12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸ੍ਰੀ ਰਾਮ ਲੀਲ੍ਹਾ ਦਾ ਮੰਚਨ ਜਾਰੀ

ਮਾਨਸਾ, 11 ਅਕਤੂਬਰ (ਸੱਭਿ. ਪ੍ਰਤੀ.)

ਅਜੀਤ ਡੈਸਕ 12-10-2026
ਮਾਨਸਾ, 11 ਅਕਤੂਬਰ (ਸੱਭਿ.ਪ੍ਰਤੀ.)- ਸ੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੀ ਸਟੇਜ ’ਤੇ ਸ੍ਰੀ ਰਾਮ ਲੀਲ੍ਹਾ ਦੀ ਤੀਜੀ ਨਾਈਟ ਦਾ ਉਦਘਾਟਨ ਆਦਰਸ਼ ਮਿੱਤਲ ਵਲੋਂ ਕੀਤਾ ਗਿਆ, ਜਦਕਿ ਕੌਂਸਲਰ ਅਰਪਿਤ ਚੌਧਰੀ ਵਲੋਂ ਝੰਡਾ ਪੂਜਨ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਮਾਜਿਕ ਅਲਾਮਤਾਂ ਦੇ ਖ਼ਾਤਮੇ ਲਈ ਸਾਂਝੇ ਤੌਰ ’ਤੇ ਯਤਨ ਜੁਟਾਉਣ ਦੀ ਲੋੜ ਹੈ। ਐਕਟਰ ਬਾਡੀ ਦੇ ਪ੍ਰਧਾਨ ਵਰੁਣ ਕੁਮਾਰ ਵੀਨੂੰ ਨੇ ਦੱਸਿਆ ਕਿ ਭਗਵਾਨ ਸ੍ਰੀ ਰਾਮ ਦੇ ਬਾਲ ਰੂਪ ’ਚ ਕਲਾਕਾਰ ਦੀਪਕ ਅਤੇ ਸ੍ਰੀ ਲਛਮਣ ਦੇ ਰੂਪ ’ਚ ਧਰੁਵ ਰੱਲਾ ਵਲੋਂ ਨਿਭਾਈ ਗਈ ਭੂਮਿਕਾ ਸ਼ਲਾਘਾਯੋਗ ਸੀ। ਉਨ੍ਹਾਂ ਦੱਸਿਆ ਕਿ ਚਾਚੀ ਤਾੜਕਾ ਵਧ ਤੋਂ ਇਲਾਵਾ ਸਾਧੂਆਂ ਨੂੰ ਮਾਰੀਚ ਤੇ ਸੁਬਾਹੂ ਦੇ ਜ਼ੁਲਮਾਂ ਤੋਂ ਰਾਹਤ ਦਿਵਾਉਣ ਦੇ ਦ੍ਰਿਸ਼ ਵਿਖਾਏ ਗਏ। ਇਸ ਮੌਕੇ ਸਨਾਤਨ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਭੰਮਾ, ਬਲਜੀਤ ਸ਼ਰਮਾ, ਅਰੁਣ ਅਰੋੜਾ, ਬਨਵਾਰੀ ਲਾਲ ਬਜਾਜ, ਅਸ਼ੋਕ ਗਰਗ, ਪ੍ਰਵੀਨ ਗੋਇਲ, ਡਾ. ਵਿਕਾਸ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਵਲੋਂ ਬਰੇਟਾ ’ਚ ਲਾਮਬੰਦੀ ਮੀਟਿੰਗ ਅਗਲੀ ਖ਼ਬਰ ਸ਼ਰਵਣ ਨਾਈਟ ਨੇ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।