15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ 24 ਦੀ ਰੈਲੀ ਸੰਬੰਧੀ ਤਿਆਰੀ ਮੀਟਿੰਗ

ਮਾਨਸਾ, 14 ਸਤੰਬਰ (ਵਿ. ਪ੍ਰਤੀ)- ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ 24 ਸਤੰਬਰ ਦੀ ਮਜ਼ਦੂਰ ਅਧਿਕਾਰ ਰੈਲੀ ਦੀ ਤਿਆਰੀ ਵਜੋਂ ਨੇੜਲੇ ਪਿੰਡ ਖੋਖਰ ਕਲਾਂ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਘਰੇਲੂ ਰਸੋਈ ਸਾਮਾਨ ਦੇ ਵਧੇ ਰੇਟਾਂ ’ਤੇ ਬਿਜਲੀ ਬਿੱਲਾਂ ਕਾਰਨ ਆਮ ਲੋਕਾਂ ਦਾ ਜਿਉਂਣਾ ਦੁੱਭਰ ਹੋ ਗਿਆ ਹੈ ।

ਅਜੀਤ ਡੈਸਕ 15-09-2026
ਮਾਨਸਾ, 14 ਸਤੰਬਰ (ਵਿ.ਪ੍ਰਤੀ)- ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ 24 ਸਤੰਬਰ ਦੀ ਮਜ਼ਦੂਰ ਅਧਿਕਾਰ ਰੈਲੀ ਦੀ ਤਿਆਰੀ ਵਜੋਂ ਨੇੜਲੇ ਪਿੰਡ ਖੋਖਰ ਕਲਾਂ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਘਰੇਲੂ ਰਸੋਈ ਸਾਮਾਨ ਦੇ ਵਧੇ ਰੇਟਾਂ ’ਤੇ ਬਿਜਲੀ ਬਿੱਲਾਂ ਕਾਰਨ ਆਮ ਲੋਕਾਂ ਦਾ ਜਿਉਂਣਾ ਦੁੱਭਰ ਹੋ ਗਿਆ ਹੈ । ਉਨ੍ਹਾਂ ਮੁੱਖ ਮੰਤਰੀ ਪੰਜਾਬ ਵਲੋਂ ਵਿਧਾਨ ਸਭਾ ’ਚ ਜੀ ਰਾਮ ਜੀ ਖ਼ਿਲਾਫ਼ ਮਤਾ ਪਾਸ ਕਰਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਮਜ਼ਦੂਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਹੱਕਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ 24 ਸਤੰਬਰ ਨੂੰ ਮਜ਼ਦੂਰ ਅਧਿਕਾਰ ਰੈਲੀ ਮਾਨਸਾ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਜਰਨੈਲ ਸਿੰਘ ਮਾਨਸਾ, ਭੋਲਾ ਸਿੰਘ ਝੱਬਰ, ਕੁਲਵਿੰਦਰ ਕੌਰ, ਨਿਰਮਲ ਸਿੰਘ ਖ਼ਾਲਸਾ, ਭੋਲਾ ਸਿੰਘ ਕੋਟਲੀ, ਸੁਖਦੇਵ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਡੀ.ਸੀ. ਦਫ਼ਤਰ ਦੇ ਘਿਰਾਓ ਮੌਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਜਨਮ ਤੇ ਮੌਤ ਦੀ ਆਨਲਾਈਨ ਪੈਂਡੈਂਸੀ ਕਲੀਅਰ ਕਰਨ ਵਾਲੇ ਕਰਮਚਾਰੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।