦਬਾਅ ਘਟਾਉਣ ’ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਆਗਰਾ ਨੇ ਦੱਸਿਆ ਕਿ ਇਸ ਸਥਾਨ ’ਤੇ ਪਹਿਲਾਂ ਅੰਡਰ ਬ੍ਰਿਜ ਦਾ ਕੰਮ ਚੱਲ ਰਿਹਾ ਸੀ ਪਰ ਸੂਏ ਦੇ ਟੁੱਟਣ ਕਾਰਨ ਅੰਡਰ ਬ੍ਰਿਜ ਦਾ ਕੰਮ ਵਿਚਕਾਰ ਹੀ ਰੁਕ ਗਿਆ ਸੀ। ਇਸ ਕਾਰਨ ਇਹ ਫਾਟਕ ਪਿਛਲੇ 10 ਤੋਂ 12 ਮਹੀਨਿਆਂ ਤੋਂ ਬੰਦ ਪਿਆ ਹੋਇਆ ਸੀ। ਸ਼ਹਿਰ ਦੀਆਂ ਹੋਰ ਸਮਾਜਿਕ, ਧਾਰਮਿਕ ਅਤੇ ਵਪਾਰਕ ਐਸੋਸੀਏਸ਼ਨਾਂ ਅਤੇ ਸੰਸਥਾਵਾਂ ਵਲੋਂ ਵੀ ਇਸ ਫਾਟਕ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਸੀ। ਇਸ ਸਮੇਂ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨਵੀਨ ਕੁਮਾਰ ਦੀ ਦੇਖ-ਰੇਖ ਹੇਠ ਕੰਮ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੀ ਮੀਟਿੰਗ ਅਗਲੀ ਖ਼ਬਰ ਪਿਉ-ਪੁੱਤਰ ਦੀ ਜੋੜੀ ਨੇ ਪੈਦਲ ਚਾਲ ਮੁਕਾਬਲੇ ’ਚੋਂ ਤੀਜਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।