ਸਰਦੂਲਗੜ੍ਹ, 12 ਸਤੰਬਰ (ਜੀ.ਐਮ. ਅਰੋੜਾ)- ਸਥਾਨਕ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ 70ਵੇਂ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਅੰਡਰ-14, ਅੰਡਰ-17 ਤੇ ਅੰਡਰ-19 ਦੇ ਵੱਖ-ਵੱਖ ਭਾਰ ਵਰਗਾਂ ’ਚੋਂ ਲੜਕੇ-ਲੜਕੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਡਰ-19 ’ਚ ਅਨੁਰੀਤ ਕੌਰ, ਹਰਮਨ ਕੌਰ ਤੇ ਯਸ਼ ਕੁਮਾਰ ਅਤੇ ਅੰਡਰ-17 ’ਚ ਸਿਮਰਨ ਕੌਰ, ਗੌਰਵਪ੍ਰੀਤ ਸਿੰਘ ਤੇ ਨਮਨ ਕੁਮਾਰ ਨੇ ਸੋਨ ਤਗਮੇ ਜਿੱਤੇ ਹਨ । ਉਨ੍ਹਾਂ ਦੱਸਿਆ ਕਿ ਉਕਤ ਜੇਤੂ ਖਿਡਾਰੀਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਵੀ ਚੋਣ ਹੋ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਦੋਵੇਂ ਸਕੂਲਾਂ ਨੇ 6 ਸੋਨ, 13 ਚਾਂਦੀ ਅਤੇ 18 ਕਾਂਸੇ ਦੇ ਤਗਮਿਆਂ ਨਾਲ ਕੁੱਲ 37 ਤਗਮੇ ਜਿੱਤੇ ਹਨ। ਇਸ ਮੌਕੇ ਟੀਮ ਕੋਚ ਬਲਜਿੰਦਰ ਸਿੰਘ ਵਿੱਕੀ ਤੇ ਜੀਵਨਜੋਤ ਕੌਰ ਵੀ ਹਾਜ਼ਰ ਸਨ।