08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮੁਹੱਲਾ ਕਲੀਨਿਕ ’ਚ ਬਿਜਲੀ ਸਪਲਾਈ ਨਾ ਹੋਣ ਕਾਰਨ ਮਰੀਜ਼ ਅਤੇ ਸਟਾਫ਼ ਪ੍ਰੇਸ਼ਾਨ

ਭੀਖੀ, 7 ਸਤੰਬਰ (ਬਲਕਾਰ ਸਿੰਘ ਸਹੋਤਾ)- ਬੇਸ਼ੱਕ ਸੂਬਾ ਸਰਕਾਰ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪ੍ਰਤੀਬੱਧ ਹੈ ਪ੍ਰੰਤੂ ਅਕਸਰ ਸਿਹਤ ਵਿਭਾਗ ਦੀਆਂ ਸਥਾਨਕ ਪੱਧਰ ’ਤੇ ਅਣਗਹਿਲੀਆਂ ਕਈ ਦਿੱਕਤਾਂ ਖੜ੍ਹੀਆਂ ਕਰ ਦਿੰਦੀਆਂ ਹਨ । ਅਜਿਹਾ ਹੀ ਦੇਖਣ ਨੂੰ ਮਿਲਿਆ ਕਿ ਸਰਕਾਰ ਵਲੋਂ ਵਾਰਡ ਨੰਬਰ 13 ’ਚ ਇਕ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਬੀਤੀ 25 ਜੁਲਾਈ ਤੋਂ ਸ਼ੁਰੂ ਹੋ ਗਈ ਸੀ ਪ੍ਰੰਤੂ ਹਾਲੇ ਤੱਕ ਵਿਭਾਗ ਵਲੋਂ ਬਿਜਲੀ ਦਾ ਕੁਨੈਕਸ਼ਨ ਨਹੀ ਲਗਵਾਇਆ ਗਿਆ ਅਤੇ ਇਸ ਦਰਮਿਆਨ ਮੁਹੱਲਾ ਕਲੀਨਿਕ ਦੇ ਨਿਰਮਾਣ ਸਮੇਂ ਠੇਕੇਦਾਰ ਵਲੋਂ ਜੋ ਆਰਜ਼ੀ ਬਿਜਲੀ ਕੁਨੈਕਸ਼ਨ ਲਿਆ ਗਿਆ ਸੀ, ਹੁਣ ਤੱਕ ਉਸੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਸੀ ਪ੍ਰੰਤੂ ਕਲੀਨਿਕ ਦੀ ਇਮਾਰਤ ਦਾ ਨਿਰਮਾਣ ਕਾਰਜ ਪੂਰਾ ਹੋਣ ਉਪਰੰਤ ਬਿਜਲੀ ਦਾ ਮੀਟਰ ਪਾਵਰਕਾਮ ਨੂੰ ਵਾਪਸ ਜਮਾਂ ਕਰਵਾ ਦਿੱਤਾ ਗਿਆ ਸੀ, ਜਿਸ ਕਰ ਕੇ ਬਿਜਲੀ ਸਪਲਾਈ ਬੰਦ ਹੋਣ ਕਾਰਨ ਇੱਥੇ ਨਿਯੁਕਤ ਸਟਾਫ਼ ਅਤੇ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 08-09-2026
ਭੀਖੀ, 7 ਸਤੰਬਰ (ਬਲਕਾਰ ਸਿੰਘ ਸਹੋਤਾ)- ਬੇਸ਼ੱਕ ਸੂਬਾ ਸਰਕਾਰ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪ੍ਰਤੀਬੱਧ ਹੈ ਪ੍ਰੰਤੂ ਅਕਸਰ ਸਿਹਤ ਵਿਭਾਗ ਦੀਆਂ ਸਥਾਨਕ ਪੱਧਰ ’ਤੇ ਅਣਗਹਿਲੀਆਂ ਕਈ ਦਿੱਕਤਾਂ ਖੜ੍ਹੀਆਂ ਕਰ ਦਿੰਦੀਆਂ ਹਨ । ਅਜਿਹਾ ਹੀ ਦੇਖਣ ਨੂੰ ਮਿਲਿਆ ਕਿ ਸਰਕਾਰ ਵਲੋਂ ਵਾਰਡ ਨੰਬਰ 13 ’ਚ ਇਕ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਬੀਤੀ 25 ਜੁਲਾਈ ਤੋਂ ਸ਼ੁਰੂ ਹੋ ਗਈ ਸੀ ਪ੍ਰੰਤੂ ਹਾਲੇ ਤੱਕ ਵਿਭਾਗ ਵਲੋਂ ਬਿਜਲੀ ਦਾ ਕੁਨੈਕਸ਼ਨ ਨਹੀ ਲਗਵਾਇਆ ਗਿਆ ਅਤੇ ਇਸ ਦਰਮਿਆਨ ਮੁਹੱਲਾ ਕਲੀਨਿਕ ਦੇ ਨਿਰਮਾਣ ਸਮੇਂ ਠੇਕੇਦਾਰ ਵਲੋਂ ਜੋ ਆਰਜ਼ੀ ਬਿਜਲੀ ਕੁਨੈਕਸ਼ਨ ਲਿਆ ਗਿਆ ਸੀ, ਹੁਣ ਤੱਕ ਉਸੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਸੀ ਪ੍ਰੰਤੂ ਕਲੀਨਿਕ ਦੀ ਇਮਾਰਤ ਦਾ ਨਿਰਮਾਣ ਕਾਰਜ ਪੂਰਾ ਹੋਣ ਉਪਰੰਤ ਬਿਜਲੀ ਦਾ ਮੀਟਰ ਪਾਵਰਕਾਮ ਨੂੰ ਵਾਪਸ ਜਮਾਂ ਕਰਵਾ ਦਿੱਤਾ ਗਿਆ ਸੀ, ਜਿਸ ਕਰ ਕੇ ਬਿਜਲੀ ਸਪਲਾਈ ਬੰਦ ਹੋਣ ਕਾਰਨ ਇੱਥੇ ਨਿਯੁਕਤ ਸਟਾਫ਼ ਅਤੇ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਬਿਜਲੀ ਸਪਲਾਈ ਨਾ ਹੋਣ ਕਾਰਨ ਏ.ਸੀ., ਪੱਖੇ, ਇੰਟਰਨੈੱਟ ਕੁਨੈਕਸ਼ਨ ਬੰਦ ਹਨ, ਉੱਥੇ ਮਰੀਜ਼ਾਂ ਦੇ ਸੈਂਪਲ ਕੀਤੇ ਗਏ ਖੂਨ ਦੇ ਨਮੂਨੇ ਆਦਿ ਸਹੀ ਤਰੀਕੇ ਨਾਲ ਰੱਖਣ ਵਿੱਚ ਵੀ ਦਿੱਕਤ ਪੇਸ਼ ਆਉਂਦੀ ਹੈ। ਕਈ ਮਰੀਜ਼ਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਲੀਨਿਕ ਵਿਖੇ ਸਿਹਤ ਵਿਭਾਗ ਬਿਜਲੀ ਦੀ ਸਪਲਾਈ ਲਈ ਪੱਕੇ ਤੌਰ ’ਤੇ ਮੀਟਰ ਲਗਵਾਵੇ। ਉੱਧਰ ਐਸ. ਐਮ. ਓ. ਖਿਆਲਾ ਰਵਿੰਦਰ ਸਿੰਗਲਾ ਨੇ ਕਿਹਾ ਕਿ ਵਿਭਾਗ ਵਲੋਂ ਮੁਹੱਲਾ ਕਲੀਨਿਕ ਲਈ ਬਿਜਲੀ ਮੀਟਰ ਦਾ ਕੁਨੈਕਸ਼ਨ ਅਪਲਾਈ ਕਰ ਦਿੱਤਾ ਗਿਆ ਹੈ ਅਤੇ ਆਗਾਮੀ ਕੁਝ ਦਿਨਾਂ ’ਚ ਬਿਜਲੀ ਦੀ ਸਪਲਾਈ ਵਿਧੀਵਤ ਚਾਲੂ ਹੋ ਜਾਵੇਗੀ।
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਸੁਲਫ਼ਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।