09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮੀਰਪੁਰ, ਢਿੱਲੋਂ, ਨਾਹਰਾ ਤੇ ਸੰਧੂ ਦੀ ਨਿਯੁਕਤੀ ਦਾ ਅਕਾਲੀ ਵਰਕਰਾਂ ਵਲੋਂ ਸਵਾਗਤ

ਸਰਦੂਲਗੜ੍ਹ, 8 ਸਤੰਬਰ (ਜੀ. ਐਮ.

ਅਜੀਤ ਡੈਸਕ 09-09-2026
ਸਰਦੂਲਗੜ੍ਹ, 8 ਸਤੰਬਰ (ਜੀ.ਐਮ. ਅਰੋੜਾ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਰਦੂਲਗੜ੍ਹ ਹਲਕੇ ਦੇ ਸੀਨੀਅਰ ਆਗੂਆਂ ਬਲਦੇਵ ਸਿੰਘ ਮੀਰਪੁਰ, ਜਗਦੀਪ ਸਿੰਘ ਢਿੱਲੋਂ, ਨਿਰਮਲ ਸਿੰਘ ਨਾਹਰਾ ਅਤੇ ਜਗਜੀਤ ਸਿੰਘ ਸੰਧੂ ਨੂੰ ਜਰਨਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਹੈ । ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਰਾਏਪੁਰ, ਸਾਬਕਾ ਚੇਅਰਮੈਨ ਸੁਖਦੇਵ ਸਿੰਘ ਚੈਨੇਵਾਲਾ, ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ, ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਆਦਿ ਦਾ ਧੰਨਵਾਦ ਕਰਦਿਆਂ ਖ਼ੁਸ਼ੀ ਜ਼ਾਹਿਰ ਕੀਤੀ। ਸਾਬਕਾ ਪ੍ਰਧਾਨ ਤਰਸੇਮ ਚੰਦ ਭੋਲੀ, ਸੁਰਜੀਤ ਸਿੰਘ ਗਿੱਲ, ਸਾਬਕਾ ਸਰਪੰਚ ਤਰਸੇਮ ਸਿੰਘ, ਬਲਵਿੰਦਰ ਸਿੰਘ ਆਲੀਕੇ, ਜਰਮਲ ਸਿੰਘ ਝੰਡਾ ਖ਼ੁਰਦ, ਪਿਆਰਾ ਸਿੰਘ ਨੰਬਰਦਾਰ, ਪ੍ਰੇਮ ਕੁਮਾਰ ਖਟੀਕ, ਅਮਨਦੀਪ ਸਿੰਘ ਸੰਘਾ, ਡਾ. ਹਰਜੀਤ ਸਿੰਘ, ਹਰਬੰਸ ਸਿੰਘ ਨੰਬਰਦਾਰ, ਮੇਵਾ ਸਿੰਘ, ਸਾਬਕਾ ਸਰਪੰਚ ਫ਼ੌਜੀ ਸਿੰਘ, ਇਕਬਾਲ ਸਿੰਘ ਚੀਮਾ, ਤਰਸੇਮ ਚਹਿਲ, ਬਿੱਕਰ ਸਿੰਘ ਚੋਟੀਆਂ, ਸਾਧੂ ਸਿੰਘ ਡੂੰਮ, ਸਵਰਨ ਸਿੰਘ ਜਟਾਣਾ, ਬਲਵਿੰਦਰ ਸਿੰਘ ਬਿੰਦਾ, ਐਡਵੋਕੇਟ ਸੰਦੀਪ ਜਿਆਣੀ, ਸ਼ਰਨਜੀਤ ਸਿੰਘ ਮਾਨਖੇੜਾ ਆਦਿ ਨੇ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਟਕਸਾਲੀ ਆਗੂਆਂ ਦੀ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਦੇ ਅਖ਼ਤਿਆਰੀ ਫ਼ੰਡ ’ ਚੋਂ ਸਹਿਕਾਰੀ ਸਭਾ ਮੱਤੀ ਨੂੰ 7 ਲੱਖ ਦੀ ਗ੍ਰਾਂਟ ਜਾਰੀ ਅਗਲੀ ਖ਼ਬਰ ਪਿੰਡ ਗੋਬਿੰਦਪੁਰਾ ਵਿਖੇ 2 ਰੋਜ਼ਾ ਕਬੱਡੀ ਟੂਰਨਾਮੈਂਟ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।