22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਗੱਲਬਾਤ ਦੌਰਾਨ ਸਰਬਜੀਤ ਸਿੰਘ ਝਿੰਜਰ ਤੇ ਹੋਰ ਆਗੂ। ਸੀ.ਬੀ.ਆਈ ਜਾਂਚ ਸ਼ੁਰੂ ਹੋਣ ਨਾਲ ਭਾਈ ਝੋਟਾ ਕਤਲਕਾਂਡ ‘ਚ ਇਨਸਾਫ਼ ਦੀ ਆਸ ਬੱਝੀ- ਝਿੰਜਰ

ਤਲਵੰਡੀ ਸਾਬੋ, 21 ਅਕਤੂਬਰ (ਰਣਜੀਤ ਸਿੰਘ ਰਾਜੂ)- ਭਾਈ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਹੁਣ ਤੱਕ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਾਰਵਾਈਆਂ ਦੇ ਨਾਂ ’ਤੇ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ ਪਰ ਹੁਣ ਮਾਮਲੇ ਚ ਕੇਂਦਰੀ ਜਾਂਚ ਏਜੰਸੀ ਸੀ. ਬੀ.

ਅਜੀਤ ਡੈਸਕ 22-10-2026
ਤਲਵੰਡੀ ਸਾਬੋ, 21 ਅਕਤੂਬਰ (ਰਣਜੀਤ ਸਿੰਘ ਰਾਜੂ)- ਭਾਈ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਹੁਣ ਤੱਕ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਾਰਵਾਈਆਂ ਦੇ ਨਾਂ ’ਤੇ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ ਪਰ ਹੁਣ ਮਾਮਲੇ ਚ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਦੇ ਦਾਖਿਲ ਹੋਣ ਨਾਲ ਜਿੱਥੇ ਭਾਈ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ, ਉੱਥੇ ਸਾਰੇ ਮਾਮਲੇ ‘ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇੱਥੇ ਯੂਥ ਅਕਾਲੀ ਦਲ ਦੀ ਇਕ ਇਕੱਤਰਤਾ ‘ਚ ਸ਼ਾਮਿਲ ਹੋਣ ਪੁੱਜੇ ਝਿੰਜਰ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਨਾਂ ਬਦਲ ਕੇ ‘ਯੁੱਧ ਨਸ਼ਿਆਂ ਖ਼ਿਲਾਫ਼ ਬੋਲਣ ਵਾਲਿਆਂ ਦੇ ਵਿਰੁੱਧ’ ਰੱਖ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਪੰਜਾਬ ਵਲੋਂ ਅਕਾਲੀਆਂ/ ਕਾਂਗਰਸੀਆਂ ਵੇਲੇ ਨਸ਼ੇ ਦੇ ਪਾਸਾਰ ਸਬੰਧੀ ਲਗਾਏ ਜਾਂਦੇ ਦੋਸ਼ਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਝਿੰਜਰ ਨੇ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਉਨ੍ਹਾਂ ਦੀ ਸਰਕਾਰ ਨੇ ਪੌਣੇ ਪੰਜ ਸਾਲ ਦੇ ਕਾਰਜਕਾਲ ‘ਚ ਨਸ਼ੇ ਰੋਕਣ ਲਈ ਕੀ ਕੀਤਾ, ਕੀ ਕਿਸੇ ਅਕਾਲੀ ਆਗੂ ਵਿਰੁੱਧ ਨਸ਼ਿਆਂ ਦੇ ਮਾਮਲੇ ਨੂੰ ਉਹ ਸਾਬਿਤ ਕਰ ਸਕੇ।
ਪਿਛਲੀ ਖ਼ਬਰ ਹੁਸ਼ਿਆਰ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਸੇਂਟ ਸੋਲਜ਼ਰ ਸਕੂਲ ਢਪਾਲੀ ਨੇ ਦੋ ਰੋਜ਼ਾ ਵਿੱਦਿਆਕ ਟੂਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।