27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਾਈਬਰ ਅਪਰਾਧ ਅਤੇ ਸੰਵਿਧਾਨਿਕ ਮੁੱਲ ਵਿਸ਼ੇ ’ਤੇ ਸਮਾਗਮ ਕਰਵਾਇਆ

ਬੁਢਲਾਡਾ, 26 ਸਤੰਬਰ (ਸਵਰਨ ਸਿੰਘ ਰਾਹੀ)- ਪੀ. ਐਮ.

ਅਜੀਤ ਡੈਸਕ 27-09-2026
ਬੁਢਲਾਡਾ, 26 ਸਤੰਬਰ (ਸਵਰਨ ਸਿੰਘ ਰਾਹੀ)- ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੁਢਲਾਡਾ ਵਿਖੇ ਨਸ਼ੇ, ਸਾਈਬਰ ਅਪਰਾਧ ਅਤੇ ਸੰਵਿਧਾਨਿਕ ਮੁੱਲ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ । ਸਾਂਝ ਕੇਂਦਰ ਬੁਢਲਾਡਾ ਦੇ ਇੰਚਾਰਜ ਪ੍ਰਦੀਪ ਸਿੰਘ ਨੇ ਸਾਈਬਰ ਅਪਰਾਧ ਬਾਰੇ ਜਾਣਕਾਰੀ ਦਿੱਤੀ। ਸਰਕਾਰੀ ਸੈਕੰਡਰੀ ਸਕੂਲ ਧਰਮਪੁਰਾ ਦੇ ਅਧਿਆਪਕ ਜਸਪ੍ਰੀਤ ਸਿੰਘ ਨੇ ਸਾਈਬਰ ਕ੍ਰਾਈਮ ਦੀਆਂ ਕਿਸਮਾਂ ਅਤੇ ਬਚਾਅ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਸਾਈਬਰ ਅਪਰਾਧ, ਨਸ਼ਿਆਂ ਆਦਿ ਤੋਂ ਬਚਨ ਲਈ ਸਿੱਖਿਅਤ, ਸਮਝਦਾਰ ਅਤੇ ਸੁਚੇਤ ਹੋਣਾ ਜ਼ਰੂਰੀ ਹੈ। ਸੰਵਿਧਾਨ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਸਿਰਲੇਖ ਅਧੀਨ ਰਾਜਪਾਲ ਸਿੰਘ ਲੈਕਚਰਾਰ ਨੇ ਸੰਵਿਧਾਨ ਬਣਾਉਣ ਦੀ ਪ੍ਰਕਿਰਿਆ ਨੂੰ ਬੜੇ ਰੋਚਕ ਤਰੀਕੇ ਨਾਲ ਬਿਆਨ ਕਰਦਿਆਂ ਉਨ੍ਹਾਂ ਸੰਵਿਧਾਨ ਦੀ ਕਾਪੀ ਦਿਖਾਈ ਤਾਂ ਪਹਿਲੀ ਵਾਰ ਆਪਣੇ ਦੇਸ਼ ਦਾ ਸੰਵਿਧਾਨ ਦੇਖ ਕੇ ਬੱਚਿਆਂ ਨੇ ਬੇਹੱਦ ਖ਼ੁਸ਼ੀ ਪ੍ਰਗਟ ਕੀਤੀ। ਸ਼ਾਲੀਨਾ ਨੇ ਸੰਵਿਧਾਨਕ ਮੁੱਲਾਂ ਸਬੰਧੀ ਕੁਇਜ਼ ਦਾ ਸੰਚਾਲਨ ਕੀਤਾ। ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਪੇਂਟਿੰਗ ਅਤੇ ਭਾਸ਼ਣ ਮੁਕਾਬਲਿਆਂ ’ਚ ਵੱਡੀ ਗਿਣਤੀ ’ਚ ਭਾਗ ਲੈ ਕੇ ਜਾਗਰੂਕਤਾ ਦਾ ਪ੍ਰਗਟਾਵਾ ਕੀਤਾ। ਇਸੇ ਕੜੀ ਵਿਚ ਵਿਦਿਆਰਥੀਆਂ ਨੇ ਡਿਬੇਟ ਅਤੇ ਭਾਸਣ ਮੁਕਾਬਲਿਆਂ ਰਾਹੀਂ ਸਮਾਗਮ ਦੀ ਸਾਰਥਿਕਤਾ ਸਥਾਪਿਤ ਕੀਤੀ। ਮੁਕਾਬਲਿਆਂ ਭਾਗ ਲੈਣ ਵਾਲੇ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਵੀਨ ਕੁਮਾਰ ਲੈਕਚਰਾਰ ਨੇ ਮੰਚ ਸੰਚਾਲਨ ਕੀਤਾ।
ਪਿਛਲੀ ਖ਼ਬਰ ਸਵੈ-ਰੋਜ਼ਗਾਰ ਦੀ ਭਾਵਨਾ ਪੈਦਾ ਕਰਨ ਲਈ ‘ਜੀ.ਐੱਨ.ਸੀ. ਬਿਜ਼ ਫੈਸਟ’ ਦਾ ਸਫਲ ਆਯੋਜਨ ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ਬਰੇਟਾ ’ਚ ਆਮ ਆਦਮੀ ਪਾਰਕ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।